AAP ਵਰਕਰਾਂ ਵੱਲੋਂ ਵਿਧਾਇਕ ਸੁਖਪਾਲ ਖਹਿਰਾ ਦੇ ਘਰ ਦਾ ਘਿਰਾਓ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 10 ਜਨਵਰੀ 2026 ਅੱਜ ਇਥੇ ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਰਾਮਗੜ੍ਹ ਵਿਖੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਬਜੀਤ ਸਿੰਘ ਲੁਬਾਣਾ ਜ਼ਿਲ੍ਹਾ ਪ੍ਰਧਾਨ ਆਪ ਆਗੂ ਦੀ ਅਗਵਾਈ ਵਿੱਚ ਆਪ ਆਗੂਆਂ ਵੱਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ, ਇਸ ਮੌਕੇ ਆਪ ਆਗੂਆਂ ਵੱਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਦੋਸ਼ ਲਗਾਉਂਦਿਆਂ ਕਿਹਾ , ਕਿ ਖਹਿਰਾ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਵਿਰੋਧੀ ਧਿਰ ਦੀ ਨੇਤਾ ਆਪ ਆਗੂ ਅਤਿਸ਼ੀ ਦੀ ਜਿਹੜੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਸਿੱਖ ਸਮਾਜ ਤੇ ਗੁਰੂ ਸਾਹਿਬਾਨ ਦੇ ਖਿਲਾਫ ਅਪ ਸ਼ਬਦ ਬੋਲੇ ਦੱਸੇ ਗਏ ਹਨ, ਉਹ ਇੱਕ ਫੇਕ ਵੀਡੀਓ ਜਿਹੜੀ ਕਿ ਏ ਆਈ ਦੁਆਰਾ ਤਿਆਰ ਹੋਈ ਸੀ, ਜੋ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਪ੍ਰਤੀ ਆਪਣਾ ਗਲਤ ਪ੍ਰਤੀਕਰਮ ਦਿੱਤਾ ਗਿਆ ਸੀ, ਜਿਸ ਦੇ ਸੰਬੰਧ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਆਪ ਆਗੂਆਂ ਵੱਲੋਂ ਵਿਧਾਇਕ ਖਹਿਰਾ ਦੇ ਘਰ ਦੇ ਅੱਗੇ ਮੁਰਦਾਬਾਦ ਦੇ ਨਾਅਰੇ ਲਗਾਏ ਗਏ, ਇਸ ਮੌਕੇ ਹਲਕਾ ਇੰਚਾਰਜ ਸੁਲਤਾਨਪੁਰ ਸੱਜਣ ਸਿੰਘ ਚੀਮਾ ਨੇ ਕਿਹਾ, ਕਿ ਇਹੋ ਜਿਹੀਆਂ ਵੀਡੀਓ ਸੁਖਪਾਲ ਸਿੰਘ ਖਹਿਰਾ ਨੂੰ ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ , ਉਹਨਾਂ ਬੋਲਦਿਆਂ ਕਿਹਾ, ਕਿ ਅੱਜ ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਉਹ ਭਗਵੰਤ ਮਾਨ ਨੇ ਬਚਾਇਆ ਹੈ, ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਬੋਲਣ ਲੱਗੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ, ਕਿਸਾਨ ਆਗੂ ਹਰਮੀਤ ਸਿੰਘ ਔਲਖ ਨੇ ਕਿਹਾ ਕਿ ਕਾਂਗਰਸੀ ਆਗੂਆਂ ਵਿੱਚ ਬੁਖਲਾਹਟ ਨਜ਼ਰ ਆ ਰਹੀ ਹੈ, ਜਿਸ ਕਰਕੇ ਉਹ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ, ਇਹ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਉਹਨਾਂ ਕਿਹਾ ਕਿ ਹਰ ਘਰ ਵਿੱਚ ਸਰਕਾਰ ਨੇ ਬਿਜਲੀ ਬਿੱਲ ਫਰੀ ਕੀਤੇ ਹਨ, ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਨ, ਚੇਅਰਮੈਨ ਜਿਲਾ ਯੋਜਨਾ ਬੋਰਡ ਸਰਬਜੀਤ ਸਿੰਘ ਲੁਬਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ, ਉਹ ਅਤਿ ਨਿੰਦਨਯੋਗ ਯੋਗ ਹੈ, ਜਿਸ ਕਰਕੇ ਹਲਕਾ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਰਮੀਤ ਸਿੰਘ ਥਾਪਰ ਨੇ ਬੋਲਦਿਆਂ ਕਿਹਾ, ਕਿ ਉਹ ਹਾਲ ਹੀ ਵਿੱਚ ਜਿਲ੍ਹਾ ਪਰਿਸ਼ਦ ਮੈਂਬਰ ਦੀਆਂ ਚੋਣਾਂ ਲੜਕੇ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਆਮ ਆਦਮੀ ਪਾਰਟੀ ਦੀ ਝੋਲੀ ਪਾ ਚੁੱਕੇ ਹਨ , ਜਿਸ ਕਰਕੇ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਨਾਲ ਖੜਦੀ ਹੈ, ਤੇ ਲੋਕ ਮਾਰੂ ਨੀਤੀਆਂ ਵਰਗੇ ਹੱਥ ਕੰਡੇ ਵਰਤਣ ਵਾਲੇ ਕਾਂਗਰਸੀ ਲੀਡਰਾਂ ਖਿਲਾਫ ਸਾਡਾ ਸੰਘਰਸ਼ ਜਾਰੀ ਰਹੇਗਾ, ਜਥੇਦਾਰ ਜੀਤ ਸਿੰਘ ਰਾਮਗੜ੍ਹ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਜੋ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀ ਗਈ ਹੈ, ਉਸਦੇ ਜਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ, ਇਸ ਮੌਕੇ ਰਵੀ ਥਾਪਰ, ਸਰਪੰਚ ਸੁਰਿੰਦਰ ਸਿੰਘ ਸ਼ੇਰ ਗਿੱਲ ਖੱਸਣ, ਜਰਨੈਲ ਸਿੰਘ ਨੰਗਲ ਪ੍ਰਧਾਨ ਐਸ,ਸੀ ਵਿੰਗ, ਪ੍ਰਧਾਨ ਬੂਟਾ ਸਿੰਘ ਨਗਰ ਪੰਚਾਇਤ ਬੇਗੋਵਾਲ, ਲਖਵਿੰਦਰ ਸਿੰਘ ਲੱਖਾ ਮੁਬਾਰਕਪੁਰ ਬਾਓਲੀ, ਡਾਕਟਰ ਸਰਬਜੀਤ ਸਿੰਘ ਮਾਨ, ਲਖਵਿੰਦਰ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ, ਹੋਰਨਾਂ ਤੋਂ ਇਲਾਵਾ ਪ੍ਰਧਾਨ ਰਸ਼ਪਾਲ ਪਾਲ ਸ਼ਰਮਾ ਨਗਰ ਪੰਚਾਇਤ ਭੁੱਲੱਥ, ਗੁਰਪ੍ਰੀਤ ਸਿੰਘ ਵੜੈਚ, ਮਲਕੀਤ ਸਿੰਘ ਟਾਂਡੀ ਬਤਰਾ, ਕੁਲਦੀਪ ਪਾਠਕ, ਹਰਮੀਤ ਸਿੰਘ, ਜਗਜੀਤ ਸਿੰਘ ਹਮੀਰਾ, ਸਰਪੰਚ ਰਣਜੀਤ ਸਿੰਘ ਬਾਗੜੀਆਂ, ਸੰਤੋਖ ਸਿੰਘ ਬਾਜਵਾ ਹਮੀਰਾ, ਜੋਗਿੰਦਰ ਸਿੰਘ ਮੀਤ ਪ੍ਰਧਾਨ, ਡਾਕਟਰ ਬਲਬੀਰ ਸਿੰਘ ਭਟਨੂਰਾ ਕਲਾਂ, ਨੰਬਰਦਾਰ ਦਲਜੀਤ ਸਿੰਘ ਭਟਨੂਰਾ ਕਲਾਂ, ਬਲਵੀਰ ਗਿੱਲ, ਦਲਜੀਤ ਸਿੰਘ, ਬੂਟਾ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਮਲਕੀਤ ਸਿੰਘ ਟਾਂਡੀ, ਚੇਅਰਮੈਨ ਤਜਿੰਦਰ ਸਿੰਘ ਰਿੰਪੀ ਮਾਰਕੀਟ ਕਮੇਟੀ ਭੁਲੱਥ, ਸੁਖਜਿੰਦਰ ਸਿੰਘ ਸੋਧੀ, ਗੁਰਪ੍ਰੀਤ ਸਿੰਘ ਵੜੈਚ, ਮਲਕੀਤ ਸਿੰਘ ਟਾਂਡੀ, ਪਰਮਜੀਤ ਗਿੱਲ, ਵਿੱਕੀ ਕਾਰ ਬਾਜ਼ਾਰ, ਕਰਨ ਸਹਿਬਾਜਪੁਰ, ਜੋਗਿੰਦਰ ਪਾਲ ਅਰੋੜਾ ਖਸੱਣ, ਪਰਵਿੰਦਰ ਸਿੰਘ, ਰਤਨ ਸਿੰਘ, ਰਾਹੁਲ ਥਾਪਰ, ਸਾਬੀ ਥਾਪਰ, ਸਰਦੂਲ ਸਿੰਘ, ਸਾਬੀ ਕੰਗ, ਸਰਬਜੀਤ ਸਿੰਘ ਨਡਾਲੀ, ਸਰਪੰਚ ਅੰਜੂ ਬਾਹੋਵਾਲ , ਸਰਪੰਚ ਜਗਤਾਰ ਸਿੰਘ ਤਾਜਪੁਰ, ਹੈਪੀ ਥਾਪਰ , ਅਮਨ ਅਰੋੜਾ ਤੇ ਹੋਰ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ