ਸ਼੍ਰੀ ਹਨੂੰਮਾਨ ਜਨਮ ਉਤਸਵ ਨੂੰ ਲੈ ਕੇ 1 ਅਪ੍ਰੈਲ ਨੂੰ ਕੱਢੀ ਜਾਵੇਗੀ ਸ਼ੋਭਾ ਯਾਤਰਾ
ਰੋਹਿਤ ਗੁਪਤਾ
ਗੁਰਦਾਸਪੁਰ, 30 ਮਾਰਚ 2026- ਗੁਰਦਾਸਪੁਰ ਦੇ ਪ੍ਰਸਿੱਧ ਸ਼੍ਰੀ ਹਨੂੰਮਾਨ ਮੰਦਿਰ ,ਹਨੂੰਮਾਨ ਚੌਂਕ ਗੁਰਦਾਸਪੁਰ ’ਚ ਸ਼੍ਰੀ ਹਨੂੰਮਾਨ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਿਰ ’ਚ 2 ਰੋਜ਼ਾਂ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਦੌਰਾਨ 1 ਅਪ੍ਰੈਲ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ । ਜਦਕਿ 2 ਅਪ੍ਰੈਲ ਨੂੰ ਮੰਦਿਰ ’ਚ ਸ਼੍ਰੀ ਹਨੂੰਮਾਨ ਜਨਮ ਉਤਸਵ ਮਨਾਇਆ ਜਾਵੇਗਾ।
ਮੰਦਿਰ ਦੇ ਪੰਡਤ ਰਵਗੇਸ ਸ਼ਰਮਾ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਹਨੂੰਮਾਨ ਚੌਂਕ ਤੋਂ ਜਹਾਜ਼ ਚੌਂਕ, ਮੰਡੀ ਚੌਂਕ, ਭਾਈ ਲਾਲੋ ਚੌਂਕ, ਹਨੂੰਮਾਨ ਚੌਂਕ , ਗੀਤਾ ਭਵਨ ਰੋਡ, ਬੀਜ਼ ਮਾਰਕੀਟ, ਬਾਟਾ ਚੌਂਕ, ਬਾਜ਼ਾਰ ਤੋਂ ਫਿਰ ਹਨੂੰਮਾਨ ਚੌਂਕ ਆ ਕੇ ਖਤਮ ਹੋਵੇਗੀ। ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
Click to Follow Babushahi Facebook page →