ਮਹਾਸ਼ਿਵਰਾਤਰੀ ਮੌਕੇ CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਧੂਰੀ ਫੇਰੀ
ਧੂਰੀ (ਸੰਗਰੂਰ): 15 ਫਰਵਰੀ, 2026 : ਅੱਜ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦੇ ਨਾਲ ਧੂਰੀ ਵਿਖੇ ਸਥਿਤ ਇਤਿਹਾਸਕ ਸ੍ਰੀ ਰਣਕੇਸ਼ਵਰ (ਰਾਣੀ ਕੇ) ਸ਼ਿਵ ਮੰਦਰ ਵਿੱਚ ਮੱਥਾ ਟੇਕਿਆ।
ਇਸ ਮੌਕੇ ਆਗੂਆਂ ਨੇ ਪਵਿੱਤਰ ਸ਼ਿਵਲਿੰਗ ਦੀ ਪੂਜਾ ਅਰਚਨਾ ਕੀਤੀ ਅਤੇ ਦੇਸ਼ ਤੇ ਸੂਬੇ ਦੀ ਖੁਸ਼ਹਾਲੀ ਅਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਮੰਦਰ ਕੰਪਲੈਕਸ ਵਿੱਚ ਪਹੁੰਚਣ 'ਤੇ ਸ਼ਰਧਾਲੂਆਂ ਅਤੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਥੇ ਦਸ ਦਈਏ ਕਿ ਇਸ ਮਗਰੋ ਮੁੱਖ ਮੰਤਰੀ ਮੋਹਾਲੀ ਦੇ ਫ਼ੋਰਟਿਸਟ ਹਸਪਤਾਲ ਗਏ ਜਿਥੇ ਉਨ੍ਹਾਂ ਦੇ ਰੂਟੀਨ ਚੈਕਅੱਪ ਕੀਤੇ ਜਾ ਰਹੇ ਹਨ।
Click to Follow Babushahi Facebook page →