ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਨੇ ਗੁਆਂਡੀਆਂ ਦੇ ਕੋਠੇ ਚੜ ਕੇ ਚਲਾਏ ਇੱਟਾਂ ਰੋੜੇ , ਵੀਡੀਓ ਹੋਈ ਵਾਇਰਲ
ਗੁਆਂਡੀਆ ਦੇ ਮੁੰਡੇ ਤੇ ਹਮਲਾ ਕਰਕੇ ਕੀਤਾ ਜਖਮੀ ,ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਰੋਹਿਤ ਗੁਪਤਾ
ਗੁਰਦਾਸਪੁਰ :
ਦੋ ਗੁਆਂਡੀ ਪਰਿਵਾਰਾਂ ਦੇ ਵਿੱਚ ਚੱਲ ਰਹੀ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਧਿਰ ਦੇ ਨੌਜਵਾਨ ਨੇ ਕੋਠੇ ਚੜ ਕੇ ਗੁਆਂਢੀਆਂ ਦੇ ਘਰ ਖੂਬ ਇੱਟਾਂ ਰੋੜੇ ਚਲਾਏ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਵੀਡੀਓ ਵਿੱਚ ਇਸ ਨੌਜਵਾਨ ਦੇ ਹੱਥ ਵਿੱਚ ਤੇਜ਼ਦਾਰ ਹਥਿਆਰ ਵੀ ਨਜ਼ਰ ਆ ਰਿਹਾ ਹੈ। ਉੱਥੇ ਹੀ ਗੁਆਂਡੀਆ ਦੇ ਮੁੰਡੇ ਸੁਨੀਲ ਨੇ ਦੋਸ਼ ਲਗਾਇਆ ਹੈ ਕਿ ਇੱਟਾਂ ਰੋੜੇ ਚਲਾਉਣ ਤੋਂ ਬਾਅਦ ਇਹ ਨੌਜਵਾਨ ਆਪਣੇ ਕੁਝ ਸਾਥੀਆਂ ਨਾਲ ਉਹਨਾਂ ਦੇ ਘਰ ਵੀ ਪਹੁੰਚ ਗਿਆ ਤੇ ਤੇਜਧਾਰ ਹਥਿਆਰ ਨਾਲ ਉਸ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸਨੇ ਦੱਸਿਆ ਕਿ ਹਮਲਾ ਕਰਨ ਵਾਲਾ ਸਾਜਨ ਕਿਸੇ ਗੱਲ ਨੂੰ ਲੈ ਕੇ ਉਹਨਾਂ ਨਾਲ ਰੰਜਿਸ਼ ਰੱਖਦਾ ਹੈ ਅਤੇ ਉਸਦੇ ਛੋਟੇ ਭਰਾ ਦੀ ਪਤਨੀ ਤੇ ਵੀ ਗਲਤ ਨਜ਼ਰ ਰੱਖਦਾ ਤੇ ਗਲਤ ਇਸ਼ਾਰੇ ਕਰਦਾ ਹੈ ।
ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਐਸਐਚਓ ਥਾਣਾ ਸਦਰ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਦੋਹਾਂ ਧਿਰਾਂ ਵੱਲੋਂ ਸ਼ਿਕਾਇਤਾਂ ਆਈਆਂ ਹਨ । ਇੱਕ ਧਿਰ ਦਾ ਸੁਨੀਲ ਨਾਂ ਦਾ ਨੌਜਵਾਨ ਜਖਮੀ ਵੀ ਹੋਇਆ ਹੈ ਅਤੇ ਵਾਇਰਲ ਵੀਡੀਓ ਜਿਸ ਵਿੱਚ ਗੁਆਂਡੀ ਇੱਟਾ ਰੋੜੇ ਚਲਾਉਂਦਾ ਨਜ਼ਰ ਆ ਰਿਹਾ ਹੈ ਬਾਰੇ ਵੀ ਉਹਨਾਂ ਨੂੰ ਪਤਾ ਲੱਗਿਆ ਹੈ। ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ।
Click to Follow Babushahi Facebook page →