ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੋਈ "ਇਨਸਾਫ਼ ਰੈਲੀ" ਵਿੱਚ ਸੈਂਕੜੇ ਸਮਰਥਕਾਂ ਸਮੇਤ ਸੰਗਰੂਰ ਪਹੁੰਚੇ : ਰਾਜੇਸ਼ ਇੰਦਰ ਸਿੰਘ ਸਿੱਧੂ
ਇਨਸਾਫ਼ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦਾ ਦਿੱਤਾ ਸੱਦਾ
ਦੀਪਕ ਜੈਨ
ਜਗਰਾਉਂ, 5 ਨਵੰਬਰ 2026 : ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਰੂਰ ਵਿਖੇ ਹੋਈ ਵਿਸ਼ਾਲ 'ਇਨਸਾਫ਼ ਰੈਲੀ' ਵਿੱਚ ਹਲਕਾ ਜਗਰਾਉਂ ਤੋਂ ਰਜੇਸ਼ ਇੰਦਰ ਸਿੰਘ ਸਿੱਧੂ ਆਪਣੇ ਸੈਂਕੜੇ ਸਮਰਥਕਾਂ ਸਮੇਤ ਬੱਸਾਂ ਅਤੇ ਕਾਰਾਂ ਦੇ ਵਿਸ਼ਾਲ ਕਾਫ਼ਲੇ ਨਾਲ ਸ਼ਾਮਲ ਹੋਏ। ਸਿੱਧੂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪਹੁੰਚੇ ਸਮਰਥਕਾਂ ਨੇ ਰੈਲੀ ਵਿੱਚ ਆਪਣੀ ਭਰਵੀਂ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਰੈਲੀ ਵਿੱਚ ਸ਼ਮੂਲੀਅਤ ਉਪਰੰਤ ਰਜੇਸ਼ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਇਨਸਾਫ਼ ਦਿਵਾਉਣਾ ਅਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ ਅਤੇ ਲੋਕਤੰਤਰ, ਸੰਵਿਧਾਨ ਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ।
ਸਿੱਧੂ ਨੇ ਕਿਹਾ ਕਿ ਇਨਸਾਫ਼ ਰੈਲੀ ਵਿੱਚ ਲੋਕਾਂ ਦੀ ਵੱਡੀ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਲੋਕ ਆਪਣੇ ਹੱਕਾਂ ਅਤੇ ਇਨਸਾਫ਼ ਲਈ ਜਾਗਰੂਕ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਬੱਸਾਂ ਅਤੇ ਕਾਰਾਂ ਦੇ ਕਾਫਲਿਆਂ ਨਾਲ ਸੰਗਰੂਰ ਪਹੁੰਚਣਾ ਵਰਕਰਾਂ ਦੀ ਇਕਜੁੱਟਤਾ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦਰਸਾਉਂਦਾ ਹੈ।
ਸਿੱਧੂ ਨੇ ਰੈਲੀ ਵਿੱਚ ਸ਼ਾਮਲ ਹੋਏ ਸਮੂਹ ਸਮਰਥਕਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਾਥ ਅਤੇ ਸਹਿਯੋਗ ਹੀ ਲੋਕ ਹਿੱਤਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਹਲਕਾ ਜਗਰਾਉਂ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਅਤੇ ਇਨਸਾਫ਼ ਲਈ ਹਰ ਮੰਚ 'ਤੇ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਸਨੀ ਕੱਕੜ ਪਰਸ਼ੋਤਮ ਲਾਲ ਖਲੀਫਾ, ਰਵਿੰਦਰ ਸੱਬਰਵਾਲ ਫੀਨਾ, ਦਵਿੰਦਰਪਾਲ ਤੂਰ, ਬਿੱਟੂ ਮੇਜਰ ਕੁਲੈਕਸ਼ਨ, ਟਹਿਲ ਸਿੰਘ, ਇੰਦਰਜੀਤ ਸਿੰਘ ਗਾਲਿਬ, ਬੱਬਾ ਬੱਸੀ, ਰਿੰਪੀ ਲੱਦੜ, ਜੀਵਨ ਸਿੰਘ ਬਾਗੀਆਂ, ਜਗਜੀਤ ਸਹੋਤਾ, ਲਾਲ ਚੰਦ ਸ਼ਰਮਾ, ਚੇਤਨ ਗਿੱਲ, ਸੋਨੀ ਸਰਪੰਚ, ਕਰਮਜੀਤ ਜਨੇਤਪੁਰਾ, ਮਨਮੋਹਨ ਸਿੰਘ, ਕਮਲਜੀਤ ਬੱਲੂ, ਜੁਗਰਾਜ ਰਸੂਲਪੁਰ ਅਤੇ ਕੁਲਵੰਤ ਸਿੰਘ ਖੋਸਾ ਹਾਜਰ ਸਨ।
- Download Babushahi App
-
-