ਗਿਆਨਦੀਪ ਮੰਚ ਵੱਲੋਂ ਉੱਘੀ ਕਵਿੱਤਰੀ ਸੁਖਵਿੰਦਰ ਆਹੀ ਦੀ ਪੁਸਤਕ ‘ਤੇਰੇ ਆਉਣ ਤੇ’ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਜੂਨ 2026:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਘੀ ਕਵਿੱਤਰੀ ਸੁਖਵਿੰਦਰ ਆਹੀ ਦੀ ਦੀ ਪੁਸਤਕ
‘ ਤੇਰੇ ਆਉਣ ‘ਤੇ ‘(ਕਾਵਿ ਸੰਗ੍ਰਹਿ)ਨੂੰ ਲੋਕ ਅਰਪਣ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ ਜੀ ਐਸ ਆਨੰਦ ਨੇ ਹਾਜ਼ਰੀਨ ਨੂੰ ‘ਜੀ ਆਇਆਂ’ ਆਖਦਿਆਂ ਵਿਦਵਾਨ ਸ਼ਖਸੀਅਤਾਂ ਬਾਰੇ ਤੁਆਰਫ਼ ਕਰਾਇਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਸੁਖਵਿੰਦਰ ਆਹੀ ਦੀ ਸਿਰਜਣ ਪ੍ਰਕਿਰਿਆ, ਪੁਸਤਕ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਪੇਪਰ ਵਕਤਾ ਸ. ਬਲਕਾਰ ਸਿੰਘ ਸਿੱਧੂ ਚੰਡੀਗੜ੍ਹ ਨੇ ਕਿਹਾ ਕਿ ਕਵਿੱਤਰੀ ਨੇ ਪੁਸਤਕ ਵਿੱਚ ਸਮਾਜਿਕ ਸਰੋਕਾਰਾਂ ਵਿੱਚ ਲੁਕੀ ਪੀੜ ਦੀ ਗੱਲ, ਸੱਭਿਆਚਾਰ ਅਤੇ ਲੋਕ ਸੰਘਰਸ਼ਾਂ ਦੀ ਗੱਲ ਕੀਤੀ ਹੈ। ਪੇਪਰ ਤੇ ਚਰਚਾ ਕਰਦਿਆਂ ਸੁਸ਼ੀਲ ਆਜ਼ਾਦ ਨਾਭਾ ਨੇ ਕਿਹਾ ਕਿ ਕਵਿਤਾ ਸੂਫ਼ੀਆਨਾ ਅੰਦਾਜ਼ ਵਿੱਚ ਲਿਖੀ ਗਈ ਹੈ। ਕੁਲਵੰਤ ਸਿੰਘ ਨਾਰੀਕੇ,ਰਿਟਾਇਰਡ ਜੱਜ ਬੀ ਐੱਸ ਟਿਵਾਣਾ ਅਤੇ ਅਵਤਾਰਜੀਤ ਅਤੇ ਭੁਪਿੰਦਰ ਸਿੰਘ ਮਲਿਕ ਨੇ ਵੀ ਚਰਚਾ ਵਿੱਚ ਭਾਗ ਲਿਆ।ਮੁੱਖ ਮਹਿਮਾਨ ਵਜੋਂ ਬੋਲਦਿਆਂ ਬਾਬਾ ਭੁਪਿੰਦਰ ਸਿੰਘ ਨੇ ਕਿਹਾ ਕਿ ਸੁਖਵਿੰਦਰ ਆਹੀ ਨੇ ਆਪਣੇ ਮਰਹੂਮ ਪਤੀ ਜੰਗ ਸਿੰਘ ਆਹੀ ਦੀਆਂ ਆਹਾਂ ਵਿੱਚ ਜ਼ਿੰਦਗੀ ਗੁਜ਼ਾਰੀ ਹੈ।ਇਸੇ ਕਰਕੇ ਕਵਿਤਾ ਵਿਚੋਂ ਦਰਦ ਅਤੇ ਬ੍ਰਿਹਾ ਝਲਕ ਰਿਹਾ ਹੈ।ਵਿਸੇਸ਼ ਮਹਿਮਾਨ ਸ੍ਰੀ ਅਸ਼ੋਕ ਨਾਦਿਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਸਤਕ ਪਾਠਕਾਂ ਦੇ ਦਿਲਾਂ ਨੂੰ ਝੰਜੋੜਨ ਦੀ ਸਮਰੱਥਾ ਰੱਖਦੀ ਹੈ।ਲੇਖਕ ਸੁਖਵਿੰਦਰ ਆਹੀ ਨੇ ਆਪਣੀ ਕੁਝ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਆਏ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀਆਂ ਬੇਟੀਆਂ ਗੁਰਪ੍ਰੀਤ ਕੌਰ ਅਤੇ ਕਮਲਪ੍ਰੀਤ ਵੀ ਹਾਜ਼ਰ ਰਹੀਆਂ।
ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ,ਰਾਜਬੀਰ ਮੱਲ੍ਹੀ, ਚਰਨ ਪੁਆਧੀ,ਰਾਮ ਸਿੰਘ ਬੰਗ,ਗੁਰਪ੍ਰੀਤ ਸਿੰਘ ਢਿੱਲੋਂ,ਇੰਜ ਮੇਜਰ ਸਿੰਘ,ਗੁਰਦਰਸ਼ਨ ਗੁਸੀਲ,ਸੁਰਿੰਦਰ ਕੌਰ ਬਾੜਾ, ਜਸਵਿੰਦਰ ਕੌਰ, ਬਲਬੀਰ ਸਿੰਘ ਦਿਲਦਾਰ,ਜਸਵਿੰਦਰ ਖਾਰਾ,ਤ੍ਰਿਲੋਕ ਸਿੰਘ ਢਿੱਲੋਂ,ਕੁਲਦੀਪ ਕੌਰ ਧੰਜੂ, ਜੱਗਾ ਰੰਗੂਵਾਲ,ਹਰਦੀਪ ਸਿੰਘ ਸਨੌਰ,ਗੁਰਮੇਲ ਸਿੰਘ ਐੱਸ ਡੀ ਓ, ਮਨਜੀਤ ਕੌਰ ਮੀਤ, ਮੰਗਤ ਖਾਨ,ਰਵੇਲ ਸਿੱਧੂ ਪੁਸ਼ਪ,ਸਰਵਣ ਕੁਮਾਰ ਵਰਮਾ,ਸੁਰਜੀਤ ਸਿੰਘ ਧੀਰ,ਹਰੀਸ਼ ਹਰਫ਼ ,ਰਘਬੀਰ ਮਹਿਮੀ, ਰਾਜੇਸ਼ਵਰ ਕੁਮਾਰ,ਅਮਨਦੀਪ ਪਟਿਆਲਾ ,ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਡਾ. ਅਸ਼ੋਕ ਸਹਿਗਲ,ਡਾ.ਰਮਾ ਸਹਿਗਲ,ਗਾਇਕ ਲੱਕੀ ਸਿੰਘ,ਮਨਜੀਤ ਕੌਰ,ਕਰਨ, ਨੇਹਾ,ਰਮੇਸ਼ ਚੌਹਾਨ, ਇਸ਼ਰਾਜ,ਸ਼ੇਰ ਸਿੰਘ ਐਕਸੀਅਨ ਰਿਟਾਇਰਡ, ਸੰਦੀਪ ਸਿੰਘ, ਜਸਵੀਰ ਕੌਰ ,ਮਹਿੰਦਰ ਸਿੰਘ ਜੱਗੀ, ਰਵੀ ਭੂਸ਼ਨ,ਪਵਨ ਕੁਮਾਰ ਸ਼ਰਮਾ ਅਤੇ ਚਰਨ ਬੰਬੀਹਾ ਭਾਈ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ। ਫੋਟੋਗ੍ਰਾਫੀ ਦੇ ਫਰਜ਼ ਦਰਸ਼ਨ ਸਿੰਘ ਦਰਸ਼ ਪਸਿਆਣਾ ਨੇ ਬਾਖੂਬੀ ਨਿਭਾਏ।