ਡਾ. ਸਿਮਰਨਜੀਤ ਸਿੰਘ ਦੀ ਸੰਪਾਦਕ ਕਿਤਾਬ ਸੁਖਵਿੰਦਰ ਸੁੱਖੀ ਕਾਵਿ ਤੇ ਵਿਚਾਰ ਚਰਚਾ
ਗੁਰਪ੍ਰੀਤ ਸਿੰਘ ਜਖਵਾਲੀ।
ਪਟਿਆਲਾ 27 ਸਤੰਬਰ 2026:-ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ ਭਾਦਸੋਂ ਰੋਡ, ਪਟਿਆਲਾ ਵਿਖੇ ਇਕ ਸਾਹਿਤਿਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਸਤਨਾਮ ਕੌਰ ਚੌਹਾਨ, ਪਾਲ ਖਰੌੜ, ਅਮਰਜੀਤ ਖਰੌੜ, ਹਰਦੀਪ ਸੱਭਰਵਾਲ ਤੇ ਨਵਦੀਪ ਸਿੰਘ ਮੁੰਡੀ, ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਡਾ. ਸਿਮਰਨਜੀਤ ਸਿੰਘ ਦੀ ਸੰਪਾਦਕ ਕਿਤਾਬ ਸੁਖਵਿੰਦਰ ਸੁੱਖੀ ਕਾਵਿ ਤੇ ਵਿਚਾਰ ਚਰਚਾ ਕਰਵਾਈ ਗਈ। ਇਸ ਵਿਸ਼ੇਸ਼ ਮੌਕੇ ਤੇ ਡਾ. ਅਮਰਜੀਤ ਕੌਂਕੇ, ਡਾ. ਅਮਰਜੀਤ ਸਿੰਘ, ਡਾ. ਸਿਮਰਨਜੀਤ ਸਿੰਘ, ਡਾ. ਰਵਿੰਦਰ ਰਵੀ , ਸੁਖਵਿੰਦਰ ਸੁੱਖੀ, ਕਮਲ ਸੇਖੋਂ, ਸਤਨਾਮ ਕੌਰ ਚੌਹਾਨ, ਕੁਲਵਿੰਦਰ ਚਾਵਲਾ, ਨਵਨੀਤ ਸਿੰਘ ਸਿੱਧੂ, ਇੰਦਰਜੀਤ ਜਾਦੂ, ਪਾਲ ਖਰੌੜ, ਵਿਜੇ ਸਿੰਘ, ਬਲਵਿੰਦਰ ਸਿੰਘ ਧਲੇਵਾਂ, ਗੁਰਪ੍ਰੀਤ ਸਿੰਘ ਝਾੜੋਂ, ਹਰਦੀਪ ਸੱਭਰਵਾਲ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।
ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਨਵਦੀਪ ਸਿੰਘ ਮੁੰਡੀ ਨੇ ਹਾਜ਼ਰੀਨ ਦਾ ਸਵਾਗਤ ਕੀਤਾ ਤੇ ਕੁਝ ਕਵੀਆਂ ਤੋਂ ਕਵਿਤਾ ਪਾਠ ਸ਼ੁਰੂ ਕਰਵਾਇਆ। ਡਾਕਟਰ ਅਮਰਜੀਤ ਸਿੰਘ ਨੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਕਿਤਾਬ ਵਿੱਚ ਤਿੰਨੋਂ ਪੀੜ੍ਹੀਆਂ ਦੀ ਆਲੋਚਨਾ ਸ਼ਾਮਲ ਹੈ ਅਤੇ ਕਿਹਾ ਕਿ ਨਵੀਂ ਪੀੜੀ ਦੇ ਆਲੋਚਕਾਂ ਵਿੱਚ ਡਾ. ਸਿਮਰਨਜੀਤ ਸਿੰਘ ਨੇ ਆਪਣੀ ਆਲੋਚਨਾ ਵਿਧੀ ਰਾਹੀਂ ਵੱਖਰੀ ਪਛਾਣ ਬਣਾਈ ਹੈ। ਉਹਨਾਂ ਕਿਹਾ ਕਿ ਸੁਖਵਿੰਦਰ ਸੁੱਖੀ ਨੇ ਆਪਣੀਆਂ ਦੋਨਾਂ ਕਿਤਾਬਾਂ ਦੇ ਰਾਹੀਂ ਨਵਾਂ ਮੁਹਾਵਰਾ ਤਲਾਸ਼ ਕੀਤਾ ਹੈ। ਮੁੱਖ ਪਰਚਾ ਪੜ੍ਹਦਿਆਂ ਡਾ. ਰਵਿੰਦਰ ਰਵੀ ਨੇ ਸੁਖਵਿੰਦਰ ਸੁੱਖੀ ਨੂੰ ਸੂਖਮ ਭਾਵੀ ਤੇ ਸੰਵੇਦਨਸ਼ੀਲ ਕਵੀ ਕਿਹਾ। ਉਹਨਾਂ ਅੱਗੇ ਕਿਹਾ ਕਿ ਸੁਖਵਿੰਦਰ ਦਾ ਪੰਜਾਬੀ ਕਵਿਤਾ ਵਿੱਚ ਨਿਵੇਕਲਾ ਸਥਾਨ ਹੈ। ਨਵਦੀਪ ਸਿੰਘ ਮੁੰਡੀ ਨੇ ਕਿਹਾ ਕਿ ਸੁਖਵਿੰਦਰ ਕੋਮਲ ਭਾਵੀ ਕਵੀ ਹੈ। ਉਸ ਨੇ ਡਾ. ਸਿਮਰਨਜੀਤ ਸਿੰਘ ਦੇ ਸੰਘਰਸ਼ ਤੋਂ ਬਾਅਦ ਮਿਲੀ ਤਰੱਕੀ ਤੇ ਖੁਸ਼ੀ ਪ੍ਰਗਟ ਕੀਤੀ। ਸੁਖਵਿੰਦਰ ਸੁੱਖੀ ਨੇ ਕਿਹਾ ਕਿ ਡਾ. ਸਿਮਰਨਜੀਤ ਸਿੰਘ ਨੇ ਕਿਤਾਬ ਲਈ ਬਹੁਤ ਸ਼ਿੱਦਤ ਨਾਲ ਕੰਮ ਕੀਤਾ।
ਡਾ. ਸਿਮਰਨਜੀਤ ਸਿੰਘ ਨੇ ਕਿਹਾ ਬਹੁਤ ਵਰਤਾਰੇ ਅਜਿਹੇ ਵਾਪਰਦੇ ਹਨ ਜਿਹੜੀ ਸਾਡੀ ਅੱਖ ਵੇਖ ਨਹੀਂ ਸਕਦੀ ਪ੍ਰੰਤੂ ਸੁਖਵਿੰਦਰ ਸੁੱਖੀ ਨੇ ਈਬੂ ਦੇ ਹਵਾਲੇ ਨਾਲ ਬਹੁਤ ਸੂਖਮ ਵਰਤਾਰਿਆਂ ਨੂੰ ਫੜਿਆ। ਵਿਚਾਰ ਚਰਚਾ ਵਿੱਚ ਸਤਨਾਮ ਕੌਰ ਚੌਹਾਨ ਅਤੇ ਕਮਲ ਸੇਖੋਂ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ। ਡਾ. ਅਮਰਜੀਤ ਕੌਂਕੇ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਡਾ. ਸਿਮਰਨਜੀਤ ਸਿੰਘ ਵੱਲੋਂ ਕਿਤਾਬ ਨੂੰ ਬੜੀ ਮਿਹਨਤ ਨਾਲ ਸੰਪਾਦਨਾ ਕੀਤੀ ਹੋਈ ਦਿਸਦੀ ਹੈ। ਉਹਨਾਂ ਕਿਹਾ ਕਿ ਸੁਖਵਿੰਦਰ ਦੀਆਂ ਕਵਿਤਾਵਾਂ ਇਸ ਪੱਧਰ ਦੀਆਂ ਹਨ ਜਿਸ ਤੇ ਇਸ ਤਰ੍ਹਾਂ ਦਾ ਕੰਮ ਹੋ ਸਕੇ। ਅਮਰਜੀਤ ਖਰੌੜ ਤੇ ਪਾਲ ਖਰੌੜ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਉਪਰੰਤ ਮੰਚ ਵੱਲੋਂ ਸਤਨਾਮ ਕੌਰ ਚੌਹਾਨ ਦੇ ਭਰਾ ਅਤੇ ਨਰਿੰਦਰਪਾਲ ਕੌਰ ਦੇ ਪਿਤਾ ਜੋ ਕਿ ਅਕਾਲ ਚਲਾਣਾ ਕਰ ਗਏ ਸਨ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਂਝਾ ਸਾਹਿਤਕ ਮੰਚ ਵੱਲੋਂ ਡਾ. ਸਿਮਰਨਜੀਤ ਸਿੰਘ ਅਤੇ ਸੁਖਵਿੰਦਰ ਸੁੱਖੀ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਪਰਵਾਸੀ ਕਵੀ ਸੁਰਿੰਦਰ ਸਿੰਘ ਜੱਬਲ ਦਾ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ।
- Download Babushahi App
-
-