ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਧਰਨਾ ਜਾਰੀ
ਮਨਪ੍ਰੀਤ ਸਿੰਘ
ਰੂਪਨਗਰ 22 ਜੂਨ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚੱਲ ਰਿਹਾ ਧਰਨਾ ਚੌਦਵੇਂ ਦਿਨ ਵਿਚ ਪਹੁੰਚਣ ਤੋਂ ਬਾਅਦ ਵੀ ਜਾਰੀ ਹੈ ਅਤੇ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਸਾਂਝਾ ਮੰਚ ਦੇ ਕੁਝ ਕੰਟਰੈਕਟਰ ਵਰਕਰ ਸਿਮਰਨਜੀਤ ਸਿੰਘ ਨੀਲੋਂ ਅਤੇ ਬਲਵਿੰਦਰ ਸਸਕੌਰ ਦੀ ਅਗਵਾਈ ਹੇਠ 15-06-2026 ਤੋਂ ਖੰਨਾ ਵਿਖੇ ਧਰਨੇ ਤੇ ਬੈਠੇ ਹਨ ਅਤੇ ਹਰ ਰੋਜ਼ ਕੁਝ ਕੰਟਰੈਕਟਰ ਵਰਕਰ ਖੰਨਾ ਪਹੁੰਚ ਕੇ ਪਹਿਲਾਂ ਬੈਠੇ ਵਰਕਰਾਂ ਨੂੰ ਰਿਪਲੇਸ ਕਰ ਰਹੇ ਹਨ। 20-06026 ਨੂੰ ਖੰਨਾ ਵਿਖੇ ਮਾਰਚ ਕਢਣਾ ਸੀ ਇਸ ਲਈ ਜ਼ਿਆਦਾ ਵਰਕਰ ਖੰਨਾ ਭੇਜੇ ਗਏ ਸਨ । ਇਸੇ ਤਰ੍ਹਾਂ ਲਹਿਰਾ, ਗੋਵਿੰਦਵਾਲ, ਬਠਿੰਡਾ ਹਾਈਡਲ ਪ੍ਰੋਜੈਕਟਾਂ ਤੋਂ ਵੀ ਵਰਕਰ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਰਿਪਲੇਸ ਕਰ ਰਹੇ ਹਨ। ਕੁਝ ਭਰਾਤਰੀ ਜਥੇਬੰਦੀਆਂ ਵੀ ਆਉਟਸੋਰਡ ਵਰਕਰਾਂ ਦੀ ਸਪੋਰਟ ਵਿਚ ਸੰਘਰਸ਼ ਵਿਚ ਸ਼ਾਮਲ ਹੋ ਰਹੀਆਂ ਹਨ। ਜੇਕਰ ਇਕ-ਦੋ ਦਿਨਾਂ ਵਿਚ ਸਾਡੀਆਂ ਮੰਗਾਂ ਸਬੰਧੀ ਕੋਈ ਫੈਸਲਾ ਸਰਕਾਰ ਵੱਲੋਂ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਪੜ ਸ਼ਹਿਰ ਵਿਚ ਵੱਡੇ ਪੱਧਰ ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਕੀਤੇ ਜਾਣਗੇ । ਇੰਜ ਜਾਪਦਾ ਹੈ ਕਿ ਸਰਕਾਰ ਇਸੇ ਤਰ੍ਹਾਂ ਟਾਈਮ ਪਾਸ ਕਰਕੇ ਚੋਣ ਜ਼ਾਬਤੇ ਦਾ ਇੰਤਜ਼ਾਰ ਕਰ ਰਹੀ ਹੈ, ਸਰਕਾਰ ਦੀ ਮਨਸ਼ਾ ਸਾਫ ਨਹੀਂ ਲੱਗਦੀ । ਪੰਜਾਬ ਦੇ ਸਾਰੇ ਆਉਟਸੋਰਡ ਵਰਕਰ ਭਰੀ ਗਰਮੀ ਵਿਚ ਸੜਕਾਂ ਉਤੇ ਪ੍ਰਦਰਸ਼ਨ ਕਰ ਰਹੇ ਹਨ। ਇਕ-ਦੋ ਦਿਨਾਂ ਵਿਚ ਸਾਂਝਾ ਮੰਚ ਵਲੋਂ ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਝੰਡਾ ਮਾਰਚ ਕੀਤਾ ਜਾਵੇਗਾ। ਮਿਤੀ 15-06-2026 ਤੋਂ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨੇ ਤੇ ਬੈਠੇ ਹਨ ਅਤੇ ਹਰ ਰੋਜ਼ ਮਾਰਚ ਪਾਸ ਕੀਤਾ ਜਾ ਰਿਹਾ ਹੈ। ਹੁਣ ਰੋਪੜ ਥਰਮਲ ਪਲਾਂਟ ਅਤੇ ਖੰਨਾ ਵਿਖੇ ਦੋਨਾਂ ਪਾਸੇ ਕੰਟਰੈਕਟਰ ਵਰਕਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੀ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਧਰਨੇ ਵਿੱਚ ਬੈਠਣਗੀਆਂ। ਸੇਵਾ ਨਿਵਿਰਤ ਕਰਮਚਾਰੀ ਵੀ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ । ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਪੰਜਾਬ ਵਿੱਚ ਭਾਰੀ ਬਿਜਲੀ ਸੰਕਟ ਪੈਦਾ ਹੋਣ ਵਾਲਾ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਥਰਮਲ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/ ਗੁਰਪਾਲ ਸਿੰਘ/ਕਾਰਜਕਾਰੀ ਮੈਂਬਰ, ਅਛਰਾ ਨੰਦ ਸ਼ਰਮਾ/ਮੈਂਬਰ, ਗੁਲਸ਼ਨ/ਮੈਂਬਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਬਿਕਰਮਜੀਤ ਸਿੰਘ/ਮੈਂਬਰ ਅਤੇ ਸੰਦੀਪ/ਮੈਂਬਰ, ਜਸਬੀਰ ਸਿੰਘ/ਮੈਂਬਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।