ਮੋਹਾਲੀ ਹਲਕੇ ਦੇ ਵਿਕਾਸ ਲਈ ਵਿਧਾਇਕ ਕੁਲਵੰਤ ਸਿੰਘ ਨੇ ਖੋਲ੍ਹੇ ਸਰਕਾਰੀ ਖ਼ਜ਼ਾਨੇ
4.41 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ 5 ਪ੍ਰਮੁੱਖ ਸੜਕਾਂ ਦੇ ਰੱਖੇ ਨੀਂਹ ਪੱਥਰ
ਮੋਹਾਲੀ 16 ਜਨਵਰੀ,2026
ਮੋਹਾਲੀ ਹਲਕੇ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਹਲਕੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਨੂੰ ਜੋੜਨ ਵਾਲੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਗਿਆ। ਉਨ੍ਹਾਂ ਨੇ ਅੱਜ ਲੋਕ ਨਿਰਮਾਣ ਵਿਭਾਗ (ਭ ਤੇ ਮ) ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ 'ਤੇ ਤਿੰਨ ਨੀਂਹ ਪੱਥਰ ਰੱਖ ਕੇ ਕੁੱਲ 5 ਅਹਿਮ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਵਿਧਾਇਕ ਕੁਲਵੰਤ ਸਿੰਘ ਨੇ ਅੱਜ
ਕੁਰੜੀ-ਸ਼ੇਖਨਮਾਜਰਾ ਤੋਂ ਜ਼ੀਰਕਪੁਰ-ਬਨੂੜ ਰੋਡ ਤੱਕ ਲਿੰਕ ਸੜਕ,ਬੜੀ ਛੱਤ ਸੜਕ,ਨੰਡਿਆਲੀ-ਝਿਊਰਹੇੜੀ ਸੜਕ, ਨੰਡਿਆਲੀ-ਅਲੀਪੁਰ-ਭਬਾਤ ਸੜਕ ਅਤੇ ਕੰਬਾਲਾ ਰੁੜਕਾ ਧਰਮਗੜ੍ਹ ਤੋਂ ਕੰਡਾਲਾ ਸੜਕ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਸਾਰੀਆਂ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਉੱਤੇ ਕੁੱਲ 4.41 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਵਿਧਾਇਕ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦਾ ਕੰਮ ਅਗਲੇ 6 ਮਹੀਨਿਆਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਜਨਤਾ ਨੂੰ ਜਲਦ ਰਾਹਤ ਮਿਲ ਸਕੇ। ਇਨ੍ਹਾਂ ਕੰਮਾਂ ਦਾ ਠੇਕਾ ਮਨੀਸ਼ ਕੁਮਾਰ ਬਾਂਸਲ, ਬਠਿੰਡਾ ਨੂੰ ਦਿੱਤਾ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਮਨੋਰਥ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ। ਇਹ ਸੜਕਾਂ ਇਲਾਕੇ ਦੀ ਆਰਥਿਕਤਾ ਅਤੇ ਆਵਾਜਾਈ ਲਈ ਰੀੜ੍ਹ ਦੀ ਹੱਡੀ ਸਾਬਤ ਹੋਣਗੀਆਂ। ਅਸੀਂ ਵਾਅਦਾ ਕਰਦੇ ਹਾਂ ਕਿ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਇਹ ਸਿਰਫ਼ ਇੱਕ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਰੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਹਲਕਾ ਮੋਹਾਲੀ ਦੇ ਪੇਂਡੂ ਖੇਤਰਾਂ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਇਲਾਕੇ ਦੀਆਂ ਪੰਜ ਮੁੱਖ ਲਿੰਕ ਸੜਕਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਸਮੇਂ ਤੋਂ ਆਪਣੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਵਾਅਦੇ ਰਹਿ ਗਏ ਹਨ ਉਸ ਨੂੰ ਵੀ ਪੂਰਾ ਕਰੇਗੀ। 65 ਲੱਖ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਿੱਤੀ ਗਈ ਹੈ ਜਿਸ ਨਾਲ ਹਰ ਘਰ ਵਿੱਚ ਇਲਾਜ ਹੋ ਸਕੇਗਾ ਅਤੇ ਇਹ ਰਾਸ਼ੀ ਗਰੀਬ ਪਰਿਵਾਰਾਂ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੋਵੇਗੀ। ਇਸ ਕੰਮ ਵਿੱਚ ਦੇਰੀ ਹੋਣ ਦਾ ਕਾਰਨ ਇਹ ਦੱਸਿਆ ਕਿ ਸੈਂਟਰ ਸਰਕਾਰ ਕੋਈ ਵੀ ਸਹਿਯੋਗ ਨਹੀਂ ਕਰ ਰਹੀ ਅਤੇ ਕੋਈ ਆਰ.ਡੀ.ਐਫ ਵਿੱਚੋਂ ਕੋਈ ਵੀ ਫੰਡ ਨਹੀਂ ਦੇ ਰਹੀ ਇਹ ਸਭ ਕੰਮ ਮੁੱਖ ਮੰਤਰੀ ਸਾਹਿਬ ਵੱਲੋਂ ਆਪਣੇ ਯਤਨਾ ਸਦਕਾ ਕੀਤੇ ਜਾ ਰਹੇ ਹਨ ਕਿਤੇ ਬੈਂਕ ਕੋਲੋਂ ਲੋਨ ਲੈ ਕੇ ਅਤੇ ਕਈ ਹੋਰ ਯਤਨ ਕਰਕੇ ਇਹ ਕੰਮ ਪੂਰੇ ਕਰਵਾਏ ਜਾ ਰਹੇ ਹਨ ਸੈਂਟਰ ਸਰਕਾਰ ਹਾਲੇ ਵੀ ਕੋਈ ਫੰਡ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਯਕੀਨ ਦਵਾਉਂਦੀ ਹੈ ਕਿ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਰੁਕਣ ਨਹੀਂ ਦਿੱਤੇ ਜਾਣਗੇ ਅਤੇ ਭਲਾਈ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਹੁਣ ਜੋ ਵੀ ਸੜਕਾਂ ਦਾ ਕੰਮ ਹੋ ਰਿਹਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਆਫਿਸਰ ਸਾਰੇ ਵਧੀਆ ਤਰੀਕੇ ਕੰਮ ਕਰ ਰਹੇ ਹਨ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਪੈਸਾ ਨਹੀਂ ਲੈ ਰਿਹਾ ਅਤੇ ਇਹ ਗਰੰਟੀ ਹੈ ਕਿ ਇਹ ਸੜਕਾਂ ਪੰਜ ਸਾਲ ਤੱਕ ਬਹੁਤ ਵਧੀਆ ਚੱਲਣਗੀਆਂ ਅਤੇ ਮੈਂ ਇਲਾਕਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਆਮ ਆਦਮੀ ਪਾਰਟੀ ਕਰੇਗੀ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਸਮਰਪਿਤ ਪਾਰਟੀ ਹੈ। ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ ਉਹ ਸਾਰੇ ਹੀ ਪੂਰੇ ਕੀਤੇ ਗਏ ਹਨ ਚਾਹੇ ਉਹ ਮੁਫਤ ਬਿਜਲੀ ਹੋਵੇ, ਮੁਹੱਲਾ ਕਲੀਨਿਕ ਹੋਣ, ਸਕੂਲ ਕਾਲਜ ਹੋਣ, ਬੇਰੁਜ਼ਗਾਰੀ ਦਾ ਮਸਲਾ ਹੋਵੇ, ਇਹ ਸਭ ਵਾਅਦੇ ਆਪ ਸਰਕਾਰ ਨੇ ਪੂਰੇ ਕੀਤੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਕੋਈ ਵੀ ਪਾਰਟੀ ਛੱਡ ਕੇ ਜਾ ਸਕਦਾ ਹੈ ਜਾਂ ਜੁਆਇਨ ਕਰ ਸਕਦਾ ਹੈ ਹੁਣ ਬਾਕੀ ਦੇ ਸਰਕਾਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ ਕਿਉਂਕਿ ਆਪ ਸਰਕਾਰ ਨੇ ਕੰਮ ਹੀ ਇੰਨੇ ਕੁ ਕਰ ਦਿੱਤੇ ਹਨ ਕਿ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਅਤੇ ਉਹ ਭੁਲੇਖੇ ਵਿੱਚ ਤੁਰੇ ਫਿਰਦੇ ਹਨ ਕਿ ਉਹਨਾਂ ਨੂੰ ਕੋਈ ਕੁਰਸੀ ਮਿਲੇਗੀ ਪਰ ਆਉਣ ਵਾਲੇ ਸਮੇਂ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਬਣੇਗੀ ਸੀਟਾਂ 92 ਤੋਂ 97 ਚਾਹੇ ਹੋ ਜਾਣ ਪਰ 92 ਤੋਂ 91 ਨਹੀਂ ਹੋਣਗੀਆਂ। ਲੋਕਾਂ ਨੂੰ ਵੀ ਪਤਾ ਹੈ ਕਿ ਕਿਸ ਸਰਕਾਰ ਨੇ ਕਿੰਨਾ ਕੰਮ ਕੀਤਾ ਹੈ ਅਤੇ ਉਹ ਚੰਗੀ ਤਰ੍ਹਾਂ ਜਾਣੂ ਹਨ ਕਿ ਆਉਣ ਵਾਲੇ ਸਮੇਂ ਵਿੱਚ ਵੋਟਾਂ ਕਿਸ ਨੂੰ ਪਾਉਣੀਆਂ ਹਨ।
ਇਸ ਮੌਕੇ ਤੇ ਰਣਜੀਤ ਸਿੰਘ ਸੰਧੂ ਐਕਸੀਅਨ, ਪੀ.ਡਬਲਿਊ.ਡੀ., ਭਰਤ ਗੁਜਰਾਲ ਐਸ.ਡੀ.ਓ., ਪੀ.ਡਬਲਿਊ.ਡੀ., ਨਾਹਰ ਸਿੰਘ ਸਰਪੰਚ ਕੁਰੜੀ, ਛੱਜਾ ਸਿੰਘ ਸਾਬਕਾ ਸਰਪੰਚ ਕੁਰੜੀ, ਨਿਰਮਲ ਸਿੰਘ ਕੁਰੜੀ, ਮੁਖਤਿਆਰ ਸਿੰਘ ਕੁਰੜਾ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਬਾਕਰਪੁਰ, ਸੁਰਜੀਤ ਸਿੰਘ ਬਾਕਰਪੁਰ, ਸਰਬਜੀਤ ਸਿੰਘ ਬਲਾਕ ਪ੍ਰਧਾਨ ਕਿਸਾਨ ਵਿੰਗ ਆਮ ਆਦਮੀ ਪਾਰਟੀ, ਜਗਜੀਤ ਸਿੰਘ ਸਰਪੰਚ ਤੰਗੌਰੀ, ਕਰਨੈਲ ਸਿੰਘ ਬੜ੍ਹੀ, ਸੁਖਜੀਤ ਸਿੰਘ ਬੜ੍ਹੀ, ਸਤਨਾਮ ਸਿੰਘ ਸਰਪੰਚ ਸੇਖਣ ਮਾਜਰਾ, ਦਵਿੰਦਰ ਸਿੰਘ ਸਰਪੰਚ ਨਡਿਆਲੀ, ਕਰਮਜੀਤ ਕੁਮਾਰ ਸਰਪੰਚ ਝਿਉਰਹੇੜੀ, ਸਤਵਿੰਦਰ ਸਿੰਘ ਲਾਲਾ ਅਲੀਪੁਰ, ਗੁਰਮੁੱਖ ਸਿੰਘ ਸਰਪੰਚ ਕੰਬਾਲਾ, ਹਰਪ੍ਰੀਤ ਸਿੰਘ ਸਰਪੰਚ ਕੰਡਾਲਾ, ਕੁਲਵਿੰਦਰ ਸਿੰਘ ਸਰਪੰਚ ਧਰਮਗੜ੍ਹ, ਡਾ. ਰਵਿੰਦਰ ਸਿੰਘ ਕੰਬਾਲਾ, ਰਜਿੰਦਰ ਸਿੰਘ ਸਰਪੰਚ ਸਿਆਊ, ਗੁਰਜੰਟ ਸਿੰਘ ਸਰਪੰਚ ਪੱਤੋਂ, ਹਰਜੀਤ ਸਿੰਘ ਸਰਪੰਚ ਰੁੜਕਾ, ਸ਼੍ਰੀ ਕੁਲਦੀਪ ਸਿੰਘ ਸਮਾਣਾਂ, ਸ਼੍ਰੀ ਅਵਤਾਰ ਸਿੰਘ ਮੌਲੀ ਬੈਦਵਾਣ, ਤਰੁਣਜੀਤ ਸਿੰਘ ਬਲਾਕ ਪ੍ਰਧਾਨ, ਹਰਮੇਸ਼ ਸਿੰਘ ਕੁੰਬੜਾ, ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਅਕਬਿੰਦਰ ਸਿੰਘ ਗੋਸਲ, ਗੁਰਪਾਲ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਬਲਿਆਲੀ, ਅਮਿਤ ਜੈਨ, ਹਰਬਿੰਦਰ ਸਿੰਘ, ਹਰਮੀਤ ਸਿੰਘ ਅਤੇ ਸਵਿਤਾ ਪਰਿੰਜਾ ਹਾਜਰ ਸਨ।