ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿੱਚ ਸ਼ਰਧਾਲੂਆਂ ਨੇ ਜਗਦਗੁਰੂਤਮ ਦਿਵਸ ਮਨਾਇਆ
ਅਸ਼ੋਕ ਵਰਮਾ
ਬਠਿੰਡਾ ,17 ਜਨਵਰੀ 2026: ਬਠਿੰਡਾ ਦੇ ਗ੍ਰੀਨ ਸਿਟੀ ਸਥਿਤ ਸ਼੍ਰੀ ਕ੍ਰਿਪਾਲੂ ਕੁੰਜ ਆਸ਼ਰਮ ਵਿੱਚ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਨੂੰ ਕਾਸ਼ੀ ਵਿਦਵਤ ਪੀਠ, ਵਾਰਾਣਸੀ ਵੱਲੋਂ ਜਗਦਗੁਰੂ ਦੀ ਮਹੱਤਵਪੂਰਨ ਉਪਾਧੀ ਪ੍ਰਦਾਨ ਕੀਤੇ ਜਾਣ ਮੌਕੇ ਜਗਦਗੁਰੂਤਮ ਦਿਵਸ ਸ਼ਰਧਾ ਅਤੇ ਭਗਤੀ ਭਾਵ ਨਾਲ ਮਨਾਇਆ ਗਿਆ। ਇਸ ਮੌਕੇ ਦੀਦੀ ਸੁਸ਼੍ਰੀ ਭੁਵਨੇਸ਼ਵਰੀ ਦੇਵੀ ਜੀ ਨੇ ਭਗਤੀ ਮਾਰਗ ਅਤੇ ਪ੍ਰਭੂ ਨਾਮ ਰਸ ਦੀ ਜੀਵਨ ਵਿੱਚ ਮਹੱਤਤਾ ਬਾਰੇ ਸਾਂਝਾ ਕਰਦਿਆਂ ਮਨੁੱਖੀ ਕਲਿਆਣ ਦੇ ਸੰਦੇਸ਼ ਨੂੰ ਸ਼ਰਧਾਲੂਆਂ ਤੱਕ ਪਹੁੰਚਾਇਆ। ਉਨ੍ਹਾਂ ਦੱਸਿਆ ਧਰਤੀ ਉੱਤੇ ਮਨੁੱਖ ਰੂਪ ਵਿੱਚ ਕੀਤੀਆਂ ਗਈਆਂ ਲੀਲਾਵਾਂ ਸੰਪੂਰਨ ਮਨੁੱਖਤਾ ਨੂੰ ਸਤਮਾਰਗ ‘ਤੇ ਚਲਣ ਦੀ ਪ੍ਰੇਰਣਾ ਦਿੰਦੀਆਂ ਹਨ ਅਤੇ ਕਲਿਯੁਗ ਵਿੱਚ ਪ੍ਰਭੂ ਨਾਮ ਨਾਲ ਜੁੜ ਕੇ ਜੀਵਨ ਨੂੰ ਕਲਿਆਣ ਵੱਲ ਮੋੜਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਭੂ ਨਾਮ ਸਿਮਰਨ ਦੀ ਸੇਵਾ ਭਾਵਨਾ ਨਾਲ ਕੀਤਾ ਗਿਆ ਕਾਰਜ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦਿੰਦਾ ਹੈ।
ਉਨ੍ਹਾਂ ਕਿਹਾ ਕਿ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੀ ਮਹਿਮਾ ਇੰਨੀ ਅਦਭੁੱਤ ਹੈ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਉਨ੍ਹਾਂ ਦਾ ਨਾਮ ਲੈਂਦੇ ਹੀ ਤਨ–ਮਨ ਵਿੱਚ ਅਸੀਮ ਆਨੰਦ ਅਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੱਚੇ ਮਨ ਨਾਲ ਕੀਤਾ ਗਿਆ ਪ੍ਰਭੂ ਸਿਮਰਨ ਮਨੁੱਖ ਨੂੰ ਸਰਕਾਰ ਦੀ ਕਿਰਪਾ ਦਾ ਪਾਤਰ ਬਣਾਉਂਦਾ ਹੈ। ਇਸ ਮੌਕੇ ‘ਤੇ ਕ੍ਰਿਪਾਲੂ ਕੁੰਜ ਟਰੱਸਟ ਮੈਨੇਜਮੈਂਟ ਵੱਲੋਂ ਭੰਡਾਰੇ ਦਾ ਪਬੰਧ ਵੀ ਕੀਤਾ ਗਿਆ। ਇਸ ਮੌਕੇ ਸਤਕਰੀਬਨ 1500 ਲੜਕੀਆਂ ਅਤੇ ਬਜ਼ੁਰਗਾਂ ਆਦਿ ਨੂੰ ਕ੍ਰਿਪਾਲੂ ਪਦਮਾ ਟਰੱਸਟ ਦੇ ਸਹਿਯੋਗ ਨਾਲ ਸਰਦੀ ਤੋਂ ਬਚਾਅ ਲਈ ਗਰਮ ਕੱਪੜਿਆਂ ਦੀ ਵੰਡ ਕੀਤੀ ਗਈ। ਇਸ ਮੌਕੇ ‘ਤੇ ਧਰਮਪਾਲ ਗੋਇਲ , ਸੁਧੀਰ ਬੰਸਲ, ਅਮ੍ਰਿਤਪਾਲ, ਪ੍ਰਵੀਣ ਗੋਇਲ ਕਾਟਾ, ਰਾਜੀਵ ਗਰਗ ਰਾਜੂ, ਦੀਪਾਂਸ਼ੁ ਗੋਇਲ, ਪ੍ਰੇਮ ਗੋਇਲ, ਅਸੀਮ ਗਰਗ, ਅਨਿਲ ਗਰਗ, ਸੁਮਿਤ ਗਰਗ, ਸੰਕੇਤ ਗਰਗ, ਨਿਖਿਲ, ਪੰਕਜ ਗੋਇਲ, ਰੇਵਤੀ ਕਾਂਸਲ, ਗੁਰਮੇਲ ਸਿੰਘ ਬਰਾਰ, ਰਾਜਿੰਦਰ ਸਿੰਘ ਯੋਗੀ, ਕਮਲ ਮਿੱਤਲ, ਮਨੋਜ ਮਿੱਤਲ ਮਨੀ, ਅਮਿਤ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ।