ਐਨਐਸਐਸ ਦਾ ਸੱਤ ਰੋਜ਼ਾ ਕੈਂਪ 
ਪ੍ਰਮੋਦ ਭਾਰਤੀ 
ਨਵਾਂ ਸ਼ਹਿਰ 31 ਅਕਤੂਬਰ,2025
ਸਰਕਾਰੀ ਆਈਟੀਆਈ ਨਵਾਂਸ਼ਹਿਰ ਵਿਖੇ 27 ਅਕਤੂਬਰ ਤੋਂ ਸੱਤ ਦਿਨ ਦਾ ਐਨਐਸਐਸ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਆਈਟੀਆਈ ਦੇ 50 ਸਿਖਿਆਰਥੀ ਅਤੇ ਸਟਾਫ ਮੈਂਬਰ ਸ਼ਮੂਲੀਅਤ ਕਰ ਰਹੇ ਹਨ। ਕੈਂਪ ਦੌਰਾਨ ਐਨ ਐਸ ਐਸ ਯੂਨਿਟ ਦੇ ਬੱਚਿਆਂ ਨੇ ਆਈਟੀਆਈ ਕੈਂਪਸ ਦੀ ਸਫਾਈ ਕੀਤੀ ਜੋ ਕਾਫੀ ਸਮੇਂ ਤੋਂ ਹੜਾਂ ਦੇ ਮਾਹੌਲ ਕਾਰਨ ਖਰਾਬ ਹੋ ਚੁੱਕੀ ਸੀ। ਐਨਐਸਐਸ ਯੂਨਿਟ ਦੇ ਬੱਚਿਆਂ ਨੇ ਬੜੀ ਸ਼ਿੱਦਤ ਨਾਲ ਆਈਟੀਆਈ ਕੈਂਪਸ ਦੀ ਸਫਾਈ ਕੀਤੀ ਅਤੇ ਸਮੂਹ ਸਟਾਫ ਵੱਲੋਂ ਵੀ ਸਫਾਈ ਦੇ ਅਭਿਆਨ ਵਿੱਚ ਹਿੱਸਾ ਪਾਇਆ ਗਿਆ। ਹਰ ਰੋਜ਼ ਬੱਚਿਆਂ ਨੂੰ ਮੈਡੀਟੇਸ਼ਨ ਲੈਕਚਰ ਅਤੇ ਸਮਾਜਿਕ ਬੁਰਾਈਆਂ ਪ੍ਰਤੀ ਅਲੱਗ ਅਲੱਗ ਬੁਲਾਰਿਆਂ ਵੱਲੋਂ ਜਾਗਰੂਕ ਕੀਤਾ ਜਾਂਦਾ ਹੈ ਜੋ ਸਿਖਿਆਰਥੀਆਂ ਨੂੰ ਆਣ ਵਾਲੇ ਸਮੇਂ ਵਿੱਚ ਗੱਲਾਂ ਕੰਮ ਆਉਣਗੀਆਂ। ਪ੍ਰਿੰਸੀਪਲ ਆਈਟੀਆਈ ਨਵਾਂਸ਼ਹਿਰ ਵੱਲੋਂ ਐਨਐਸਐਸ ਇੰਚਾਰਜ ਪ੍ਰੋਗਰਾਮ ਅਫਸਰ ਸ੍ਰੀ ਜਤਿੰਦਰ ਕਾਟਲ ਅਤੇ ਉਹਨਾਂ ਦੇ ਨਾਲ ਸਪਨਾ ਪਰਿਹਾਰ, ਅਵਤਾਰ ਸਿੰਘ ਟ੍ਰੇਨਿੰਗ, ਅਫਸਰ ਇੰਦਰਜੀਤ ਸਿੰਘ, ਮੈਡਮ ਕਰੀਨਾ ਕੁਮਾਰੀ, ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਸਹਿਯੋਗ ਕੀਤਾ। ਸੈਮੀਨਾਰ ਵਿੱਚ ਕੁਝ ਬੱਚਿਆਂ ਵੱਲੋਂ ਵੀ ਵਿਚਾਰ ਦਿੱਤੇ ਗਏ ਅਤੇ ਆਈਟੀਆਈ ਨੂੰ ਹੋਰ ਉੱਚ ਪੱਧਰ ਤੇ ਲਿਜਾਣ ਲਈ ਸਾਰੇ ਵਲੰਟੀਅਰੀਆਂ ਨੇ ਪ੍ਰਣ ਲਿਆ। ਹਰ ਰੋਜ਼ ਐਨਐਸਐਸ ਯੂਨਿਟ ਦੇ ਬੱਚਿਆਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਪ੍ਰਿੰਸੀਪਲ ਆਈਟਆਈ ਨਵਾਂਸ਼ਹਿਰ ਸ੍ਰੀ ਓਮਕਾਰ ਸਿੰਘ ਸ਼ੀਂਹਮਾਰ ਨੇ ਪ੍ਰੋਗਰਾਮ ਅਫਸਰ ਜਤਿੰਦਰ ਕਾਟਲ ਦਾ ਧੰਨਵਾਦ ਕੀਤਾ ਜਿਨਾਂ ਨੇ ਐਨਐਸਐਸ ਦਾ ਕੈਂਪ ਆਈਟੀਆਈ ਵਿਖੇ ਲਗਾਇਆ ਇਸ ਮੌਕੇ ਸਮੂਹ ਸਟਾਫ ਵੱਲੋਂ ਵੀ ਐਨਐਸਐਸ ਯੂਨਿਟ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ।