ਮਾਨਸਾ ਦੀ ਈਦਗਾਹ ਵਿਖੇ ਚਾਅ ਅਤੇ ਖਲੂਸ ਨਾਲ ਮਨਾਈ ਈਦ ਉੱਲ ਅਜਹਾ
ਅਸ਼ੋਕ ਵਰਮਾ
ਮਾਨਸਾ,7 ਜੂਨ 2025) ਅੱਜ ਇੱਥੇ ਮਾਨਸਾ ਦੀ ਈਦਗਾਹ ਵਿਖੇ ਹਾਜੀ ਉਮਰ ਦੀਨ ਇਮਾਮ ਸਾਹਿਬ ਵੱਲੋਂ ਈਦ ਉਲ ਅਜਾਹ ਦੀ ਨਮਾਜ਼ ਪੜ੍ਹਾਈ ਗਈ ।ਇਮਾਮ ਸਾਹਿਬ ਨੇ ਖੁਤਬਾ ਪੜਦਿਆਂ ਹੋਏ ਆਪਸੀ ਪਿਆਰ ਤੇ ਏਕਤਾ ਦਾ ਸੰਦੇਸ਼ ਦਿੱਤਾ ਤੇ ਵਤਨਪ੍ਰਸਤੀ ਲਈ ਦੁਆ ਕੀਤੀ| ਇਸ ਮੌਕੇ ਹਰਬੰਸ ਸਿੰਘ ਢਿੱਲੋ ਪਿੰਡ ਮੋਫਰ ਵੱਲੋਂ ਮਸਜਿਦ ਲਈ 105 ਥਾਲ ਭੇਂਟ ਕਰਕੇ ਸਿੱਖ ਮੁਸਲਿਮ ਸਾਂਝਾਂ ਦਾ ਸੁਨੇਹਾ ਦਿੰਦੇ ਹੋਏ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ| ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਅਤੇ ਮਸਜਿਦ ਕਮੇਟੀ ਮਾਨਸਾ ਵੱਲੋਂ ਹਰਬੰਸ ਸਿੰਘ ਪਿੰਡ ਮੋਫਰ ਤੇ ਉਸਦੀ ਪਤਨੀ ਪਰਮਜੀਤ ਕੌਰ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ| ਇਸ ਮੌਕੇ ਐਚ ਆਰ ਮੋਫ਼ਰ ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ ਨੇ ਕਿਹਾ ਪੈਗ਼ੰਬਰ ਹਜ਼ਰਤ ਇਬਰਾਹੀਮ ਵੱਲੋਂ ਅੱਲ੍ਹਾ ਦੇ ਹੁਕਮ ਤੇ ਆਪਣੇ ਲਾਡਲੇ ਬੇਟੇ ਦੀ ਕੁਰਬਾਨੀ ਨੂੰ ਯਾਦ ਦਿਵਾਉਂਦੀ ਹੈ।ਜੋਂ ਅੱਲ੍ਹਾ ਦੀ ਅਜਮਾਇਸ਼ ਤੇ ਖਰੇ ਉੱਤਰੇ ਤੇ ਇਹ ਦਿਨ ਉਸ ਮਹਾਨ ਦਿਨ ਵਜੋਂ ਮਨਾਇਆ ਜਾਂਦਾ ਹੈ।
ਜਨਾਬ ਮੋਫ਼ਰ ਵੱਲੋਂ ਹਰਬੰਸ ਸਿੰਘ ਢਿੱਲੋ ਤੇ ਉਸਦੀ ਪਤਨੀ ਦਾ ਮੁਸਲਿਮ ਭਾਈਚਾਰੇ ਲਈ ਕੀਤੀ ਸੇਵਾ ਪ੍ਰਤੀ ਧੰਨਵਾਦ ਕੀਤਾ ।ਉਹਨਾਂ ਦੱਸਿਆ ਕਿ ਹਰਬੰਸ ਸਿੰਘ ਪਹਿਲਾਂ ਵੀ ਪਟਿਆਲਾ ਵਿਖੇ ਇੱਕ ਗਰੀਬ ਮੁਸਲਿਮ ਲੜਕੀ ਨੂੰ ਪਹਿਲੀ ਤੋਂ ਲੈ ਕੇ ਪੜਾਉਂਦਾ ਆ ਰਿਹਾ ਹੈ ਜੋ ਕਿ ਸਿੱਖ ਮੁਸਲਿਮ ਸਾਂਝਾ ਨੂੰ ਹੋਰ ਗੂੜ੍ਹਾ ਕਰਦੇ ਸਿੱਖੀ ਸਿਧਾਂਤ ਦੀ ਪ੍ਰਪੱਕਤਾ ਹੈ। ਇਸ ਮੌਕੇ ਹਰਬੰਸ ਸਿੰਘ ਨੇ ਸਮੁੱਚੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਐਚ ਆਰ ਮੋਫਰ ਦੀ ਪ੍ਰੇਰਨਾ ਸਦਕਾ ਹੀ ਸਾਨੂੰ ਮਸਜਿਦ ਦੀ ਸੇਵਾ ਦਾ ਮਾਣ ਹਾਸਿਲ ਹੋਇਆ ਹੈ| ਇਸ ਮੌਕੇ ਮਾਸਟਰ ਸ਼ਮੀਮ ਖਾਨ ਨੇ ਵੀ ਮੁਸਲਿਮ ਭਰਾਵਾਂ ਨੂੰ ਸੰਬੋਧਨ ਕਰਦੇ ਹੋਏ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਤੇ ਪਿਆਰ ਤੇ ਮੁਹੱਬਤ ਦਾ ਸੁਨੇਹਾ ਦਿੱਤਾ| ਵੈਦ ਸਿਕੰਦਰਜੀਤ ਵੱਲੋਂ ਵੀ ਇਸ ਮੁਬਾਰਕ ਮੌਕੇ ਤੇ ਹਾਜ਼ਰੀ ਲਗਵਾਈ ਗਈ|
ਇਸ ਮੌਕੇ ਸ਼ਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ, ਰਵੀ ਖਾਨ ਜਿਲ੍ਹਾ ਮੀਤ ਪ੍ਰਧਾਨ ਡਾਕਟਰ ਹਸਨ ਸਰਦਾਰ ਸਲਾਹਕਾਰ , ਪਵਨ ਕੋਟਲੀ ਜਿਲਾ ਕੈਸ਼ੀਅਰ ਮੁਸਲਿਮ ਫ਼ਰੰਟ ਪੰਜਾਬ ਵੱਲੋਂ ਈਦ ਦੇ ਇਸ ਮੌਕੇ ਤੇ ਵਤਨ ਤੇ ਕੌਮ ਲਈ ਕੁਰਬਾਨੀ ਕਰਨ ਤੇ ਤਤਪਰ ਰਹਿਣ ਤੇ ਪਿਆਰ ਦਾ ਸੁਨੇਹਾ ਦਿੱਤਾ| ਈਦ ਦੇ ਇਸ ਮੌਕੇ ਤੇ ਡਾਕਟਰ ਮਾਨਵ ਜਿੰਦਲ ਅਤੇ ਡਾਕਟਰ ਸਿਕੰਦਰ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਮੈਡੀਕਲ ਕੈਂਪ ਲਗਾਇਆ ਗਿਆ ।ਜਿਸ ਵਿੱਚ ਬਹੁਤ ਸਾਰੇ ਨਮਾਜ਼ੀਆਂ ਨੇ ਇਸ ਮੈਡੀਕਲ ਕੈਂਪ ਦਾ ਫਾਇਦਾ ਲਿਆ| ਠੰਡੇ ਮਿੱਠੇ ਪਾਣੀ ਦੀ ਛਬੀਲ ਦੀ ਸੇਵਾ ਸਿਤਾਰ ਮੁਹੰਮਦ ,ਸਲੀਮ ਖਾਨ ਰਾਜਸਥਾਨੀ ਅਤੇ ਸਾਥੀਆਂ ਵੱਲੋਂ ਕੀਤੀ ਗਈ| ਅਖੀਰ ਵਿੱਚ ਸ਼ਾਹਨਾਜ਼ ਅਲੀ ਸਕੱਤਰ, ਅਤੇ ਹਸਨ ਖਾਨ ਕੈਸ਼ੀਅਰ ਮੁਸਲਿਮ ਕਮੇਟੀ ਮਾਨਸਾ,ਮਕਬੂਲ ਅਹਿਮਦ,ਮਾਸਟਰ ਜਫਰਦੀਨ ਤੇ ਫਿਰੋਜਖਾਨ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਬਾਦ ਪੇਸ਼ ਕਰਕੇ ਜੀ ਆਇਆਂ ਆਖਦੇ ਹੋਏ ਸਮੂਹ ਖਿਦਮਤਗਾਰ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਫ਼ੀ ਖਾਨ,ਲਹਿੰਬਰ ਖਾਨ,ਸ਼ਮੀਮ ਖਾਨ,ਮੁਹੰਮਦ ਇਕਬਾਲ , ਜਗਦੇਵ ਖਾਨ ,ਅਬਦੁਲ ਬਾਰਿਕ ਤੇ ਬਿੱਲੂ ਖਾਨ ਆਦਿ ਹਾਜ਼ਰ ਹੋਏ।