ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਜਾਗਰੂਕਤਾ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ, 25 ਦਸੰਬਰ
'ਬੇਟੀ ਬਚਾਓ ਬੇਟੀ ਪੜ੍ਹਾਓ' ਸਕੀਮ ਤਹਿਤ ਬਲਾਕ ਧਾਰੀਵਾਲ ਦੀਆਂ ਆਂਗਣਵਾੜੀ ਵਰਕਰਾਂ ਲਈ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜਾਗਰੂਕਤਾ ਕੈਂਪ ਵਿੱਚ ਆਂਗਣਵਾੜੀ ਵਰਕਰਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ (ਘਰੇਲੂ ਹਿੰਸਾ ਐਕਟ, ਔਰਤਾਂ ਦੇ ਅਧਿਕਾਰ, ਗੁੱਡ ਟੱਚ ਬੈੱਡ ਟੱਚ, ਮਿਸ਼ਨ ਸ਼ਕਤੀ, ਬਾਲ ਸੁਰਖਿੱਆ ਸੇਵਾਵਾਂ ਅਤੇ ਸਖੀ ਵਨ ਸਟਾਪ ਸੈਂਟਰ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਫਸਰ, ਸੈਂਟਰ ਐਡਮਨਿਸਟਰੇਟਰ ਅਨੂ ਗਿੱਲ, ਆਈ.ਟੀ ਸਟਾਫ ਰਜਨੀ ਬਾਲਾ, ਅੰਕੁਸ਼ ਸ਼ਰਮਾ ਜਿਲ੍ਹਾ ਕੋਆਰਡੀਨੇਟਰ, ਫਾਇਨੈਂਸ ਲੀਟਰੇਸੀ ਮੰਨਤ ਮਹਾਜਨ, ਡਾਟਾ ਐਂਟਰੀ ਆਪਰੇਟਰ ਹਰਪ੍ਰੀਤ ਅੱਤਰੀ ਅਤੇ ਨਾਰੀ ਸ਼ਕਤੀ ਕੇਂਦਰ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।