ਰਾਜ ਪੱਧਰੀ ਐਫ.ਐਲ.ਐਸ ਦੀ ਤਿਆਰੀ ਮੁਕੰਮਲ : ਡੀ.ਈ.ਓ ਪਰਮਜੀਤ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 7 ਮਈ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਗੁਰਦਾਸਪੁਰ ਮੈਡਮ ਪਰਮਜੀਤ ਵੱਲੋਂ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਗੁਰਦਾਸਪੁਰ ਵਿਖੇ ਐਫ਼.ਐਲ.ਐਸ. ਤਹਿਤ ਹੋਣ ਵਾਲੇ ਸਰਵੇ ਸਬੰਧੀ ਲਗਾਏ ਗਏ ਫੀਲਡ ਇਨਵੈਸਟੀਗੇਟਰਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 21 (ਸਰਕਾਰੀ/ਪ੍ਰਾਈਵੇਟ/ਅਰਧ ਸਰਕਾਰੀ) ਸਕੂਲਾਂ ਦੀ ਇਸ ਸਰਵੇ ਲਈ ਚੋਣ ਹੋਈ ਹੈ। ਸਟੇਟ ਤੋਂ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਜ਼ਿਲ੍ਹਾ ਸਰਵੇ ਕੋਆਰਡੀਨੇਟਰ ਵੰਦਨਾ ਗੁਪਤਾ ਜਿਲਾ ਰਿਸੋਰਸ ਕੋਆਰਡੀਨੇਟਰ ਗੁਰਨਾਮ ਸਿੰਘ ਵੱਲੋਂ ਫੀਲਡ ਇਨਵੈਸਟੀਗੇਟਰਾਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਵੇ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਇਸ ਸਰਵੇ ਦੀਆਂ ਬਰੀਕੀਆਂ ਤੋਂ ਜਾਣੂ ਕਰਵਾਇਆ ਗਿਆ ।
ਜ਼ਿਲਾ ਸਿੱਖਿਆ ਅਫਸਰ ਮੈਡਮ ਪਰਮਜੀਤ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਰਵੇ ਮਿਤੀ 06/05/2026 ਤੋਂ ਮਿਤੀ 08/05/2026 ਤੱਕ ਜ਼ਿਲ੍ਹੇ ਦੇ ਵੱਖ-ਵੱਖ 21 ਸਕੂਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਸਰਵੇ ਪਹਿਲੀ ਵਾਰ ਟੈਕਨੋਲੋਜੀ ਅਧਾਰਿਤ ਹੋਣ ਜਾ ਰਿਹਾ ਹੈ। ਇਸ ਸਰਵੇ ਸਬੰਧੀ ਫੀਲਡ ਇਨਵੈਸਟੀਗੇਟਰਾਂ ਨੂੰ ਸਮੁੱਚੀ ਜਾਣਕਾਰੀ ਦਿੱਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਗੁਰਦਾਸਪੁਰ ਦੇ ਇੰਚਾਰਜ ਨਰੇਸ਼ ਮਹਿਤਾ ਵੱਲੋਂ ਵੀ ਫੀਲਡ ਇਨਵੈਸਟੀਗੇਟਰਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਆਪਣੀ ਡਿਊਟੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡੀ.ਈ.ਓ. ਦਫ਼ਤਰ ਤੋਂ ਜਸਬੀਰ ਲਾਲ , ਮੈਡਮ ਅਨੂੰ, ਡੀ.ਆਰ. ਸੀ. ਅਸ਼ੋਕ ਕੁਮਾਰ, ਲੈਕਚਰਾਰ ਸ਼ਸੀ ਭੂਸ਼ਣ, ਤਰਨਜੋਤ ਕੌਰ ,ਸਰਿਤਾ ਗੁਪਤਾ, ਪੰਕਜ ਸ਼ਰਮਾ , ਸਰਿਤਾ ਰਾਣੀ ਅਤੇ ਰਾਜੇਸ਼ ਕੁਮਾਰ ਹਾਜ਼ਰ ਸਨ।*