ਖੂਨਦਾਨ ਕੈਂਪ
ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ 3 ਅਗਸਤ 2026 : ਕੁੱਝ ਦਿਨ ਪਹਿਲਾਂ ਜ਼ਿਲਾ ਪੱਤਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਜਿਲ੍ਹਾ ਪ੍ਰਧਾਨ ਰਣਬੀਰ ਕੁਮਾਰ ਜੱਜੀ ਦੀ ਅਗਵਾਈ ਦੇ ਵਿੱਚ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਨਿਊ ਸ਼ਿਵ ਸ਼ਕਤੀ ਸਵੀਟਸ ਰੋਪੜ ਬੱਸ ਅੱਡਾ ਸਰਹਿੰਦ ਮੰਡੀ ਵਿਖੇ ਲਗਾਇਆ ਗਿਆ , ਇਸ ਕੈਂਪ ਦੇ ਵਿੱਚ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਮਾਜ ਸੇਵੀ ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਸੰਬੰਧਿਤ ਵਿਅਕਤੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਵੱਧ ਚੜ ਕੇ ਖੂਨਦਾਨ ਦੇ ਵਿੱਚ ਯੋਗਦਾਨ ਪਾਇਆ
ਵਿਧਾਇਕ ਲਖਬੀਰ ਸਿੰਘ ਰਾਏ, ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਅਜੇ ਲਿਬੜਾ ਜ਼ਿਲ੍ਹਾ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ, ਜ਼ਿਲਾ ਲੋਕ ਸੰਪਰਕ ਅਫਸਰ ਰਾਜ ਕੁਮਾਰ, ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੂਸ਼ਨ ਸੂਦ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਸੀਨੀਅਰ ਆਗੂ ਮਨਮੋਹਨ ਸਿੰਘ ਮਕਾਰੋਪੁਰ, ਆਸ਼ਾ ਰਾਣੀ ਪ੍ਰਧਾਨ ਨਗਰ ਕੌਂਸਲ ਸਰਹਿੰਦ ਅਤੇ ਕੁਲਦੀਪ ਸਹੋਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ , ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹੁੰਦੇ ਹਨ , ਫਤਿਹਗੜ੍ਹ ਸਾਹਿਬ ਦਾ ਪੱਤਰਕਾਰ ਭਾਈਚਾਰਾ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਿਹਾ ਹੈ। ਇਹ ਆਪਣੀ ਕਲਮ ਦੇ ਨਾਲ ਜਿੱਥੇ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਹਨ, ਉੱਥੇ ਹੀ ਖੂਨਦਾਨ ਕੈਂਪ ਲਗਾ ਕੇ ਰਾਸ਼ਨ ਵੰਡ ਸਮਾਰੋਹ ਕਰਕੇ ਅਤੇ ਦਵਾਈਆਂ ਦੇ ਮੁਫ਼ਤ ਕੈਂਪ ਲਗਾ ਕੇ ਆਮ ਲੋਕਾਂ ਦੀ ਸੇਵਾ ਦੇ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ , ਅਜਿਹੇ ਕਾਰਜਾਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ
ਜਿਲ੍ਹਾ ਪ੍ਰਧਾਨ ਰਣਬੀਰ ਕੁਮਾਰ ਜੱਜੀ ਅਤੇ ਜਨਰਲ ਸਕੱਤਰ ਬਿਕਰਮਜੀਤ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ ਦੀ ਟੀਮ ਵੱਲੋਂ ਬਲੱਡ ਇਕੱਤਰ ਕੀਤਾ ਗਿਆ ਹੈ, ਜਿਸ ਦੇ ਵਿੱਚ 78 ਯੂਨਿਟ ਇਕੱਠੇ ਹੋਏ ਹਨ , ਖੂਨ ਦਾਨੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੂੰ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ
ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਲਖਵਿੰਦਰ ਮਾਧੋਪੁਰ, ਐਡਵੋਕੇਟ ਗੁਰਪ੍ਰੀਤ ਸੈਣੀ, ਬਹਾਦਰ ਸਿੰਘ ਜੱਲਾ, ਲਖਬੀਰ ਸਿੰਘ ਡਡਹੇੜੀ, ਨਰਿੰਦਰ ਸਿੰਘ ਮਾਵੀ, ਦਵਿੰਦਰਪਾਲ ਸਿੰਘ, ਕੌਂਸਲਰ ਬੰਟੀ ਸੈਣੀ, ਕੌਂਸਲਰ ਰਜੇਸ਼ ਉੱਪਲ, ਕੌਂਸਲਰ ਗੁਰਵਿੰਦਰ ਕੌਰ, ਪਵਨ ਕਾਲੜਾ, ਰਵਿੰਦਰ ਪੁਰੀ, ਸੰਜੀਵ ਉੱਪਲ, ਸੰਦੀਪ ਸਿੰਘ ਭੱਲਮਾਜਰਾ, ਹਰਵਿੰਦਰ ਨੱਪੀ, ਐਡਵੋਕੇਟ ਇੰਦਰਜੀਤ ਸਾਊ, ਐਡਵੋਕੇਟ ਗੁਰਪ੍ਰੀਤ ਕੈੜੇ, ਐਡਵੋਕੇਟ ਬ੍ਰਿਜਮੋਹਨ ਸਾਬਕਾ ਪ੍ਰਧਾਨ, ਗੁਰਵਿੰਦਰ ਸੋਹੀ, ਤਰਲੋਚਨ ਲਾਲੀ, ਪੂਰਨ ਸਹਿਗਲ, ਮਲਕੀਤ ਸਿੰਘ, ਮਹੇਸ਼ ਕੁਮਾਰ, ਏ ਐਮ ਓ ਡਾ. ਮੰਜੂ ਬਾਲਾ, ਕੁਲਦੀਪ ਸੌਂਢਾ ਪ੍ਰਧਾਨ ਸੈਲਰ ਐਸੋਸੀਏਸ਼ਨ ਸਰਹਿੰਦ , ਬਿੰਦਰ ਮੁੱਲੇਪੁਰ, ਰਾਜੂ ਸਰਪੰਚ ਚਨਾਰਥਲ ਖੁਰਦ, ਮੋਹਨ ਸਿੰਘ ਅਤਾਪੁਰ, ਦਰਸ਼ਨ ਸਿੰਘ ਨਲਿਨੀ, ਅਭਿਸ਼ੇਕ ਬਿੱਥਰ, ਰੇਨੂੰ ਬਿੱਥਰ, ਬਲਵੀਰ ਸਿੰਘ ਭੋਲਾ ਜਾਗੋ ਚਨਾਰਥਲ, ਜਗਰੂਪ ਨੰਬਰਦਾਰ,
ਗੁਰਪ੍ਰੀਤ ਸਿੰਘ ਮਹਿਕ, ਬਲਜਿੰਦਰ ਸਿੰਘ, ਸਵਰਨ ਸਿੰਘ ਸੇਠੀ, ਰੁਪਿੰਦਰ ਸ਼ਰਮਾ ਪ੍ਰਧਾਨ ਬਲਾਕ ਸਰਹਿੰਦ , ਰੂਪ ਨਰੇਸ਼ ਪ੍ਰਧਾਨ ਬਲਾਕ ਖੇੜਾ , ਕਪਿਲ ਬਿੱਟੂ ਪ੍ਰਧਾਨ ਬਲਾਕ ਚਨਾਰਥਲ, ਸਤਨਾਮ ਸਿੰਘ ਮਾਜਰੀ, ਦੀਦਾਰ ਗੁਰਨਾ, ਸੁਨੀਲ ਵਰਮਾ, ਇੰਦਰਜੀਤ ਮੱਗੋ ਪ੍ਰਧਾਨ ਬਲਾਕ ਮੰਡੀ ਗੋਬਿੰਦਗੜ੍ਹ , ਰੰਜਨਾ ਸ਼ਾਹੀ, ਰਵੀ ਤਿਵਾੜੀ ਪ੍ਰਧਾਨ ਬਲਾਕ ਖਮਾਣੋ, ਜਗਜੀਤ ਜਟਾਣਾ, ਰਾਜਨ ਭੱਲਾ, ਬਲਜਿੰਦਰ ਕਾਕਾ, ਦੀਪਕ ਸੂਦ, ਕਰਨ ਸ਼ਰਮਾ, ਰਜਨੀਸ਼ ਡੱਲਾ ਪ੍ਰਧਾਨ ਬਲਾਕ ਅਮਲੋਹ, ਖੁਸ਼ਵੰਤ ਰਾਏ ਥਾਪਰ, ਹਰਵਿੰਦਰ ਪੰਡਰਾਲੀ, ਬਲਜਿੰਦਰ ਪਨਾਗ, ਸ਼ਮਸ਼ੇਰ ਸਿੰਘ ਸ਼ੇਰਾ, ਪਰਗਟ ਸਿੰਘ ਪਟਿਆਲਵੀ, ਹਰਪ੍ਰੀਤ ਗੁੱਜਰਵਾਲ, ਬਹਾਦਰ ਟਿਵਾਣਾ ਜਿਲ੍ਹਾ ਪ੍ਰਧਾਨ ਇਲੈਕਟਰੋਨਿਕ ਵਿੰਗ, ਪ੍ਰਵੀਨ ਬੱਤਰਾ, ਸਵਰਨ ਨਿਰਦੋਸ਼ੀ, ਰਜਿੰਦਰ ਸ਼ਰਮਾ, ਵਿੱਕੀ ਝਿੰਜਰ ਸਰਪੰਚ, ਮਨਜੀਤ ਛਲੇੜੀ ਸਾਬਕਾ ਸਰਪੰਚ, ਅਮਨਦੀਪ ਸਿੰਘ ਸਰਪੰਚ ਹੱਲੋਤਾਲੀ, ਅਮਰਿੰਦਰ ਸਿੰਘ ਪੰਚ, ਮਨਦੀਪ ਸਿੰਘ ਪੰਚ ਝਿੰਜਰਾ, ਰਾਜਨ ਗੁਪਤਾ ਆਦਿ ਵੀ ਹਾਜ਼ਰ ਸਨ
- Download Babushahi App
-
-