13 ਨਵੰਬਰ ਨੂੰ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ 'ਸਾਡੇ ਬਜ਼ੁਰਗ ਸਾਡਾ ਮਾਣ' ਤਹਿਤ ਲੱਗੇਗਾ ਜ਼ਿਲ੍ਹਾ ਪੱਧਰੀ ਕੈਂਪ
ਰੋਹਿਤ ਗੁਪਤਾ
ਗੁਰਦਾਸਪੁਰ, 11 ਨਵੰਬਰ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ 'ਸਾਡੇ ਬਜ਼ੁਰਗ ਸਾਡਾ ਮਾਣ' ਸਟੇਟ ਐਕਸ਼ਨ ਪਲਾਨ ਫੋਰ ਸੀਨੀਅਰ ਸਿਟੀਜਨ ਦੇ ਤਹਿਤ ਹੋਲਿਸਟਿਕ ਵੈਲਬੀਂਗ ਕੈਂਪ 13 ਨਵੰਬਰ ਨੂੰ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਲੱਗੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਡਾ. ਕਿਰਤਪ੍ਰੀਤ ਕੌਰ ਨੇ ਦੱਸਿਆ ਕਿ 13 ਨਵੰਬਰ ਨੂੰ ਸਵੇਰ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪੁਰਾਣਾ ਬੱਸ ਸਟੈਂਡ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਆਯੁਰਵੈਦਿਕ ਤੇ ਹੋਮਿਓਪੈਥਿਕ ਡਾਕਟਰ, ਮਨੋਵਿਗਿਆਨੀ ਡਾਕਟਰ, ਹੱਡੀਆਂ ਅਤੇ ਅੱਖਾਂ ਦੇ ਡਾਕਟਰ, ਮੈਡੀਕਲ ਅਫਸਰ, ਅੱਰੋਪੇਡਾਂਟੋਮਾਹਿਰ, ਕੈਂਸਰ ਸਕਰੀਨਿੰਗ, ਈ.ਸੀ.ਜੀ., ਗੈਰ-ਸੰਚਾਰੀ ਰੋਗ, ਫਿਜ਼ੀਉਥੈਰੇਪੀ, ਯੋਗਾ, ਦੰਦਾਂ ਦੇ ਡਾਕਟਰ, ਨੱਕ, ਕੰਨ ਅਤੇ ਗਲੇ ਦੇ ਮਾਹਿਰ, ਨੁੱਕੜ ਨਾਟਕ, ਡਿਜੀਟਲ ਲਿਟਰੇਸੀ ਪ੍ਰੋਗਰਾਮ, ਇੱਕ ਪੇੜ ਮਾਂ ਕੇ ਨਾਮ, Intergenerational Bonding activities, Senior Citizen Act Awareness ਤਹਿਤ ਕੈਂਪ ਲਗਾਇਆ ਜਾ ਰਿਹਾ ਹੈ।
- Download Babushahi App
-
-