ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਬਟਾਲਾ ਅਤੇ ਮਗਸੀਪਾ ਚੰਡੀਗੜ੍ਹ ਵੱਲੋ ਉਦਯੋਗਪਤੀਆਂ ਦਾ ਅੰਤਰ-ਰਾਜੀ ਉਦਯੋਗਿਕ ਐਕਸਪੋਜਰ ਦੌਰਾ
ਗੈਬਰੀਅਲ ਇੰਡੀਆ ਲਿਮਿਟਡ ਪਰਵਾਣੂ (ਹਿਮਾਚਲ ਪ੍ਰਦੇਸ਼) ਦਾ ਕੀਤਾ ਦੌਰਾ
ਰੋਹਿਤ ਗੁਪਤਾ /ਬਾਬੂਸ਼ਾਹੀ ਬਿਊਰੋ
ਬਟਾਲਾ, 30 ਅਪਰੈਲ ਆਰ.ਏ.ਐਮ.ਪੀ ਸਕੀਮ ਅਧੀਨ ਗੈਬਰੀਅਲ ਇੰਡੀਆ ਲਿਮਿਟਡ ਪਰਵਾਣੂ (ਹਿਮਾਚਲ ਪ੍ਰਦੇਸ਼) ਦਾ ਅੰਤਰ-ਰਾਜੀ ਉਦਯੋਗਿਕ ਐਕਸਪੋਜਰ ਦੌਰਾ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਸਟਰੇਸ਼ਨ ਪੰਜਾਬ ਚੰਡੀਗੜ੍ਹ ਵਿਖੇ ਜਿਲ੍ਹਾ ਉਦਯੋਗ ਕੇਂਦਰ, ਬਟਾਲਾ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੀ ਰੇਜਿੰਗ ਐਂਡ ਐਕਸੀਲੇਟਰਿੰਗ ਐਮ.ਐਸ.ਐਮ.ਈ. ਪ੍ਰੋਫਾਰਮੈਂਸ (RAMP) ਸਕੀਮ ਅਧੀਨ ਕੀਤਾ ਗਿਆ।
ਇਹ ਉਦਯੌਗਿਕ ਅੰਤਰ-ਰਾਜੀ ਦੌਰਾ ਮਗਸੀਪਾ (ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਸਟਰੇਸ਼ਨ) ਦੇ ਯੋਗ ਮੁਖੀ ਅਗਵਾਈ ਕਰਤਾ ਅਤੇ RAMP ਸਕੀਮ ਦੇ ਪ੍ਰਿੰਸੀਪਲ ਇੰਨਵੈਸਟਰੀਗੇਟਰ ਡਾ. ਸੰਜੀਵ ਚੱਡਾ ਦੀ ਅਗਵਾਈ ਹੇਠ ਅਤੇ ਜਿਲ੍ਹਾ ਉਦਯੋਗ ਕੇਂਦਰ ਬਟਾਲਾ ਦੇ ਜਨਰਲ ਮੈਨੇਜਰ ਮਾਨਵਪ੍ਰੀਤ ਸਿੰਘ ਅਤੇ ਫੰਕਸ਼ਨਲ ਮੈਨੇਜਰ ਗੁਰਪ੍ਰੀਤ ਸਿੰਘ ਦੇ ਯੋਗ ਤਾਲਮੇਲ ਨਾਲ ਕੀਤਾ ਗਿਆ।
ਇਸ ਦੌਰੇ ਵਿੱਚ ਜਿਲ੍ਹਾ ਗੁਰਦਾਸਪੁਰ/ਬਟਾਲਾ ਦੇ ਉੱਘੇ ਉਦਯੋਗਪਤੀਆ, ਸ੍ਰੀ ਸੁਰਿੰਦਰ ਸਿੰਘ ਮੈਸ: ਸਵਾਸਤਿਕਾ ਫਾਊਂਡਰੀ, ਸ੍ਰੀ ਸਿਮਰਨਦੀਪ ਸਿੰਘ ਮੈਸ: ਸਿਮਰਨ ਇੰਡਸਟਰੀਜ਼, ਸ੍ਰੀ ਸੰਦੀਪ ਮਲਹੌਤਰਾ ਮੈਸ: ਸੰਦੀਪ ਇੰਟਰਪ੍ਰਾਈਜਸ, ਸ੍ਰੀ ਦਿਨੇਸ਼ ਅਗਰਵਾਲ ਮੈਸ: ਰਵੀ ਲਘੂ ਉਦਯੋਗ, ਸ੍ਰੀ ਰਣਧੀਰ ਸਿੰਘ ਮੈਸ: ਐਸ.ਐਮ. ਇੰਡਸਟਰੀਜ਼, ਸ੍ਰੀ ਕੁਲਵੰਤ ਸਿੰਘ ਮੈਸ: ਸੁਮਿਤ ਫਾਊਂਡਰੀ, ਸ੍ਰੀ ਗੁਰਜੀਤ ਸਿੰਘ ਮੈਸ: ਟੌਪ ਉਦਯੋਗ, ਸ੍ਰੀ ਜਸਪ੍ਰੀਤ ਸਿੰਘ ਮੈਸ: ਅਮਨਜਸ ਇੰਡਸਟਰੀਜ਼ ਐਂਡ ਟਰੇਡਰਜ਼ ਪ੍ਰਾਈਵੇਟ ਲਿਮਿਟਡ, ਸ੍ਰੀ ਜਸਪਾਲ ਸਿੰਘ ਮੈਸ: ਨਾਗੀ ਬ੍ਰਦਰਜ਼, ਸ੍ਰੀ ਧੰਨਜੀਤ ਸਿੰਘ ਮੈਸ: ਬੀ.ਡੀ. ਮੈਟਲ, ਸ੍ਰੀ ਹਰਸਿਮਰਨ ਸਿੰਘ ਮੈਸ: ਜੇ.ਐਸ. ਇੰਜ: ਵਰਕਜ, ਸ੍ਰੀ ਸੁਰਿੰਦਰ ਕੁਮਾਰ ਮੈਸ: ਵਾਟਰ ਲਿੰਕ ਪ੍ਰੋਡਕਟਸ, ਸ੍ਰੀ ਮਾਨੋਜ ਮਹਾਜਨ ਮੈਸ: ਭਾਰਤ ਮਸ਼ੀਨ ਟੂਲਜ਼ ਅਤੇ ਕਮਲ ਸ਼ਰਮਾ ਮੈਸ: ਭਾਰਤ ਮਸ਼ੀਨਜ਼ ਨੇ ਹਿੱਸਾ ਲਿਆ।
ਜਿਲ੍ਹਾ ਉਦਯੋਗ ਕੇਂਦਰ ਬਟਾਲਾ ਦੇ ਜਨਰਲ ਮੈਨੇਜਰ ਮਾਨਵਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਪਹਿਲਕਦਮੀ ਇੱਕ ਲਚਕੀਲੇ ਅਤੇ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਐਮ.ਐਸ.ਐਮ.ਈ. ਸੈਕਟਰ ਦੇ ਨਿਰਮਾਣ ਲਈ ਰੈਂਪ ਸਕੀਮ ਦੇ ਵਿਆਪਕ ਦ੍ਰਿਸ਼ਟੀਕੌਣ ਦੇ ਅਨੁਸਾਰ ਅੰਤਰ-ਰਾਜੀ ਉਦਯੌਗਿਕ ਸਹਿਯੋਗ, ਗਿਆਨ ਸਾਂਝਾ ਕਰਨ ਅਤੇ ਐਮ.ਐਸ.ਐਮ.ਈ. ਦੀ ਸਮਰੱਥਾ ਨੂੰ ਵਧਾਉਣ ਵੱਲ ਇੱਕ ਮਹੱਤਵਪੂਰਣ ਕਦਮ ਹੈ।
ਉਨ੍ਹਾਂ ਦੱਸਿਆ ਕਿ ਇਸ ਐਕਸਪੋਜਰ ਫੇਰੀ ਨੇ ਭਾਗੀਦਾਰਾ ਨੂੰ ਉੱਨਤ ਨਿਰਮਾਣ ਪ੍ਰਣਾਲੀਆਂ, ਗੁਣਵੱਤਾ ਪ੍ਰਬੰਧਕ ਅਭਿਆਸਾਂ, ਉਤਪਾਦਨ ਪ੍ਰਕਿਰਿਆਵਾਂ ਵਿੱਚ ਨਵੀਨਤਾ ਅਤੇ ਆਟੋ ਕੰਪੋਨੈਂਟਸੈਕਟਰ ਵਿੱਚ ਮੋਹਰੀ ਖਿਡਾਰੀ ਗੈਬਰੀਅਲ ਇੰਡੀਆਂ ਲਿਮਿਟਡ ਦੁਆਰਾ ਅਪਣਾਏ ਗਏ ਵਿਸ਼ਵ ਪੱਧਰ ਉੱਤੇ ਮੁਕਾਬਲੇ ਵਾਲੇ ਸੰਚਾਲਨ ਮਿਆਰਾਂ ਬਾਰੇ ਕੀਮਤੀ ਸੂਝ ਪ੍ਰਦਾਨ ਕੀਤੀ। ਉਦਮੀਆਂ ਨੂੰ Shop Floor, Practices, Automation, Render, Development Ecosyestems, ਸਮਝਣ ਦਾ ਬਹੁਤ ਵਧੀਆਂ ਮੌਕਾ ਮਿਲਿਆ।
ਇਸ ਅੰਤਰ-ਰਾਜੀ ਆਪਸੀ ਗੱਲਬਾਤ ਰਾਂਹੀ ਉਦਮੀਆਂ ਵਿੱਚ ਉਤਪਾਦਨ ਵਧਾਉਣ, ਮੁਕਾਬਲੇ ਵਿੱਚ ਵਿਚਰਨਾਂ ਅਤੇ ਮਾਰਕੀਟ ਰੀਡਨੈਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਇਹ ਸਾਰਾ ਪ੍ਰੋਗਰਾਮ ਮਗਸੀਪਾ ਵਿਖੇ ਸਾਡੀ ਸਮਰਪਤਿ ਟੀਮ ਡਾ. ਮੰਜੂਲਾ ਵਰਮਾ ਟਰੇਨਿੰਗ ਐਸੋਸੀਏਟ, ਮਿਸ. ਨਵਸੂਦੀਪ ਕੌਰ ਸੀਨੀਅਰ ਕੰਸਲਟੰਟ, ਸ੍ਰੀ ਸੰਕਿਤ ਜੈਨ ਰਿਸਰਚ ਐਸੋਸੀਏਟ, ਸ੍ਰੀ ਸੌਰਵ ਕੁਮਾਰ, ਐਮ.ਐਸ.ਐਮ.ਈ. ਵਿੰਗ ਐਗਜੀਕਿਊਟਿਵ ਅਤੇ ਸ੍ਰੀ ਅਮਨਪ੍ਰੀਤ ਸਿੰਘ ਵਪਾਰ ਸਹਾਇਕ ਜਿਲ੍ਹਾ ਉਦਯੋਗ ਕੇਂਦਰ ਬਟਾਲਾ ਵੱਲੋ ਇਸ ਦੌਰੇ ਨੂੰ ਬਾਖੂਬੀ ਸਿਰੇ ਚੜਾਇਆ।
Click to Follow Babushahi Facebook page →