ਹੈਬੋਵਾਲ ’ਚ ਪੁਲਿਸ ਦੀ ਦੋਹਰੀ ਕਾਰਵਾਈ, ਨਾਜਾਇਜ਼ ਗੈਸ ਤੇ ਸ਼ਰਾਬ ਮਾਮਲੇ ’ਚ 2 ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 15 ਸਤੰਬਰ 2026
ਹੈਬੋਵਾਲ ਪੁਲਿਸ ਨੇ ਨਾਜਾਇਜ਼ ਗੈਸ ਭਰਨ ਅਤੇ ਸ਼ਰਾਬ ਵੇਚਣ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਇੱਕ ਗੈਸ ਸਿਲੰਡਰ, ਕੰਡਾ,ਪਾਈਪ ਅਤੇ ਰਸਭਰੀ (ਪੰਜਾਬ) ਮਾਰਕਾ ਸ਼ਰਾਬ ਦੀਆਂ 5 ਪੇਟੀਆਂ ਬਰਾਮਦ ਕੀਤੀਆਂ।
ਪਹਿਲੇ ਮਾਮਲੇ ਵਿੱਚ ਸੰਗਮ ਚੌਕ ਨੇੜੇ ਛਾਪੇਮਾਰੀ ਦੌਰਾਨ ਜਗਨ ਨਾਥ (44), ਵਾਸੀ ਸੁਰਿੰਦਰ ਪਾਰਕ, ਹੈਬੋਵਾਲ ਕਲਾਂ, ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ ਗੈਸ ਸਿਲੰਡਰ, ਕੰਡਾ ਅਤੇ ਪਾਈਪ ਬਰਾਮਦ ਹੋਏ। ਇਸ ਸਬੰਧੀ ਮੁਕੱਦਮਾ ਨੰਬਰ 242, ਮਿਤੀ 15-09-2026, ਧਾਰਾ 125, 287 ਬੀ.ਐੱਨ.ਐੱਸ. ਤਹਿਤ ਦਰਜ ਕੀਤਾ ਗਿਆ ਹੈ।
ਦੂਜੇ ਮਾਮਲੇ ਵਿੱਚ ਮਾਨ ਪੈਲੇਸ ਨੇੜੇ ਖਾਲੀ ਪਲਾਟ ਤੋਂ ਸੁਮਿਤ ਕੁਮਾਰ (36), ਵਾਸੀ ਗੋਪਾਲ ਨਗਰ, ਹੈਬੋਵਾਲ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕਬਜ਼ੇ ਵਿੱਚੋਂ ਰਸਭਰੀ (ਪੰਜਾਬ) ਮਾਰਕਾ ਸ਼ਰਾਬ ਦੀਆਂ 5 ਪੇਟੀਆਂ ਮਿਲੀਆਂ। ਪੁਲਿਸ ਨੇ ਮੁਕੱਦਮਾ ਨੰਬਰ 243, ਮਿਤੀ 15-09-2026, ਧਾਰਾ 61-1-14 ਆਬਕਾਰੀ ਐਕਟ ਤਹਿਤ ਦਰਜ ਕੀਤਾ ਹੈ।
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਦੀਆਂ ਹਦਾਇਤਾਂ ’ਤੇ ਕੀਤੀ ਇਸ ਕਾਰਵਾਈ ਤੋਂ ਬਾਅਦ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਅਤੇ ਮਾਮਲਿਆਂ ਦੀ ਜਾਂਚ ਜਾਰੀ ਹੈ।
- Download Babushahi App
-
-