ਅੱਖਾਂ ਦੇ ਚੈਕ ਅੱਪ ਕੈਂਪ ਵਿੱਚ 45 ਬਜ਼ੁਰਗਾਂ ਨੂੰ ਵੰਡੀਆਂ ਐਨਕਾਂ
ਰੋਹਿਤ ਗੁਪਤਾ
ਗੁਰਦਾਸਪੁਰ 17 ਅਗਸਤ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਤੈਅ ਪ੍ਰੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾਕ੍ਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ ਐਮ ਓ ਆਈ ਮੋਬਾਈਲ ਯੂਨਿਟ ਗੁਰਦਾਸਪੁਰ ਡਾਕ੍ਟਰ ਵਿੰਮੀ ਮਹਾਜਨ ਦੀ ਅਗੁਵਾਈ ਹੇਠ ਜਿਲਾ ਹਸਪਤਾਲ਼ ਵਿਖੇ ਬਜ਼ੁਰਗਾਂ ਲਈ ਅੱਖਾਂ ਦਾ ਮੁਫ਼ਤ ਚੈੱਕ ਅੱਪ ਕੈਂਪ ਲਗਾਇਆ ਗਿਆ। ਕੈਂਪ ਵਿੱਚ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅੰਕਿਤ ਰਤਨ ਅਤੇ ਅਪਥਾਲਮਿਕ ਅਫ਼ਸਰ ਸਰਬਜੀਤ ਦੀ ਟੀਮ ਨੇ ਬਜ਼ੂਰਗਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਖਾਂ ਦੇ ਰੋਗ, ਉਨਾਂ ਦਾ ਇਲਾਜ਼ ਅਤੇ ਅੱਖਾਂ ਦੀ ਦੇਖਭਾਲ ਬਾਰੇ ਦੱਸਿਆ ਗਿਆ।
ਇਸ ਸਬੰਧੀ ਐਸ ਐਮ ਓ ਡਾਕਟਰ ਵਿੰਮੀ ਮਹਾਜਨ ਨੇ ਦੱਸਿਆ ਕਿ ਅੱਖਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਅੱਖਾਂ ਨੂੰ ਨੁਕਸਾਨ ਤੋਂ ਬਚਾਉਣਾ ਚਾਹੀਦਾ ਹੈ। ਕੋਈ ਵੀ ਤਿੱਖੀ ਨੁਕੀਲੀ ਚੀਜ਼, ਅੱਗ, ਤੇਜਾਬ, ਕੈਮੀਕਲ ਆਦਿ ਤੋਂ ਅੱਖ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਅੱਖ ਵਿੱਚ ਸੱਟ ਲੱਗਣ ਨਾਲ ਰੌਸ਼ਨੀ ਜਾ ਸਕਦੀ ਹੈ। ਦੀਵਾਲੀ ਤੇ ਬੱਚੇ ਪਟਾਖੇ ਚਲਾਉਂਦੇ ਹਨ।ਇਸ ਮੌਕੇ ਉਨਾਂ ਦੀ ਦੇਖਰੇਖ ਜਰੂਰੀ ਹੈ, ਕਿਉਕਿ ਪਟਾਖੇ ਵੀ ਅੱਖਾਂ ਨੂੰ ਨੁਕਸਾਨ ਕਰ ਸਕਦੇ ਹਨ। ਅੱਖਾਂ ਵਿੱਚ ਮੋਤੀਆ ਰੋਗ ਦੀ ਪਛਾਣ ਸਮੇਂ ਸਿਰ ਹੋਣੀ ਚਾਹੀਦੀ ਹੈ। ਮੋਤੀਆ ਦਾ ਆਪ੍ਰੇਸ਼ਨ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਹੁੰਦਾ ਹੈ।
ਅੱਜ ਲੱਗੇ ਕੈਂਪ ਵਿੱਚ 105 ਬਜ਼ੂਰਗਾਂ ਦੀ ਅੱਖਾਂ ਦੀ ਜਾਂਚ ਕੀਤੀ। 45 ਬਜ਼ੂਰਗਾਂ ਨੂੰ ਮੁਫ਼ਤ ਐਨਕਾਂ ਵੰਡਿਆਂ ਗਈਆਂ।
ਮੋਤੀਆਬਿੰਦ ਦੇ 5 ਮਾਮਲੇ ਪਾਏ ਗਏ ਜਿੰਨਾ ਨੂੰ ਆਪ੍ਰੇਸ਼ਨ ਲਈ ਰੈਫਰ ਕੀਤਾ ਗਿਆ।
- Download Babushahi App
-
-