AI generated image
ਫੋਰੈਂਸਿਕ ਲੈਬ ਦੀ ਕਥਿਤ ਜਾਅਲੀ ਰਿਪੋਰਟ ਬਾਰੇ FIR ਦਰਜ, ਗੁਰੂਗ੍ਰਾਮ ਪੁਲਿਸ ਨੇ ਦੋ ਮੁਲਜ਼ਮ ਫੜੇ ਅਤੇ ਮਾਮਲੇ ਦੀ ਪੂਰੀ ਜਾਂਚ ਕਰਨ ਦਾ ਕੀਤਾ ਐਲਾਨ-Aman ਅਰੋੜਾ ਬੋਲੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਸਾਜਿਸ਼
ਵਿਰੋਧੀ ਪਾਰਟੀਆਂ ਨੇ ਕੀਤੀ ਜਾਂਚ ਦੀ ਮੰਗ
ਬਾਬੂਸ਼ਾਹੀ ਨੈਟਵਰਕ
ਗੁਰੂਗ੍ਰਾਮ, 24 ਜੂਨ 2026- ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਫੋਰੈਂਸਿਕ ਲੈਬ ਰਿਪੋਰਟ ਦੇ ਵਿਵਾਦ ਸਬੰਧੀ ਗੁਰੂਗ੍ਰਾਮ ਪੁਲਿਸ ਨੇ ਇਕ ਲੈਬ ਦੀ ਕਥਿਤ ਜਾਅਲੀ ਰਿਪੋਰਟ ਦੇ ਸਿਲਸਿਲੇ ਵਿੱਚ ਐਫ ਆਈ ਆਰ (FIR) ਦਰਜ ਕੀਤੀ ਹੈ।ਹਿਸਾਰ ਦੇ ਸਾਈਬਰ ਮਾਹਰ ਜਸਪ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ’ਤੇ ਇਸ ਸਬੰਧੀ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾਂ ਦੀ ਪਛਾਣ ਅੰਕਿਤ ਅਤੇ ਅਰੁਣ ਵਜੋਂ ਹੋਈ ਹੈ।
ਗੁਰੂਗ੍ਰਾਮ ਪੁਲਿਸ ਦੇ ਏਸੀਪੀ (ਕ੍ਰਾਈਮ) ਨਵੀਨ ਸ਼ਰਮਾ ਨੇ ਮੀਡੀਆ ਨਾਲ ਮੁਖਾਤਬ ਹੋ ਕੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਸ਼ਿਕਾਇਤ ਵਿੱਚ ਪੰਜਾਬ ਦੇ ਵੀ ਕੁਝ ਵਿਅਕਤੀਆਂ ਦੇ ਨਾਮ ਦਿੱਤੇ ਗਏ ਹਨ, ਜਿਨ੍ਹਾਂ ਬਾਰੇ ਜਾਂਚ ਕੀਤੀ ਜਾਵੇਗੀ। ਸ਼ਿਕਾਇਤ ਵਿੱਚ ਜਿਹੜੀ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਦਾਅਵਾ ਕੀਤਾ ਗਿਆ ਹੈ, ਉਸ ਬਾਰੇ ਵੀ ਜਾਂਚ ਕੀਤੀ ਜਾਵੇਗੀ।
ਦੂਜੇ ਪਾਸੇ ਪੰਜਾਬ AAP ਦੇ ਪ੍ਰਧਾਨ ਅਤੇ ਕੈਬਿਨੇਟ ਮੰਤਰੀ ਅਮਨ ਅਰੋੜਾ ਨੇ ਹਰਿਆਣਾ ਪੁਲਿਸ ਦੀ ਇਸ ਕਾਰਵਾਈ ਨੂੰ ਸਿਆਸੀ ਕਾਰਵਾਈ ਕਰਾਰ ਦਿੰਦਿਆਂ ਕਿਹਾ ਹੈ ਹਰਿਆਣਾ ਦੀ ਬੀ ਜੇ ਪੀ ਸਰਕਾਰ ਆਪਣੀ ਮਰਜ਼ੀ ਨਾਲ ਕੁਝ ਵੀ ਕਾਰ ਸਕਦੀ ਹੈ । ਉਨ੍ਹਾਂ ਕਿਹਾ ਕਿ ਇਹ ਸਾਰੀ ਕਾਰਵਾਈ ਇੱਕ ਸਾਜਿਸ਼ ਹੈ । ਉਨ੍ਹਾਂ ਇਹ ਵੀ ਕਿਹਾ ਕਿ ਭਗਵੰਤ ਮਾਨ ਬਾਰੇ ਵਾਇਰਲ ਹੋਈ ਵੀਡੀਉ ਦੀ ਜਾਂਚ ਪੰਜਾਬ ਸਰਕਾਰ ਕਿਸੇ ਆਪਣੀ ਲੈਬ ਤੋਂ ਵੀ ਕਰਵਾ ਸਕਦੀ ਸੀ ਪਰ ਨਿਰਪੱਖ ਜਾਂਚ ਲਈ ਹੀ ਬਾਹਰੋਂ ਕਾਰਵਾਈ ਗਈ।
ਦੂਜੇ ਪਾਸੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਇਸ ਮਾਮਲੇ ਨੂੰ ਗੰਭੀਰ ਕਰਾਰ ਦਿੰਦਿਆਂ ਹਰਿਆਣਾ ਪੁਲਿਸ ਨੂੰ ਇਸ ਦੀ ਪੂਰੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਿਹਾ ਗਿਆ ਹੈ।
ਅਕਾਲ ਤਖ਼ਤ ਦੇ ਸਕੱਤਰ ਵੱਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਵੀ ਅਕਾਲ ਤਖ਼ਤ ਨਾਲ ਮੱਥਾ ਲਾਉਂਦਾ ਹੈ, ਉਸਦਾ ਹਸ਼ਰ ਮਾੜਾ ਹੁੰਦਾ ਹੈ।
ਇਸੇ ਦੌਰਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਵਿਰੋਧੀ ਧਿਰ ਦੇ ਹੋਰ ਆਗੂਆਂ ਨੇ ਵੀ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ।
ਬਾਦਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ FIR ਦਰਜ ਕਰਨ ਲਈ ਧੰਨਵਾਦ ਕੀਤਾ, ਉੱਥੇ ਹੀ ਇਸ ਮਾਮਲੇ ਦੀ ਪੂਰੀ ਤਫਤੀਸ਼ ਕਰਕੇ ਸਖ਼ਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।
- Download Babushahi App
-
-