ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਐਲਾਨ
ਚੰਡੀਗੜ੍ਹ 24 ਜਨਵਰੀ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਅਤੇ ਪਾਰਟੀ ਦੇ ਖਜਾਨਚੀ ਸ਼੍ਰੀ ਐਨ.ਕੇ.ਸ਼ਰਮਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਉਦਯੋਗ ਅਤੇ ਵਪਾਰ ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਪਾਰ ਅਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ. ਕੇ.ਸ਼ਰਮਾ ਨੇ ਦੱਸਿਆ ਕਿ ਨਵ-ਗਠਿਤ ਕੀਤੀ ਜਾ ਰਹੀ ਇਸ ਵਿੰਗ ਦੀ ਕੋਰ ਕਮੇਟੀ ਵਿੱਚ ਉਦਯੋਗ ਅਤੇ ਵਪਾਰ ਵਿੰਗ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਵਿੱਚ ਐਡਵੋਕੇਟ ਸ਼੍ਰੀ ਹਰੀਸ਼ ਰਾਏ ਢਾਂਡਾ ਸਾਬਕਾ ਵਿਧਾਇਕ, ਅਮਿਤ ਕਪੂਰ ਅੰਮ੍ਰਿਤਸਰ, ਸ਼੍ਰੀ ਕਮਲ ਚੇਤਲੀ ਲੁਧਿਆਣਾ, ਸ਼੍ਰੀ ਆਰ.ਡੀ.ਸ਼ਰਮਾ ਲੁਧਿਆਣਾ, ਸ. ਰਜਿੰਦਰ ਸਿੰਘ ਮਰਵਾਹਾ ਅੰਮ੍ਰਿਤਸਰ, ਸ਼੍ਰੀ ਪ੍ਰੇਮ ਕੁਮਾਰ ਅਰੋੜਾ ਮਾਨਸਾ, ਸ. ਰਣਜੀਤ ਸਿੰਘ ਖੁਰਾਣਾ ਫਗਵਾੜਾ, ਸ. ਗੁਰਮੀਤ ਸਿੰਘ ਕੁਲਾਰ ਲੁਧਿਆਣਾ, ਸ਼੍ਰੀ ਸੰਜੀਵ ਸ਼ੌਰੀ ਬਰਨਾਲਾ, ਸ਼੍ਰੀ ਸੰਜੀਵ ਤਲਵਾੜ ਹੁਸ਼ਿਆਰਪੁਰ, ਸ. ਪਰਮਜੀਤ ਸਿੰਘ ਮੱਕੜ ਰੋਪੜ, ਸ. ਹਰਜੀਤ ਸਿੰਘ ਸੀ.ਏ ਮੋਹਾਲੀ, ਐਡਵੋਕੇਟ ਪਰਮਵੀਰ ਸਿੰਘ ਸੰਨੀ ਅਤੇ ਸ਼੍ਰੀ ਪ੍ਰੇਮ ਵਲੈਚਾ ਜਲਾਲਾਬਾਦ ਦੇ ਨਾਮ ਸ਼ਾਮਲ ਹਨ।
Click to Follow Babushahi Facebook page →