ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਤਿਆਰੀਆ ਮੁਕੰਮਲ-ਲਖਵੀਰ ਸਿੰਘ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਮਾਰਚ 2026
ਜਿਲੇ ਵਿੱਚ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸਰਮਾ ਦੀ ਅਗਵਾਈ ਵਿੱਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 1 ਅਤੇ 2 ਜੋ ਕਿ ਭਲਕੇ ਮਿਤੀ 15 ਮਾਰਚ ਦਿਨ ਐਤਵਾਰ ਹੋ ਰਿਹਾ ਹੈ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਨੈ ਦੱਸਿਆ ਕਿ ਜਿਲ੍ਹੇ ਵਿੱਚ 19 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ।ਉਹਨਾਂ ਅੱਗੇ ਦੱਸਿਆ ਕਿ ਪੇਪਰ -1 ਵਿੱਚ 2551 ਉਮੀਦਵਾਰ ਅਤੇ ਪੇਪਰ -2 ਦੀ ਪ੍ਰੀਖਿਆ ਵਿੱਚ ਵਿੱਚ 6848 ਉਮੀਦਵਰਾ ਇਹ ਪ੍ਰੀਖਿਆ ਦੇਣਗੇ। ਇਸ ਪ੍ਰੀਖਿਆ ਲਈ ਜਿਲ੍ਹੇ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਲੋੜੀਂਦੇ ਅਧਿਆਪਕਾਂ ਦੀਆ ਡਿਊਟੀਆ ਲਗਾ ਦਿੱਤੀਆਂ ਗਈ ਅਤੇ ਪ੍ਰੀਖਿਆ ਬਿਨਾਂ ਕਿਸੇ ਭੇਦਭਾਵ ਤੇ ਨਕਲ ਰਹਿਤ ਕਰਵਾਉਣ ਲਈ ਵਿਭਾਗ ਦੀਆਂ ਹਦਾਇਤਾਂ ਅਨਸੁਾਰ ਕਰਵਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਇਸ ਸਬੰਧੀ ਅੱਜ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਨੇ ਸੁਪਰਡੈਂਟਾਂ,ਡਿਪਟੀ ਸੁਪਰਡੈਂਟਾਂ ,ਸੁਪਰਵਾਈਜਰਾਂ ਅਤੇ ਹੋਰ ਸਟਾਫ ਨਾਲ ਮੀਟਿੰਗ ਕਰਕੇ ਪੇਪਰਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ।ਉਹਨਾਂ ਸਟਾਫ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇ ਅਤੇ ਨਕਲ ਰਹਿਤ ਪ੍ਰੀਖਿਆ ਕਰਵਾਈ ਜਾਵੇ।ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਰਜੈਂਸੀ ਲਈ ਰਿਜਰਵ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੈਂਟਰ ਆਬਜਰਵਰ ਅਤੇ ਫਲਾਇੰਗ ਸੁਕੈਅਡ ਦੀ ਵੀ ਨਿਯੁਕਤੀ ਕੀਤੀ ਗਈ ਹੈ।ਇਸ ਮੌਕੇ ਉਹਨਾਂ ਨਾਲ ਪ੍ਰਿੰਸੀਪਲ ਰਜਨੀਸ ਕੁਮਾਰ ਨੋਡਲ ਅਫਸਰ ਪ੍ਰੀਖਿਆ,ਜਸਵਿੰਦਰ ਸਿੰਘ ਸੁਪਰਡੈਂਟ,ਲੈਕ,ਭੁਪਿੰਦਰ ਸਿੰਘ,ਪ੍ਰਮੋਦ ਕੁਮਾਰ ਸਰਮਾ,ਸੁਖਵਿੰਦਰ ਸਿੰਘ ਵੀ ਹਾਜਰ ਸਨ।
Click to Follow Babushahi Facebook page →