ਟੈਕਨੀਕਲ ਸਰਵਿਸਿਜ਼ ਅਤੇ ਕੋਆਰਡੀਨੇਸ਼ਨ ਕਮੇਟੀ ਦੀ ਕਾਲ ਉਤੇ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਹੜਤਾਲ
ਮਨਪ੍ਰੀਤ ਸਿੰਘ
ਰੂਪਨਗਰ 12 ਫਰਵਰੀ
ਅੱਜ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ, ਆਰ. ਟੀ. ਪੀ. ਇੰਪਲਾਈਜ ਯੂਨੀਅਨ ਅਤੇ ਫੈਡਰੈਸਨ ਏ. ਆਈ. ਟੀ. ਯੂ. ਸੀ. ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਅੱਜ ਟੈਕਨੀਕਲ ਸਰਵਿਸਿਜ਼ ਅਤੇ ਕੋਆਰਡੀਨੇਸ਼ਨ ਕਮੇਟੀ ਆਫ ਟ੍ਰਾਂਸਕੋ ਆਉਟਸੋਰਸਡ ਮੁਲਾਜ਼ਮ/ਪੰਜਾਬ ਦੀ ਕਾਲ ਉਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਇੱਕ ਰੋਜ਼ਾ ਹੜਤਾਲ ਕੀਤੀ। ਹੜਤਾਲ ਸਿਮਰਨਜੀਤ ਸਿੰਘ ਨੀਲੋਂ, ਰਾਜ ਕੁਮਾਰ ਤਿਵਾੜੀ, ਪਵਨਪ੍ਰੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਹ ਹੜਤਾਲ ਬਿਜਲੀ ਐਕਟ 2025, ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੁੱਧ, ਨਵੇਂ ਲੇਬਰ ਕੋਡ ਦੇ ਖਿਲਾਫ ਅਤੇ ਹੋਰ ਕਈ ਮੁੱਦੀਆ ਤੇ ਕੀਤੀ ਗਈ। ਅੱਜ ਦੀ ਹੜਤਾਲ ਦੇਸ ਵਿਆਪੀ ਹੜਤਾਲ ਹੈ। ਸਮੁੱਚੇ ਦੇਸ਼ ਦੇ ਕਿਸਾਨ, ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੀ ਅੱਜ ਹੜਤਾਲ ਤੇ ਬੈਠੇ ਹੋਏ ਹਨ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵੱਲੋਂ ਜੋ ਸਰਮਏਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਮਜ਼ਦੂਰ ਜਮਾਤ/ਗਰੀਬ ਵਿਰੋਧੀ ਨੀਤੀਆਂ ਦੇ ਖਿਲਾਫ ਅੱਜ ਸਮੁੱਚੇ ਭਾਰਤ ਦੇ ਸੰਗਠਨ ਹੜਤਾਲ ਤੇ ਬੈਠੇ ਹਨ। ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਆਉਟਸੋਰਸਡ ਕਾਮਿਆਂ ਨੂੰ ਪੱਕਾ ਕਰਨ ਵਾਲਾ ਮਾਨ ਸਰਕਾਰ ਦਾ ਹਰਾ ਪੈਨ ਪਿਛਲੇ ਚਾਰ ਸਾਲਾਂ ਤੋਂ ਬਣਕੇ ਤਿਆਰ ਨਹੀਂ ਹੋਇਆ। ਹੜਤਾਲ ਦੌਰਾਨ ਸਾਂਝਾ ਮੰਚ ਦੇ ਬਲਵਿੰਦਰ ਸਸਕੌਰ, ਪਰਗਟ ਸਿੰਘ, ਘਨੋਲੀ, ਸਿਮਰਨਜੀਤ ਸਿੰਘ ਨਿਲੋਂ, ਹਰਭਜਨ ਸਿੰਘ, ਬਲਬੀਰ ਸਿੰਘ, ਫੈਡਰੇਸ਼ਨ ਏਟਕ ਦੇ ਰਾਜ ਕੁਮਾਰ ਤਿਵਾੜੀ, ਬੀਰਪਾਲ ਸਿੰਘ, ਦੇਵੇਂਦਰ ਪਾਂਡੇ, ਮੱਖਣ ਸਿੰਘ, ਜਸਕਰਨ ਸਿੰਘ, ਸਰਵਣ ਕੁਮਾਰ ਅਤੇ ਆਰ ਟੀ ਪੀ ਇੰਪਲਾਈਜ ਯੂਨੀਅਨ ਦੇ ਪਵਨਪ੍ਰੀਤ ਸਿੰਘ, ਬਲਵਿੰਦਰ ਸਿੰਘ ਆਦਿ ਬੁਲਾਰਿਆਂ ਨੇ ਸਰਕਾਰ ਦੀਆਂ ਨੀਤੀਆਂ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ । ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਪਾਜ਼ਿਟਿਵ ਨਿਤਿਆਂ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੀਖਾ ਕੀਤਾ ਜਾਵੇਗਾ। ਅੱਜ ਦੀ ਹੜਤਾਲ ਅਧਿਕਤਮ ਵਰਕਰਾਂ ਨੇ ਕੀਤੀ ।