ਬਾਬੂਸ਼ਾਹੀ ਵਿੱਚ ਖ਼ਬਰ ਲੱਗਣ ਦਾ ਅਸਰ: ਬਹੀਕਲਾਂ ਵਾਸੀਆਂ ਲਈ ਮੁਫ਼ਤ ਹਵਾ ਸੇਵਾ ਮੁੜ ਸ਼ੁਰੂ
ਸੁਖਮਿੰਦਰ ਭੰਗੂ / ਬਾਬੂਸ਼ਾਹੀ ਬਿਊਰੋ
ਲੁਧਿਆਣਾ 27 ਜੂਨ 2026
ਬਾਬੂਸ਼ਾਹੀ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਜੀਓ ਪੈਟਰੋਲ ਪੰਪ ਤੇ ਕਰੀਬ ਇਕ ਸਾਲ ਤੋਂ ਵਹੀਕਲਾਂ ਲਈ ਮੁਫ਼ਤ ਹਵਾ ਦੀ ਸੇਵਾ ਮੁੜ ਚਾਲੂ ਕਰ ਦਿੱਤੀ ਗਈ। ਪਿੰਡ ਜੁਗਿਆਂਣਾ ਵਾਸੀਆਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਹੈ ਕਿ ਭਵਿੱਖ ਵਿੱਚ ਵੀ ਲੋਕ-ਹਿੱਤ ਨਾਲ ਜੁੜੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ।
- Download Babushahi App
-
-