ਸੋਸ਼ਲ ਮੀਡੀਆ ਦੁਸ਼ਮਣ ਜਾਂ ਦੋਸਤ ਵਿਸ਼ੇ ’ਤੇ ਪਿੰਡ ਖੁੱਡੀ ਕਲਾਂ ਵਿੱਚ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਰਨਾਲਾ, 21 ਜਨਵਰੀ 2026 : ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਅਤੇ ਇਸ ਦੇ ਸਕਾਰਾਤਮਕ ਤੇ ਨਕਾਰਾਤਮਕ ਪਹਿਲੂਆਂ ਨੂੰ ਲੈ ਕੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਵਿੱਚ "ਸੋਸ਼ਲ ਮੀਡੀਆ: ਦੁਸ਼ਮਣ ਜਾਂ ਦੋਸਤ" ਵਿਸ਼ੇਸ਼ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਐੱਸ ਪੀ ਸੀ ਨੋਡਲ ਇੰਚਾਰਜ ਜਗਸੀਰ ਸਿੰਘ ਨੇ ਕੀਤੀ। ਉਹਨਾਂ ਦੱਸਿਆ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਨੇ ਜਾਣਕਾਰੀ ਦੇ ਆਦਾਨ-ਪ੍ਰਦਾਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪਰ ਇਸ ਦੀ ਗਲਤ ਵਰਤੋਂ ਨਾਲ ਨੌਜਵਾਨਾਂ ਵਿੱਚ ਮਾਨਸਿਕ ਤਣਾਅ, ਗਲਤ ਜਾਣਕਾਰੀਆਂ ਦਾ ਫੈਲਾਅ ਅਤੇ ਨਿੱਜੀ ਜੀਵਨ ਵਿੱਚ ਦਖਲ ਵਧ ਰਿਹਾ ਹੈ।
ਮੁੱਖ ਬੁਲਾਰੇ ਪ੍ਰੋਫ਼ਸਰ ਕੁਲਦੀਪ ਸਿੰਘ ਬਰਨਾਲਾ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਸੋਸ਼ਲ ਮੀਡੀਆ ਇੱਕ ਚਾਕੂ ਵਾਂਗ ਹੈ ਜੇ ਸਹੀ ਤਰੀਕੇ ਨਾਲ ਵਰਤੀਏ ਤਾਂ ਇਹ ਦੋਸਤ ਹੈ ਜੋ ਜਾਣਕਾਰੀ, ਸਿੱਖਿਆ ਅਤੇ ਸਮਾਜਿਕ ਜੁੜਾਅ ਵਧਾਉਂਦਾ ਹੈ। ਪਰ ਜੇ ਗਲਤ ਵਰਤੋਂ ਕਰੀਏ, ਤਾਂ ਇਹ ਦੁਸ਼ਮਣ ਬਣ ਜਾਂਦਾ ਹੈ ਜੋ ਸਾਡੀ ਨਿੱਜਤਾ, ਸਮਾਂ ਅਤੇ ਮਾਨਸਿਕ ਸਿਹਤ ਨੂੰ ਖ਼ਤਰੇ ਵਿੱਚ ਪਾਉਂਦਾ ਹੈ।ਅੰਤ ਵਿੱਚ ਸਕੂਲ ਇੰਚਾਰਜ ਮੈਡਮ ਸ੍ਰੀਮਤੀ ਅਵਿਨਾਸ਼ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਸੀਮਤ ਅਤੇ ਜ਼ਿੰਮੇਵਾਰੀ ਨਾਲ ਵਰਤਿਆ ਜਾਵੇ।