ਗੁਰਦਾਸਪੁਰ ਵਿਖੇ ਮੈਥਾਡੋਨ (Methadone) ਕਲੀਨਿਕ ਦੀ ਸ਼ੁਰੂਆਤ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ
ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲੇ ਤਹਿਤ ਸਿਹਤ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮੈਥਾਡੋਨ (Methadone) ਕਲੀਨਿਕ ਦੀ ਸ਼ੁਰੂਆਤ" ਕੀਤੀ ਗਈ। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੀਆਂ ਹਿਦਾਇਤਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਵਰਿੰਦਰ ਮੋਹਨ ਨੇ ਇਸ ਕਲੀਨਿਕ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਡਾਕਟਰ ਵਰਿੰਦਰ ਮੋਹਨ ਨੇ ਕਿਹਾ ਕਿ ਅੰਤਰਰਾਸ਼ਟਰੀ ਨਸ਼ਾ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਮੈਥਾਡੋਨ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ। ਪੰਜਾਬ ਭਰ ਵਿੱਚ ਸ਼ੁਰੂ ਕੀਤੇ ਗਏ 6 ਮੈਥਾਡੋਨ ਕਲੀਨਿਕ ਨਸ਼ਾ ਪੀੜਤਾਂ ਨੂੰ ਵਿਗਿਆਨਕ ਇਲਾਜ ਅਤੇ ਮੁੜ ਵਸੇਬੇ ਲਈ ਪ੍ਰਭਾਵਸ਼ਾਲੀ ਸਹਾਇਤਾ ਪ੍ਰਦਾਨ ਕਰਨਗੇ। ਗੁਰਦਾਸਪੁਰ ਕਲੀਨਿਕ ਵੀ ਉਨ੍ਹਾਂ ਵਿੱਚੋਂ ਇੱਕ ਹੈ। ਮੈੱਥਾਡੋਨ ਦਵਾਈ ਨਾਲ ਮਰੀਜ਼ਾਂ ਦਾ ਅਸਰਦਾਰ ਇਲਾਜ਼ ਹੋਵੇਗਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਅਤੇ ਸੰਕਲਪ ਸਿਰਫ਼ ਨਸ਼ਾ ਛੁਡਾਉਣਾ ਨਹੀਂ, ਸਗੋਂ ਹਰ ਨੌਜਵਾਨ ਨੂੰ ਸਿਹਤਮੰਦ, ਸੁਰੱਖਿਅਤ ਅਤੇ ਨਵੀਂ ਉਮੀਦ ਨਾਲ ਭਰਪੂਰ ਜੀਵਨ ਵੱਲ ਮੁੜ ਜੋੜਨਾ ਹੈ।
ਇਸ ਮੌਕੇ ਡਾਕਟਰ ਸੋਨੀਆ, ਡਾਕਟਰ ਮੈਤਰੀ ਆਦਿ ਨੇ ਵੀ ਸੰਬੋਧਨ ਕੀਤਾ