ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਅਫੀਮ ਅਤੇ ਲੱਖ ਡਰੱਗ ਮਨੀ ਸਮੇਤ ਤਸਕਰ ਕਾਬੂ
-CIA ਦੀ ਮਾਡਲ ਟਾਊਨ ਐਕਸਟੈਂਸ਼ਨ ’ਚ ਕਾਰਵਾਈ; ਮੰਦਸੌਰ ਵਾਸੀ 3 ਦਿਨ ਦੇ ਰਿਮਾਂਡ ’ਤੇ
ਸੁਖਮਿੰਦਰ ਭੰਗੂ
ਲੁਧਿਆਣਾ 26 ਸਤੰਬਰ 2026 - CIA ਸਟਾਫ ਨੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਕਾਰਵਾਈ ਕਰਦਿਆਂ 500 ਗ੍ਰਾਮ ਅਫੀਮ ਅਤੇ ₹1 ਲੱਖ ਡਰੱਗ ਮਨੀ ਸਮੇਤ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਸਤਿਆਨਾਰਾਇਣ ਸੂਰਿਆਵੰਸ਼ੀ ਉਰਫ਼ ਸੱਤੂ, ਵਾਸੀ ਮੰਦਸੌਰ (ਮੱਧ ਪ੍ਰਦੇਸ਼) ਵਜੋਂ ਹੋਈ ਹੈ। ਕਾਰਵਾਈ 24 ਸਤੰਬਰ ਨੂੰ ਗਸ਼ਤ ਦੌਰਾਨ ਕੀਤੀ ਗਈ।
ਥਾਣਾ ਮਾਡਲ ਟਾਊਨ ਵਿੱਚ ਮੁਲਜ਼ਮ ਖ਼ਿਲਾਫ਼ NDPS Act ਦੀ ਧਾਰਾ 18-B/61/85 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਨੇ ਉਸਨੂੰ 3 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਹੈ।
ਪੁਲਿਸ ਪੁੱਛਗਿੱਛ ਵਿੱਚ ਇਹ ਪਤਾ ਲਗਾ ਰਹੀ ਹੈ ਕਿ ਅਫੀਮ ਦੀ ਖੇਪ ਕਿੱਥੋਂ ਆਈ ਅਤੇ ਅੱਗੇ ਕਿਨ੍ਹਾਂ ਨੂੰ ਸਪਲਾਈ ਹੋਣੀ ਸੀ। ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-