ਮਿਸ਼ਨ ਪ੍ਰਗਤੀ : ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਨਾਂ ਫ਼ੀਸ ਲਏ ਅਗਲਾ ਬੈਚ 1 ਜੁਲਾਈ ਤੋਂ
ਵਿਦਿਆਰਥੀਆਂ ਦੇ ਭਵਿੱਖ ਲਈ ਚਾਨਣ ਮੁਨਾਰਾ ਸਾਬਤ ਹੋ ਰਿਹਾ ਹੈ ਮਿਸ਼ਨ ਪ੍ਰਗਤੀ ਪ੍ਰੋਜੈਕਟ
ਅਸ਼ੋਕ ਵਰਮਾ
ਬਠਿੰਡਾ, 28 ਜੂਨ 2026 : ਸੂਬਾ ਸਰਕਾਰ ਵੱਲੋਂ ਮਿਸ਼ਨ ਪ੍ਰਗਤੀ ਅਧੀਨ ਜ਼ਿਲ੍ਹਾ ਲਾਇਬਰੇਰੀ, ਬਠਿੰਡਾ ਵਿਖੇ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਬਿਨ੍ਹਾ ਫੀਸ ਕੋਚਿੰਗ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਅਗਲਾ ਬੈਚ 1 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮੁਫ਼ਤ ਕੋਚਿੰਗ ਦੇਣ ਦਾ ਚੁੱਕਿਆ ਗਿਆ ਕਦਮ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ।
ਉਹਨਾਂ ਦੱਸਿਆ ਕਿ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਪੰਜਾਬ ਪੁਲਿਸ/ਫੌਜ਼ ਜਾਂ ਪੈਰਾ ਮਿਲਟਰੀ ਫੋਰਸ਼ਜ ਵਿੱਚ ਭਰਤੀ ਲਈ ਫਿਜ਼ੀਕਲ ਟਰੇਨਿੰਗ ਫਿਟਨੈਂਸ ਵੀ ਜ਼ਰੂਰੀ ਅੰਗ ਹੈ। ਇਹ ਟੈਸਟ ਪਾਸ ਕਰਨ ਲਈ ਮਾਹਰ ਕੋਚਾਂ ਰਾਹੀਂ ਫਿਜ਼ੀਕਲ ਟਰੇਨਿੰਗ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ 9 ਮਾਰਚ 2026 ਤੋਂ ਬਿਨ੍ਹਾਂ ਫੀਸ ਸ਼ੁਰੂ ਕੀਤੀ ਹੋਈ ਹੈ।
ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ 40 ਬੱਚਿਆਂ ਦਾ ਬੈਚ 5 ਜਨਵਰੀ 2026 ਨੂੰ ਸ਼ੁਰੂ ਕੀਤਾ ਗਿਆ ਸੀ। ਮਿਸ਼ਨ ਪ੍ਰਗਤੀ ਦੀ ਸਫਲਤਾ ਇਸ ਗੱਲ ਵਿੱਚ ਹੈ ਕਿ ਚੁਣੇ ਗਏ ਪੰਜ ਵਿਦਿਆਰਥੀ ਜਿਨ੍ਹਾਂ ਕਰਕੇ ਬਹੁਤ ਹੀ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ 6 ਅਪ੍ਰੈਲ ਤੋਂ 60 ਬੱਚਿਆਂ ਦਾ ਸ਼ੁਰੂ ਕੀਤਾ ਹੋਇਆ ਬੈਚ ਹੁਣ ਖਤਮ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਤਜ਼ਰਬੇਕਾਰ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਜਿੰਨ੍ਹਾਂ ਵਿੱਚ 2 ਅਧਿਆਪਕ ਸਿੱਖਿਆ ਵਿਭਾਗ ਤੋਂ ਸੇਵਾ-ਨਵਿਰਤ ਹਨ ਅਤੇ ਇਹ ਅਧਿਆਪਕ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾ ਰਹੇ ਹਨ।
ਉਹਨਾਂ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀਆਂ ਕਿਤਾਬਾਂ ਕਾਫੀ ਮਹਿੰਗੀਆਂ ਹੁੰਦੀਆਂ ਹਨ। ਇਸ ਲਈ ਬੱਚੇ ਲਾਇਬ੍ਰੇਰੀ ਦੇ ਮੈਂਬਰ ਬਣਕੇ ਕੇਵਲ 1000/- ਰੁਪਏ (ਮੋੜਨਯੋਗ) ਦੀ ਸਕਿਉਰਟੀ ਭਰਕੇ ਕਿਤਾਬਾਂ ਲਾਇਬਰੇਰੀ ਵਿੱਚੋਂ ਪ੍ਰਾਪਤ ਕਰ ਸਕਦੇ ਹਨ।
ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਮਾਨਭੇਟਾ ਦਾ ਬੋਝ ਵੀ ਸਰਕਾਰ ਤੇ ਨਹੀਂ ਹੈ। ਇੱਕ ਸਾਲ ਲਈ ਇਨ੍ਹਾਂ ਅਧਿਆਪਕਾਂ ਦਾ ਮਾਨਭੇਟਾ ਅੰਬੁਜਾ ਫਾਊਡੇਸ਼ਨ ਵੱਲੋਂ ਸੀ.ਐਸ.ਆਰ. ਅਧੀਨ ਦਿੱਤਾ ਜਾ ਰਿਹਾ ਹੈ।
ਸੂਬਾ ਸਰਕਾਰ ਵੱਲੋਂ ਕੀਤੀ ਜਾ ਰਹੀ ਇਹ ਪਹਿਲਕਦਮੀ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਲਈ ਇੱਕ ਮਹੱਤਵਪੂਰਨ ਕਦਮ ਹੈ।
- Download Babushahi App
-
-