ਸ਼ਿਵਾਨੀ ਚੌਹਾਨ ਦੀ ਇਨਸਾਫ ਦੀ ਲੜਾਈ ਵਿੱਚ ਕਾਲਕਾ ਵੱਲੋਂ ਸਾਥ ਦਾ ਭਰੋਸਾ
ਨਵੀਂ ਦਿੱਲੀ 16 ਸਤੰਬਰ,2026 ( ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਕਾਲਕਾ ਜੀ, ਦਿੱਲੀ ਦੀ ਵਸਨੀਕ ਅਤੇ ‘ਰਿਬੇਲ ਵ੍ਹੀਲਜ਼ ਸੀਆ’ ਦੇ ਨਾਮ ਨਾਲ ਪ੍ਰਸਿੱਧ ਸ੍ਰੀਮਤੀ ਸ਼ਿਵਾਨੀ ਚੌਹਾਨ ਨਾਲ ਮੁਲਾਕਾਤ ਕੀਤੀ। ਦਸਿਆ ਜਾਂਦਾ ਹੈ ਕਿ ਸ਼ਿਵਾਨੀ ਹਾਲ ਹੀ ਵਿੱਚ ਗੁਰੁਗ੍ਰਾਮ ਵਿੱਚ ਵਾਪਰੇ ਹਿੱਟ ਐਂਡ ਰਨ ਹਾਦਸੇ ਦੌਰਾਨ ਜ਼ਖ਼ਮੀ ਹੋਈ ਸੀ।
ਸਰਦਾਰ ਕਾਲਕਾ ਨੇ ਸ਼ਿਵਾਨੀ ਚੌਹਾਨ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਉਸ ਨੂੰ ਸਿਹਤਯਾਬੀ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਸ਼ਿਵਾਨੀ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੋਣ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਸਰਦਾਰ ਕਾਲਕਾ ਨੇ ਕਿਹਾ ਕਿ ਸ਼ਿਵਾਨੀ ਨਾਲ ਵਾਪਰੀ ਘਟਨਾ ਬੇਹੱਦ ਚਿੰਤਾਜਨਕ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਇਸ ਤਰ੍ਹਾਂ ਦੀ ਲਾਪਰਵਾਹੀ ਨੂੰ ਕਿਸੇ ਵੀ ਕੀਮਤ ’ਤੇ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਘਟਨਾ ਲਈ ਜ਼ਿੰਮੇਂਵਾਰ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਸ਼ਿਵਾਨੀ ਅਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਇਨਸਾਫ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਕੋਸ਼ਿਸ਼ ਵਿੱਚ ਹਰ ਸੰਭਵ ਸਹਿਯੋਗ ਦੇਣਗੇ। ਸਰਦਾਰ ਕਾਲਕਾ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸ਼ਿਵਾਨੀ ਜਲਦੀ ਪੂਰੀ ਤਰ੍ਹਾਂ ਸਿਹਤਯਾਬ ਹੋਵੇ ਅਤੇ ਹੋਰ ਵੀ ਮਜ਼ਬੂਤ ਹੌਂਸਲੇ ਨਾਲ ਆਪਣੀ ਜ਼ਿੰਦਗੀ ਵੱਲ ਵਾਪਸ ਪਰਤੇ।
- Download Babushahi App
-
-