ਅੰਮ੍ਰਿਤਸਰ 'ਚ ਖਜ਼ਾਨਾ ਗੇਟ ਨੇੜੇ ਕੈਦੀਆਂ ਵਾਲੀ ਬੱਸ ਹੋਈ ਖਰਾਬ, ਮੁਲਾਜ਼ਮਾਂ ਨੂੰ ਲਾਉਣਾ ਪਿਆ ਧੱਕਾ
ਕੁਲਵਿੰਦਰ ਸਿੰਘ/ ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 28 ਅਪ੍ਰੈਲ, 2026
ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦੇ ਬਾਹਰ ਅੱਜ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿੱਥੇ ਕੈਦੀਆਂ ਨੂੰ ਅਦਾਲਤ ਲੈ ਕੇ ਜਾਣ ਵਾਲੀ ਪੁਲਿਸ ਦੀ ਬੱਸ ਰਸਤੇ ਵਿੱਚ ਹੀ ਖਰਾਬ ਹੋ ਗਈ। ਹਾਲਾਤ ਇੰਨੇ ਖਰਾਬ ਸਨ ਕਿ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਛੱਡ ਕੇ ਖੁਦ ਬੱਸ ਤੋਂ ਹੇਠਾਂ ਉਤਰਨਾ ਪਿਆ ਅਤੇ ਉਸ ਨੂੰ ਸੜਕ 'ਤੇ ਧੱਕਾ ਲਾਉਣਾ ਪਿਆ। ਇਸ ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਅਤੇ ਪੁਲਿਸ ਦੇ Security ਪ੍ਰਬੰਧਾਂ 'ਤੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਸੁਰੱਖਿਆ ਕਰਮੀ ਆਪਣੀ ਵਰਦੀ ਵਿੱਚ ਹੀ ਬੱਸ ਨੂੰ ਚਲਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਇਸ ਘਟਨਾ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਸਭ ਤੋਂ ਵੱਡੀ ਚਿੰਤਾ ਸੁਰੱਖਿਆ ਨੂੰ ਲੈ ਕੇ ਹੈ, ਕਿਉਂਕਿ ਜੇਕਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਜਾਂ ਕੋਈ ਕੈਦੀ ਫਰਾਰ ਹੋਣ ਦੀ ਕੋਸ਼ਿਸ਼ ਕਰਦਾ, ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਸਨ। ਅਜਿਹੇ ਅਣਸੁਖਾਵੇਂ ਹਾਲਾਤਾਂ ਵਿੱਚ ਸੁਰੱਖਿਆ ਦਾ ਮਿਆਰ ਪੂਰੀ ਤਰ੍ਹਾਂ ਨਾਲ ਕਮਜ਼ੋਰ ਨਜ਼ਰ ਆ ਰਿਹਾ ਹੈ।
ਸਥਾਨਕ ਲੋਕ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਅਤੇ ਗੈਰ-ਜ਼ਿੰਮੇਵਾਰਾਨਾ ਰਵੱਈਆ ਕਰਾਰ ਦੇ ਰਹੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੈਦੀਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ transport ਕੀਤਾ ਜਾਂਦਾ ਹੈ, ਤਾਂ ਵਾਹਨਾਂ ਦੀ Maintenance ਬਿਲਕੁਲ ਦਰੁਸਤ ਹੋਣੀ ਚਾਹੀਦੀ ਹੈ, ਪਰ ਇੱਥੇ ਉਲਟ ਨਜ਼ਾਰਾ ਦੇਖਣ ਨੂੰ ਮਿਲਿਆ। ਹੁਣ ਪ੍ਰਸ਼ਾਸਨ 'ਤੇ ਸਵਾਲ ਉੱਠ ਰਹੇ ਹਨ ਕਿ ਕੀ ਅਜਿਹੀਆਂ ਪੁਰਾਣੀਆਂ ਬੱਸਾਂ ਨਾਲ ਕੈਦੀਆਂ ਨੂੰ ਲਿਜਾਣਾ ਸੁਰੱਖਿਅਤ ਹੈ? ਲੋਕ ਪ੍ਰਸ਼ਾਸਨ ਤੋਂ ਇਸ ਪੂਰੇ ਮਾਮਲੇ ਦੀ ਜਵਾਬਦੇਹੀ ਦੀ ਮੰਗ ਕਰ ਰਹੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ Security breach ਤੋਂ ਬਚਿਆ ਜਾ ਸਕੇ ਅਤੇ ਕੈਦੀਆਂ ਦੀ ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਹਾਲਤ ਦੀ ਤੁਰੰਤ ਸਮੀਖਿਆ ਕੀਤੀ ਜਾਵੇ।
Click to Follow Babushahi Facebook page →