ਔਰਤਾਂ ਲਈ ਐਲਾਨੇ ਗਏ 1500 ਰੁਪਏ ਹਾਸਲ ਕਰਨ ਲਈ ਜਾਤੀ ਸਰਟੀਫਿਕੇਟ ਬਣਾਉਣ ਲਈ ਔਰਤਾਂ ਦੀ ਲੱਗੀ ਭੀੜ
ਰੋਹਿਤ ਗੁਪਤਾ
ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਚਲਾਈ ਮੁਹਿੰਮ ਦਾ ਅਸਰ ਹੁਣ ਸਾਂਝ ਕੇਂਦਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਔਰਤਾਂ ਸਵੇਰੇ 6 ਵਜੇ ਹੀ ਆ ਕੇ ਲਾਈਨ ਵਿੱਚ ਲੱਗ ਰਹੀਆਂ ਹਨ ਤੇ ਆਪਣੇ ਜਾਤੀ ਸਰਟੀਫਿਕੇਟ ਬਣਵਾ ਰਹੀਆਂ ਹਨ। ਗੱਲਬਾਤ ਦੌਰਾਨ ਔਰਤਾਂ ਨੇ ਕਿਹਾ ਕਿ ਅਸੀਂ ਆਪਣੇ ਜਾਤੀ ਸਰਟੀਫਿਕੇਟ ਬਣਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੁਬਹ 6 ਵਜੇ ਹੀ ਆ ਕੇ ਲਾਈਨ ਵਿੱਚ ਲੱਗ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਂ ਕਿ ਸਾਡਾ ਜਾਤੀ ਸਰਟੀਫਿਕੇਟ ਬਣ ਜਾਵੇ ਪਰ ਭੀੜ ਬਹੁਤ ਜ਼ਿਆਦਾ ਲੱਗ ਰਹੀ ਹੈ ।ਟੋਕਨ ਵੰਡੇ ਜਾਂਦੇ ਨੇ ਫਿਰ ਵੀ ਸਾਡੇ ਸਰਟੀਫਿਕੇਟ ਨਹੀਂ ਬਣ ਰਹੇ ਪੰਜਾਬ ਸਰਕਾਰ ਵੱਲੋਂ ਜੋ ਸਕੀਮ ਸ਼ੁਰੂ ਕੀਤੀ ਹੈ ਉਸ ਦਾ ਲਾਭ ਸਾਨੂੰ ਤਦ ਹੀ ਮਿਲ ਸਕਦਾ ਹੈ ਜੇਕਰ ਸਾਡੇ ਕੋਲ ਜਾਤੀ ਸਰਟੀਫਿਕੇਟ ਹੋਵੇਗਾ।
ਦੂਸਰੇ ਪਾਸੇ ਇਸ ਮਸਲੇ ਤੇ ਜਦੋਂ ਤਹਿਸੀਲਦਾਰ ਬਟਾਲਾ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ 2500 ਦੇ ਕਰੀਬ ਜਾਤੀ ਸਰਟੀਫਿਕੇਟ ਪੈਂਡਿੰਗ ਹੈ ਰੋਜ਼ਾਨਾ ਅਸੀਂ 100 ਤੋਂ ਵੱਧ ਸਰਟੀਫਿਕੇਟ ਬਣਾ ਕੇ ਵੀ ਦੇ ਰਹੇ ਹਾਂ ਸਰਟੀਫਿਕੇਟ ਬਣਵਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਰੋਜ਼ਾਨਾ 200 ਤੋਂ ਵੱਧ ਔਰਤਾਂ ਸਰਟੀਫਿਕੇਟ ਅਪਲਾਈ ਕਰ ਰਹੀਆਂ ਨੇ ਅਸੀਂ ਕੋਸ਼ਿਸ਼ ਕਰ ਰਹੇ ਹਂ ਕਿ ਕਿਸੇ ਨੂੰ ਕੋਈ ਤੰਗੀ ਨਾ ਆਵੇ ਨਾਲ ਦੀ ਨਾਲ ਸਰਟੀਫਿਕੇਟ ਜਾਰੀ ਹੁੰਦੇ ਰਹਿਣ।
Click to Follow Babushahi Facebook page →