ਥਰਮਲ ਪਲਾਂਟ ਰੋਪੜ ਦੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੇ ਕੀਤਾ ਮੁਜ਼ਾਹਰਾ
ਮਨਪ੍ਰੀਤ ਸਿੰਘ
ਰੂਪਨਗਰ 13 ਮਾਰਚ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਕੱਚੇ ਮੁਲਾਜਮਾਂ ਵਲੋਂ ਬਜ਼ਟ ਦੀਆ ਕਾਪੀਆ ਸਾੜਕੇ ਅਰਥੀ ਫੂਕ ਕੇ ਸਰਕਾਰ ਦਾ ਵਿਰੋਧ ਕੀਤਾ ਅਤੇ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸੈਣੀ ਸਸਕੋਰ ਨੇ ਕਿਹਾ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਮਾਰਚ ਨੂੰ ਐਮ ਐਲ ਏ ਦਿਨੇਸ਼ ਚੱਡਾ ਨੂੰ ਮੰਗ ਪੱਤਰ ਦਿੱਤਾ ਗਿਆ ਉਸ ਦੇ ਬਾਵਜੂਦ ਵੀ ਐਮ ਐਲ ਏ ਨੇ ਵਿਧਾਨ ਸਭਾ ਦੇ ਵਿੱਚ ਕੱਚੇ ਮੁਲਾਜ਼ਮਾਂ ਦੀ ਗੱਲ ਨਹੀਂ ਕੀਤੀ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਐਮ ਐਲ ਏ ਕੱਚੇ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਨਹੀਂ ਬੋਲੇ ਇਸ ਤੋਂ ਐਮ ਐਲ ਏ ਅਤੇ ਸਰਕਾਰ ਦੀ ਮਨਸ਼ਾ ਸਾਫ ਜ਼ਾਹਿਰ ਹੁੰਦੀ ਹੈ ਕੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਨਾ ਚਾਹੁੰਦੀ ਅਤੇ ਨਾ ਹੀ ਐਮ ਐਲ ਏ ਇਸ ਮੁੱਦੇ ਤੇ ਗੰਭੀਰ ਹਨ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਸੀ ਕੀ ਸਰਕਾਰ ਬਣਦੇ ਸਾਰ ਹੀ ਕੱਚੇ ਮੁਲਾਜ਼ਮਾਂ ਤੇ ਹਰਾ ਪੈਨ ਚੱਲੇਗਾ ਅਤੇ ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੇ ਹਨ 35 ਵਾਰ ਲਿਖਤੀ ਮੀਟਿੰਗਾਂ ਦੇ ਕੇ ਇੱਕ ਵੀ ਮੀਟਿੰਗ ਕੱਚੇ ਮੁਲਾਜ਼ਮਾਂ ਦੇ ਨਾਲ ਮੁੱਖ ਮੰਤਰੀ ਨੇ ਨਹੀਂ ਕੀਤੀ ਲਗਾਤਾਰ ਹੱਕ ਮੰਗ ਰਹੇ ਮੁਲਾਜ਼ਮ ਅਤੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਅਤੇ ਮਸਲੇ ਨੂੰ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੱਚੇ ਮੁਲਾਜ਼ਮ ਵੱਡੇ ਸੰਘਰਸ਼ ਵੱਲ ਤੁਰਨਗੇ ਅਤੇ ਸਰਕਾਰ ਦੇ ਮੰਤਰੀਆਂ ਦੀਆਂ ਕੋਠੀਆਂ ਘੇਰਨ ਗੇ ਅਤੇ ਜਦੋ ਤੱਕ ਸਰਕਾਰ ਕੱਚੇ ਮੁਲਾਜਮਾਂ ਨੂੰ ਪੱਕਾ ਨਹੀ ਕਰਦੀ ਉਦੋਂ ਤੱਕ ਸੰਘਰਸ ਜਾਰੀ ਰਹੇਗਾ ਜੱਥੇ ਬੰਦੀ ਦੇ ਮੀਡੀਆ ਇੰਚਾਰਜ ਪਰਗਟ ਸਿੰਘ ਘਨੋਲੀ ਵਲੋ ਕਿਹਾ ਗਿਆ ਜੇਕਰ ਸਰਕਾਰ ਕੱਚੇ ਮੁਲਾਜਮਾਂ ਦੇ ਮਸਲੇ ਹੱਲ ਨਹੀਂ ਕਰਦੀ ਤਾਂ ਆਓ ਵਾਲੇ ਦਿਨਾ ਵਿੱਚ ਤਿੱਖੇ ਸੰਘਰਸ ਕੀਤੇ ਜਾਣ ਗੇ 22 ਮਾਰਚ ਤੋ 5 ਅਪ੍ਰੈਲ ਤੱਕ ਖ਼ਜਾਨਾ ਮੰਤਰੀ ਹਰਪਾਲ ਚੀਮਾਂ ਦੀ ਵਿਧਾਨ ਸਭਾ ਦਿੜ੍ਹਬਾ ਵਿਖੇ ਕੱਚੇ ਮੁਲਾਜਮਾਂ ਵਲੋਂ ਠੇਕਾ ਮੁਲਾਜਮ ਸੰਘਰਸ ਮੋਰਚਾ ਪੰਜਾਬ ਦੇ ਬੇਨਰ ਹੇਠ ਝੰਡਾ ਮਾਰਚ ਕੀਤਾ ਜਾਵੇਗਾ