ਫੌਜੀ ਭਰਤੀ ਰੈਲੀ ਤੀਜਾ ਦਿਨ: ਉਮੀਦਵਾਰਾਂ ਨੇ ਦਸਤਾਵੇਜ਼ ਜਾਂਚ, ਫਿਜ਼ਿਕਲ ਫਿਟਨੈੱਸ ਟੈਸਟ ਅਤੇ ਸਰੀਰਕ ਮਾਪ ਵਰਗੇ ਪੜਾਵਾਂ ਵਿੱਚ ਹਿੱਸਾ ਲਿਆ
ਉਮੀਦਵਾਰਾਂ ਨੇ 1.6 ਕਿਲੋਮੀਟਰ ਦੌੜ ਅਤੇ ਹੋਰ ਟੈਸਟਾਂ ਵਿੱਚ ਪੂਰੇ ਜਜ਼ਬੇ ਨਾਲ ਲਿਆ ਭਾਗ
ਰੋਹਿਤ ਗੁਪਤਾ
ਗੁਰਦਾਸਪੁਰ, 11 ਮਾਰਚ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਚੱਲ ਰਹੀ ਭਾਰਤੀ ਫੌਜ ਦੀ ਭਰਤੀ ਰੈਲੀ ਦੇ ਤੀਜੇ ਦਿਨ ਵੀ ਨੌਜਵਾਨਾਂ ਦੀ ਵੱਡੀ ਅਤੇ ਉਤਸ਼ਾਹਪੂਰਣ ਭਾਗੀਦਾਰੀ ਦੇਖਣ ਨੂੰ ਮਿਲੀ। ਉਮੀਦਵਾਰਾਂ ਨੇ ਦਸਤਾਵੇਜ਼ ਜਾਂਚ, ਫਿਜ਼ਿਕਲ ਫਿਟਨੈੱਸ ਟੈਸਟ, ਪੁੱਲ-ਅੱਪਸ ਅਤੇ ਸਰੀਰਕ ਮਾਪ ਵਰਗੇ ਪੜਾਵਾਂ ਵਿੱਚ ਹਿੱਸਾ ਲਿਆ।
ਡਾਇਰੈਕਟਰ ਭਰਤੀ ਬੋਰਡ ਕਰਨਲ ਜੇਮਸ ਜੈਕਬ ਨੇ ਦੱਸਿਆ ਕਿ ਉਮੀਦਵਾਰਾਂ ਨੇ 1.6 ਕਿਲੋਮੀਟਰ ਦੌੜ ਅਤੇ ਹੋਰ ਟੈਸਟਾਂ ਵਿੱਚ ਪੂਰੇ ਜਜ਼ਬੇ ਨਾਲ ਭਾਗ ਲਿਆ, ਜੋ ਨੌਜਵਾਨਾਂ ਦੀ ਫੌਜ ਵਿੱਚ ਸ਼ਾਮਲ ਹੋਣ ਦੀ ਇੱਛਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੈਡੀਕਲ ਸਹਾਇਤਾ, ਭੀੜ ਪ੍ਰਬੰਧਨ ਅਤੇ ਪ੍ਰਸ਼ਾਸਕੀ ਪ੍ਰਬੰਧ ਯਕੀਨੀ ਬਣਾਏ ਗਏ, ਜਿਸ ਨਾਲ ਰੈਲੀ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਕਰਵਾਈ ਗਈ। ਭਰਤੀ ਲਈ ਪਹੁੰਚੇ ਨੌਜਵਾਨਾਂ ਲਈ ਰਿਹਾਇਸ਼ ਅਤੇ ਖਾਣੇ ਦੇ ਸੁਚਾਰੂ ਢੰਗ ਨਾਲ ਪਰਬੰਧ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਇਹ ਰੈਲੀ ਨੌਜਵਾਨਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਯੋਗਤਾ ਆਧਾਰਿਤ ਪ੍ਰਕਿਰਿਆ ਰਾਹੀਂ ਭਾਰਤੀ ਫੌਜ ਵਿੱਚ ਸ਼ਾਮਲ ਹੋਣ ਦਾ ਮੌਕਾ ਦੇ ਰਹੀ ਹੈ।
Click to Follow Babushahi Facebook page →