← ਪਿਛੇ ਪਰਤੋ
22 ਤਰੀਕ ਨੂੰ ਤਿੰਨ ਘੰਟੇ ਵਾਸਤੇ ਕੀਤੇ ਜਾਣਗੇ ਟੋਲ ਫਰੀ :- ਭਾਰਤੀ ਕਿਸਾਨ ਯੂਨੀਅਨ ਗੁਰਪ੍ਰੀਤ ਸਿੰਘ ਜਖਵਾਲੀ। ਪਟਿਆਲਾ 20 ਜੁਲਾਈ 2026:- ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸ੍ਰੀ ਬਹਾਦਰਗੜ੍ਹ ਸਾਹਿਬ ਵਿਖੇ ਭੁਪਿੰਦਰ ਸਿੰਘ ਸ਼ੰਕਰਪੁਰ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿੱਚ ਜਥੇਬੰਦੀ ਦੇ ਪ੍ਰਧਾਨ ਤੇ ਐਸਕੇਐਮ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਦੀਪੁਰ ਨੇ ਕਿਹਾ ਕਿ 22 ਜੁਲਾਈ ਨੂੰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਰੇੜੀ ਜੱਟਾਂ ਟੋਲ ਪਲਾਜਾ ਤੇ ਪਾਤੜਾਂ ਦੇ ਕੋਲ ਟੋਲ ਪਲਾਜਾ ਜਿਹੜਾ ਦੋਵਾਂ ਟੋਲ ਪਲਾਜਾ ਤੇ ਆਪਣੀ ਸਾਥੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਵੱਡੇ ਵੱਡੇ ਇਕੱਠ ਕਰਕੇ ਦੇਸ਼ ਦੀ ਸਰਕਾਰ ਨੂੰ ਇਸ ਗੱਲ ਤੋਂ ਜਾਣੂ ਕਰਾਇਆ ਜਾਊਗਾ ਕਿ ਦੇਸ਼ ਦੇ ਅੰਦਰ ਫਰੀ ਟ੍ਰੇਡ ਸਮਝੌਤਾ ਜੋ ਅਮਰੀਕਾ ਨਾਲ ਕੀਤਾ ਜਾ ਰਿਹਾ ਉਹ ਕਦੀ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਬੇਸ਼ੱਕ 2020 ਵਾਲਾ ਅੰਦੋਲਨ ਲੋਕਾਂ ਦੇ ਸਹਿਯੋਗ ਨਾਲ ਕਿਉਂ ਨਾ ਕਰਨਾ ਪਵੇ ਪਰ ਫਰੀ ਟਰੇਡ ਸਮਝੌਤਾ ਜਿਹੜਾ ਬਿਲਕੁਲ ਲਾਗੂ ਨਹੀਂ ਹੋਣ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਹੀ ਸ਼ਾਦੀਪੁਰ ਨੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਤੇ ਜੋ ਨਵੇਂ ਰੂਪ ਵਿੱਚ ਲੈਂਡ ਪੋਲਿੰਗ ਪੋਲਿਸੀ ਲੈ ਕੇ ਸਰਕਾਰ ਆ ਰਹੀ ਹੈ ਸਰਕਾਰ ਉਸ ਤੋਂ ਪਿੱਛੇ ਹਟੇ ਲੈਂਡ ਪੁਲਿੰਗ ਪੋਲਿਸੀ ਨਵੇਂ ਰੂਪ ਵਾਲੇ ਵੀ ਲਾਗੂ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਾ ਕਿਸਾਨਾਂ ਕੋਲੋਂ ਜਮੀਨ ਆ ਜਿਹੜੀ ਉਹ ਸਰਕਾਰ ਨੂੰ ਖੋਣ ਦਿੱਤੀ ਜਾਊਗੀ ਇਸ ਮੌਕੇ ਤੇ ਜਥੇਬੰਦੀ ਦੇ ਪ੍ਰਧਾਨ ਐਸਕੇਐਮ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਭੁਪਿੰਦਰ ਸ਼ੰਕਰਪੁਰ ਹਰਬਣ ਸਿੰਘ ਦਦਹੇੜਾ ਨੇਹਾਕਮ ਸਿੰਘ ਥੂਹੀ ਲੱਖਾ ਸਿੰਘ ਸ਼ਾਦੀਪੁਰ ਸੰਸਾਰ ਸਿੰਘ ਸ਼ਾਦੀਪੁਰ ਲੱਖਾ ਸਿੰਘ ਵਿਰਕ ਹਾਂਜੀ ਦਰਸ਼ਨ ਸਿੰਘ ਸਿਮਰਨ ਖਾਸਿਆ ਕੁਲਵਿੰਦਰ ਸਿੰਘ ਭਗਵੰਤ ਸਿੰਘ ਗੁਰਾਇਆ ਬਲਦੇਵ ਸਿੰਘ ਪਾਲਾ ਸਿੰਘ ਜਰਨੈਲ ਸਿੰਘ ਪ੍ਰਿਥੀਪਾਲ ਸਿੰਘ ਜਸਵਿੰਦਰ ਸਿੰਘ ਜਸਕੇਵਲ ਸਿੰਘ ਬਗੇਲ ਸਿੰਘ ਜਗਦੀਸ਼ ਸਿੰਘ ਹਰਵਿੰਦਰ ਸਿੰਘ ਸ਼ੰਕਰਪੁਰ ਚੀਮਾ ਸਾਹਿਬ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।
Total Responses : 0