ਲੜਕੀਆਂ ਦੇ ਜਮੀਨੀ ਪੱਧਰ ਦੇ ਬਾਕਸਿੰਗ ਮੁਕਾਬਲੇ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 12 ਫਰਵਰੀ 2026 : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵੱਡੇ ਪਿੰਡ ਭਾਈ ਰੂਪਾ ਵਿਖੇ ਆਉਣ ਵਾਲੀ 14 ਫਰਵਰੀ ਨੂੰ ਲੜਕੀਆਂ ਦੇ ਬਾਕਸਿੰਗ ਦੇ ਜਮੀਨੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕਿ 8 ਵੱਖ ਵੱਖ ਬਾਕਸਿੰਗ ਅਕੈਡਮੀਆਂ ਬੀ ਆਰ ਸੀ ਭਾਈਰੂਪਾ, ਤਲਵੰਡੀ ਸਾਬੋ,ਬਾਈ ਬਖਤੌਰ, ਕੋਠਾਗਰੂ ਸਕੂਲ, ਗੁਰੂ ਨਾਨਕ ਸਕੂਲ ,ਸਨ ਰਾਈਜ਼ ਸਕੂਲ, ਬਠਿੰਡਾ ਸ਼ਹਿਰ ਅਤੇ ਸੰਤ ਬਾਬਾ ਮਨੀ ਸਿੰਘ ਸਕੂਲ ਵਿੱਚਕਾਰ ਮੁਕਾਬਲੇ ਕਰਵਾਏ ਜਾਣੇ ਹਨ। ਇਹਨਾਂ ਮੁਕਾਬਲਾ ਨੂੰ ਕਰਾਉਣ ਦਾ ਮਕਸਦ ਬਾਕਸਿੰਗ ਵਿੱਚ ਨਵੇਂ ਖਿਡਾਰੀਆਂ ਦੀ ਰੁਚੀ ਪੈਦਾ ਕਰਨ ਤਾਂ ਜੋ ਅੱਗੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ। ਇਹ ਮੁਕਾਬਲੇ ਬਾਬਾ ਭਾਈ ਰੂਪ ਚੰਦ ਖੇਡ ਸਟੇਡੀਅਮ ਭਾਈ ਰੂਪਾ ਵਿਖੇ ਹੋਣਗੇ ਇਸ ਮੁਕਾਬਲੇ ਵਿੱਚ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦਿੱਤੇ ਜਾਣਗੇ ਇਸ ਟੂਰਨਾਮੈਂਟ ਵਿੱਚ ਸਹਿਯੋਗ ਦੇ ਰਹੇ ਸੰਸਥਾਵਾਂ ਬੀ.ਆਰ.ਸੀ. ਬਾਕਸਿੰਗ ਕਲੱਬ, ਬਾਬਾ ਭਾਈ ਰੂਪ ਚੰਦ ਜੀ ਨਸ਼ਾ ਵਿਰੋਧੀ ਕਮੇਟੀ , ਬਾਬਾ ਭਾਈ ਰੂਪ ਚੰਦ ਜੀ ਸਪੋਰਟਸ ਕਲੱਬ, NRI ਵੀਰ,ਸਨ ਰਾਈਜ਼ ਸਕੂਲ ਅਤੇ ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਭਾਈ ਰੂਪਾ ਬਠਿੰਡਾ।