ਰਮਨ ਬਹਿਲ ਵੱਲੋਂ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਮਹਿਲਾ ਉੱਦਮੀਆਂ ਦਾ ਸਨਮਾਨ
ਉੱਦਮੀ ਔਰਤਾਂ ਨੂੰ ਪ੍ਰਸ਼ੰਸਾ ਪੱਤਰ ਤੇ ਟਰਾਫੀਆਂ ਭੇਂਟ ਕਰਕੇ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ, 12 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਲਾਂ ਕੇਂਦਰ ਗੁਰਦਾਸਪੁਰ ਵਿੱਚ ‘ਆਪਣਾ ਕਾਰੋਬਾਰ, ਆਪਣੀ ਪਹਿਚਾਣ’ ਮੁਹਿੰਮ ਤਹਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਹਲਕਾ ਇੰਚਾਰਜ ਗੁਰਦਾਸਪੁਰ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ,ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸੀ.ਈ.ਓ ਮੈਡਮ ਜ਼ੀਨਤ ਖਹਿਰਾ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਵਲੋਂ ਆਪਣੇ ਉੱਦਮ ਨਾਲ ਸਮਾਜ ਵਿੱਚ ਮਿਸਾਲ ਬਣੀਆਂ ਸੈਂਕੜੇ ਮਹਿਲਾ ਉਦਮੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਔਰਤਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਰਾਹੀਂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾਉਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਔਰਤਾਂ ਨੂੰ ਖੇਤੀਬਾੜੀ, ਘਰੇਲੂ ਉਦਯੋਗਾਂ ਅਤੇ ਸੇਵਾ ਖੇਤਰ ਨਾਲ ਜੋੜ ਕੇ ਆਰਥਿਕ ਤੌਰ ‘ਤੇ ਮਜ਼ਬੂਤ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਦਾ ਕਾਰੋਬਾਰ ਸ਼ੁਰੂ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਉਣ, ਜਿਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ।
ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਅਤੇ ਜਤਿੰਦਰ ਕੌਰ, ਸ਼੍ਰੀਮਤੀ ਨੀਲਮ ਘੁਮਾਣ ਜ਼ਿਲਾ ਮਹਿਲਾ ਵਿੰਗ ਪ੍ਰਧਾਨ ਸ਼੍ਰੀ ਹਰਗੋਬਿੰਦਪੁਰ, ਸ਼੍ਰੀਮਤੀ ਰਾਣੀ ਹਲਕਾ ਕੋਆਰਡੀਨੇਟਰ ਗੁਰਦਾਸਪੁਰ, ਸ਼੍ਰੀਮਤੀ ਰੁਪਲ ਖੋਸਲਾ ਇਨੰਰਵੀਵ ਕਲੱਬ ਇੰਚਾਰਜ ਗੁਰਦਾਸਪੁਰ, ਸ਼੍ਰੀਮਤੀ ਰਾਜਬੀਰ ਕੌਰ ਡੇਰਾ ਬਾਬਾ ਨਾਨਕ, ਸ਼੍ਰੀਮਤੀ ਦਵਿੰਦਰ ਕੌਰ ਫਤਿਹਗੜ੍ਹ ਚੂੜੀਆ, ਸ਼੍ਰੀਮਤੀ ਸਾਹਿਬ ਕੌਰ ਮਹਿਲਾ ਵਿੰਗ ਇੰਚਾਰਜ ਗੁਰਦਾਸਪੁਰ, ਸ਼੍ਰੀਮਤੀ ਮੀਨੂ ਬਾਲਾ, ਸ਼ੋਸ਼ਲ ਵਰਕਰ ਪਨਿਆੜ, ਸ਼੍ਰੀਮਤੀ ਰਣਜੀਤ ਕੋਰ, ਸ਼੍ਰੀਮਤੀ ਮਧੂ ਥਾਪਾ ਦੀਨਾਨਗਰ, ਸ਼੍ਰੀਮਤੀ ਅੰਜਲੀ ਦੀਨਾਨਗਰ,ਡੀ.ਪੀ.ਐਮ ਅਮਰਪਾਲ ਸਿੰਘ, ਡੀ.ਐਫ.ਐਮ ਵਰਿੰਦਰ ਸਿੰਘ ਰੰਧਾਵਾ, ਰਾਕੇਸ਼ ਸ਼ਰਮਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਹੈਪੀ ਲੌਂਗੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਾਬੀ ਉਦਯੋਗਪਤੀ, ਕੁਲਦੀਪ ਸਿੰਘ, ਗੋਰਵ ਕੁਮਾਰ, ਬੀ.ਪੀ.ਐਮ ਸਤਿੰਦਰ ਕੌਰ, ਬੀ.ਪੀ.ਐਮ ਆਲਮਜੋਤ ਸਿੰਘ, ਬੀ.ਪੀ.ਐਮ ਰੁਪਿੰਦਰ ਕੌਰ, ਸ਼੍ਰੀਮਤੀ ਅਮਰਜੋਤ ਕੌਰ, ਸ਼੍ਰੀਮਤੀ ਯੋਗਿਤਾ, ਸ਼੍ਰੀਮਤੀ ਜੋਤੀ ਕੁਮਾਰੀ, ਸ਼੍ਰੀਮਤੀ ਸ਼ੀਤਲ ਸ਼ਰਮਾ, ਸੀ.ਸੀ ਨਵਤੇਜ ਸਿੰਘ, ਸੀ.ਸੀ. ਹਰਪ੍ਰੀਤ ਸਿੰਘ ਬਾਜਵਾ, ਸੀ.ਸੀ. ਨਵਜੋਤ ਸਿੰਘ, ਸੀ. ਸੀ. ਭੁਪਿੰਦਰ ਸਿੰਘ, ਸੀ. ਸੀ. ਗੀਤਾ ਜੋਤੀ, ਸੀ. ਸੀ. ਹਰਪ੍ਰੀਤ ਕੌਰ, ਸੀ. ਸੀ. ਸਵਰਨ ਦਾਸ, ਸੀ. ਸੀ. ਵਿਨਤਾ ਸ਼ਰਮਾ, ਸੀ. ਸੀ. ਸੁਨੀਲ ਕੁਮਾਰ, ਸੀ. ਸੀ. ਪੂਨਮ, ਸੀ. ਸੀ. ਮਨਜੀਤ ਕੌਰ, ਸੀ. ਸੀ ਰਾਜੇਸ਼ ਕੁਮਾਰ, ਐਸ.ਡੀ.ਓ ਕੰਵਰਜੀਤ ਰੱਤੜਾ ਅਤੇ ਦਮਨਦੀਪ ਸਿੰਘ ਹੈਰੀਟੇਜ ਸੁਸਾਇਟੀ ਆਦਿ ਹਾਜਰ ਸਨ।
Click to Follow Babushahi Facebook page →