ਵਿਆਹੁਤਾ ਦੀ ਭੇਦ ਭਰੇ ਹਾਲਾਤਾਂ ਵਿੱਚ ਕਾਰ ਵਿੱਚੋਂ ਮਿਲੀ ਲਾਸ਼
ਪਰਿਵਾਰਿਕ ਮੈਂਬਰਾਂ ਨੇ ਕਤਲ ਨੂੰ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਦਾ ਦੋਸ਼ ਲਗਾਉਂਦਿਆਂ ਘੇਰਿਆ ਥਾਣਾ
ਰੋਹਿਤ ਗੁਪਤਾ
ਗੁਰਦਾਸਪੁਰ :
ਥਾਣਾ ਪੈਣੀ ਮੀਆਂ ਖਾਂ ਵੇਲੇ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਇੱਕ ਵਿਆਹੂਤਾ ਔਰਤ ਦੀ ਮੱਤ ਤੋਂ ਬਾਅਦ ਔਰਤ ਦੇ ਪੇਕੇ ਪਰਿਵਾਰ ਵਾਲਿਆਂ ਅਤੇ ਪਿੰਡ ਬੋਹੜ ਕਿਸਾਨਾਂ ਦੇ ਰਹਿਣ ਵਾਲੇ ਲੋਕਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਔਰਤ ਸੰਦੀਪ ਕੁਮਾਰ ਦੀ ਮੌਤ ਨੂੰ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਦੁਰਘਟਨਾ ਵਿੱਚ ਕਈ ਪਹਿਲੂ ਸ਼ੱਕ ਜਾਹਿਰ ਕਰਦੇ ਹਨ ਕਿ ਸੰਦੀਪ ਕੌਰ ਦਾ ਕਤਲ ਹੋਇਆ ਹੈ । ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਸੰਦੀਪ ਕੌਰ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ ਕਰਦਾ ਸੀ ਅਤੇ ਅਕਸਰ ਉਹਨਾਂ ਦੇ ਘਰ ਲੜਾਈ ਕਲੇਸ਼ ਹੁੰਦਾ ਰਹਿੰਦਾ ਸੀ।
ਮ੍ਰਿਤਕਾ ਸੰਦੀਪ ਕੌਰ ਦੀ ਮਾਤਾ ਅਤੇ ਪਿਤਾ ਸਮੇਤ ਪਿੰਡ ਵਾਸੀਆਂ ਨੇ ਦੱਸਿਆ ਕਿ ਸੰਦੀਪ ਕੌਰ ਦਾ ਵਿਆਹ ਜਨਵਰੀ 2023 ਵਿੱਚ ਭੈਣੀ ਖਾਦਰ ਦੇ ਜਸਵਿੰਦਰ ਸਿੰਘ ਨਾਲ ਕੀਤਾ ਗਿਆ ਸੀ। ਦੋਸ਼ ਲਗਾਇਆ ਗਿਆ ਹੈ ਕਿ ਵਿਆਹ ਤੋਂ ਬਾਅਦ ਉਸਨੂੰ ਦਾਜ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ। ਇਸ ਬਾਰੇ ਸੰਦੀਪ ਕੌਰ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨਾਲ ਗੱਲ ਕੀਤੀ ਸੀ ਪਰ ਹਰ ਵਾਰੀ ਸੂਲਾਹ ਸਫਾਈ ਕਰਵਾ ਦਿੱਤੀ ਜਾਂਦੀ ਸੀ। ਬੀਤੇ ਦਿਨ ਉਹਨਾਂ ਨੂੰ ਦੱਸਿਆ ਗਿਆ ਕਿ ਇੱਕ ਸੜਕ ਦੁਰਘਟਨਾ ਵਿੱਚ ਸੰਦੀਪ ਕੌਰ ਦੀ ਮੌਤ ਹੋ ਗਈ ਹੈ ਪਰ ਜਿਨਾਂ ਹਾਲਾਤਾਂ ਵਿੱਚ ਇਹ ਦੁਰਘਟਨਾ ਦੱਸੀ ਗਈ ਹੈ ਉਹ ਕਈ ਤਰ੍ਹਾਂ ਦੇ ਸ਼ੱਕ ਵਿਅਕਤ ਕਰਦੀ ਹੈ ਨਾਲ ਹੀ ਸੰਦੀਪ ਕੌਰ ਦੇ ਗਲਤ ਤੇ ਵੀ ਨਿਸ਼ਾਨ ਨਜ਼ਰ ਆ ਰਹੇ ਸਨ ਜਿਸ ਤੋਂ ਜਾਹਰ ਹੁੰਦਾ ਹੈ ਕਿ ਉਸ ਨੂੰ ਮਾਰਿਆ ਗਿਆ ਹੈ ਤੇ ਇਸ ਕਤਲ ਨੂੰ ਇੱਕ ਦੁਰਘਟਨਾ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੀ ਮੰਗ ਹੈ ਕਿ ਘਟਨਾ ਦੀ ਗਹਿਰਾਈ ਨਾਲ ਜਾਂਚ ਕਰਵਾ ਕੇ ਮ੍ਰਿਤਕਾ ਦੇ ਸੋਹਰਾ ਪਰਿਵਾਰ ਖਿਲਾਫ ਕਾਰਵਾਈ ਕੀਤੀ ਜਾਏ।
ਉੱਥੇ ਹੀ ਮਾਮਲੇ ਵਿੱਚ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ।
- Download Babushahi App
-
-