ਬੇਜੁਬਾਨ, ਬੇਸਹਾਰਾ ਸੇਵਾ ਫਾਊਂਡੇਸ਼ਨ ਨੇ ਵੱਡੀ ਸਕਰੀਨ ਲਗਾ ਕੇ ਦਿਖਾਈ ਸਰਕਾਰੀ ਗੌਸ਼ਾਲਾ ਵਿੱਚ ਮਰ ਰਹੀਆਂ ਗਊਆਂ ਦੀ ਹਾਲਤ
ਨਗਰ ਕੌਂਸਲ ਪ੍ਰਧਾਨ ਨੇ ਵੀ ਕੀਤੀ ਸ਼ਿਰਕਤ, ਵੱਡੇ ਸੰਘਰਸ਼ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ
ਬੀਤੇ ਦਿਨੇ ਸਾਡੇ ਚੈਨਲ ਵੱਲੋਂ ਕਲਾਨੌਰ ਦੀ ਸਰਕਾਰੀ ਗਊਸ਼ਾਲਾ ਵਿੱਚ ਰੋਜ਼ਾਨਾ ਮਾੜੇ ਪ੍ਰਬੰਧਾਂ ਕਰਨ ਮਰ ਰਹੀਆਂ ਗਊਆਂ ਦੀ ਹਾਲਤ ਦਾ ਮੁੱਦਾ ਜੋਰਸ਼ੋਰ ਨਾਲ ਚੁੱਕਿਆ ਗਿਆ ਸੀ। ਪ੍ਰਸ਼ਾਸਨ ਦੀ ਅਣਗਹਿਲ ਕਾਰਨ ਪਿਛਲੇ ਇੱਕ ਮਹੀਨੇ ਵਿੱਚ ਮਰਨ ਵਾਲੀਆਂ ਗਊਆਂ ਦੀ ਗਿਣਤੀ 90 ਤੱਕ ਹੋ ਗਈ ਹੈ ਹਾਲਾਂਕਿ ਮਾਮਲੇ ਵਿੱਚ ਕੋਈ ਸਰਕਾਰੀ ਅਧਿਕਾਰੀ ਬੋਲਣ ਲਈ ਤਿਆਰ ਨਹੀਂ ਪਰ ਮਾਮਲੇ ਵਿੱਚ ਬੇਜਬਾਨ ਬੇਸਹਾਰਾ ਫਾਊਂਡੇਸ਼ਨ ਨੇ ਵੱਡਾ ਕਦਮ ਚੁੱਕਿਆ ਹੈ ਅਤੇ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿੱਚ ਵੱਡੀ ਸਕਰੀਨ ਲਗਾ ਕੇ ਆਮ ਲੋਕਾਂ ਨੂੰ ਗਉਸ਼ਾਲਾ ਵਿੱਚ ਮਰ ਰਹੀਆਂ ਗਊਆਂ ਦੀ ਹਾਲਤ ਦਿਖਾਈ ਹੈ । ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਆਮ ਲੋਕਾਂ ਕੋਲੋਂ ਗਊਸ਼ਾਲਾ ਦੀ ਹਾਲਤ ਸੁਧਾਰ ਲਈ ਮਾਲੀ ਸਹਾਇਤਾ ਦੀ ਅਪੀਲ ਕੀਤੀ ਗਈ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਨੂੰ ਜਗਾਉਣ ਲਈ ਛੇੜੇ ਜਾਣ ਵਾਲੇ ਵੱਡੇ ਸੰਘਰਸ਼ ਲਈ ਵੀ ਸਹਿਯੋਗ ਮੰਗਿਆ ਗਿਆ। ਇਸ ਮੌਕੇ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਜਥੇਬੰਦੀ ਨੂੰ ਇਸ ਸੰਘਰਸ਼ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਸ਼ਵਾਸਨ ਦਿੱਤਾ ।
ਬੇਜਬਾਨ ਬੇਸਹਾਰਾ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਸੁਰਜੀਤ ਪ੍ਰੈਸ਼ਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਸ ਗਉਸ਼ਾਲਾ ਦੀ ਹਾਲਤ ਸੁਧਾਰਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ । ਕੁਝ ਸਮਾਂ ਪਹਿਲਾਂ ਤੱਕ ਇਸ ਸਰਕਾਰੀ ਗਊਸ਼ਾਲਾ ਵਿੱਚ ਗਊਆਂ ਗਰਮੀਆਂ ਦੀ ਕੜਕ ਦੀ ਧੁੱਪ, ਮੀਂਹ ਅਤੇ ਕੜਾਕੇ ਦੀ ਸਰਦੀ ਵਿੱਚ ਖੁੱਲੇ ਆਕਾਸ਼ ਥੱਲੇ ਰਹਿੰਦੀ ਸਨ ਪਰ ਗਊਸ਼ਾਲਾ ਵਿੱਚ ਲੋਕਾਂ ਦੇ ਸਹਿਯੋਗ ਨਾਲ ਇਕੱਠੇ ਕੀਤੇ ਗਏ ਪੈਸੇ ਨਾਲ ਸ਼ੈਡਾਂ ਬਣਵਾ ਦਿੱਤੀ ਅੰਗੀਆਂ ਹਨ ਅਤੇ ਜਰੂਰੀ ਦਵਾਈਆਂ ਦਾ ਅਰੇਂਜਮੈਂਟ ਵੀ ਕੀਤਾ ਗਿਆ ਹੈ ਪਰ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਗਉਸ਼ਾਲਾ ਵਿੱਚ ਠੇਕੇਦਾਰ ਵੱਲੋਂ ਗਊ ਵਾਲੀ ਹਾਰੇ ਚਾਰੇ ਦੀ ਵਿਵਸਥਾ ਨਹੀਂ ਕੀਤੀ ਜਾ ਰਹੀ ਅਤੇ ਸਿਰਫ ਸੁੱਕੀ ਤੂੜੀ ਨਾਲ ਕੰਮ ਚਲਾਇਆ ਜਾ ਰਿਹਾ ਹੈ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਫਰਜ਼ ਹੈ ਕਿ ਇਸ ਤੇ ਲਗਾਤਾਰ ਨਜ਼ਰ ਰੱਖਣ ਅਤੇ ਜੇ ਠੇਕੇਦਾਰ ਸਹੀ ਕੰਮ ਨਹੀਂ ਕਰ ਰਿਹਾ ਤਾਂ ਉਸਦੇ ਖਿਲਾਫ ਕਾਰਵਾਈ ਕਰਨ ਪਰ ਬਾਰ-ਬਾਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ ਅਤੇ ਗਊਆਂ ਲਗਾਤਾਰ ਮਰ ਰਹੀਆਂ ਹਨ। ਜਿਸ ਕਾਰਨ ਉਹਨਾਂ ਨੂੰ ਹੁਣ ਇਹ ਕਦਮ ਚੁੱਕਣਾ ਪਿਆ ਹੈ।
ਉੱਥੇ ਹੀ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਜਿਲ੍ਹੇ ਵਿੱਚ ਆਉਂਦੀਆਂ ਨਗਰ ਕੌਂਸਲਾਂ ਵੱਲੋਂ ਕਉ ਸੈਂਸ ਇਕੱਠਾ ਕਰਕੇ ਗਉਸ਼ਾਲਾ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਇਸ ਗਉਸ਼ਾਲਾ ਦੀ ਵਿਵਸਥਾ ਸੁਧਾਰੀ ਜਾ ਸਕੇ ਪਰ ਇਹ ਗੌਸ਼ਾਲਾ ਪ੍ਰਸ਼ਾਸਨਕ ਅਣਗਹਿਲੀ ਦਾ ਸ਼ਿਕਾਰ ਹੋ ਰਹੀ ਹੈ ਜਿਸ ਦੇ ਲਈ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਪਹਿਲਾਂ ਜ਼ਿਲ੍ਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਫਿਰ ਵੀ ਕੋਈ ਸਿੱਟਾ ਨਾ ਨਿਕਲਿਆ ਤਾਂ ਵੱਡਾ ਸੰਘਰਸ਼ ਮਿੱਥਿਆ ਜਾਵੇਗਾ ।
- Download Babushahi App
-
-