ਕਾਮਰੇਡ ਗੁਰਨਾਮ ਸਿੰਘ ਸੰਧੂ ਨਹੀਂ ਰਹੇ
ਉਹਨਾਂ ਦੇ ਜੱਦੀ ਪਿੰਡ ਠੱਕਰ ਸੰਧੂ ਵਿਖੇ ਕੀਤਾ ਗਿਆ ਅੰਤਿਮ ਸੰਸਕਾਰ
ਰੋਹਿਤ ਗੁਪਤਾ
ਗੁਰਦਾਸਪੁਰ , 5 ਜਨਵਰੀ 2025 :
5 ਜਨਵਰੀ ਸਾਬਕਾ ਅਧਿਆਪਕ ਆਗੂ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਰਗਰਮ ਮੈਂਬਰ 31 ਦਸੰਬਰ 2025 ਨੂੰ ਉਸ ਸਮੇਂ ਸਦੀਵੀ ਵਿਛੋੜਾ ਦੇ ਗਏ ਜਦ ਉਹ ਅੰਤਰਰਾਸ਼ਟਰੀ ਮੈਰਾਥਨ ਦੌੜ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੀ ਗਰਾਉਂਡ ਵਿੱਚ ਦੌੜ ਰਹੇ ਸਨ । ਇਸ ਵਕਤ ਉਹ 83 ਸਾਲ ਦੇ ਸਨ । ਉਹ ਗੌਰਮੈਂਟ ਟੀਚਰ ਯੂਨੀਅਨ ਜਿਲਾ ਗੁਰਦਾਸਪੁਰ ਦੇ ਆਗੂ ਵੀ ਰਹੇ ਅਤੇ ਪੰਜਾਬ ਸਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਵਿੱਚ ਮੁਲਾਜ਼ਮਾਂ ਦੇ ਹੱਕਾਂ ਹਿੱਤਾਂ ਲਈ ਲਗਾਤਾਰ ਜੂਝਦੇ ਰਹੇ ।ਸੇਵਾ ਮੁਕਤੀ ਬਾਅਦ ਉਹ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਵਾਸਤੇ ਸੰਘਰਸ਼ੀਲ ਜਥੇਬੰਦੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲੱਗੇ ਅਤੇ ਲਗਾਤਾਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਸਰਗਰਮ ਕਾਰਕੁਨ ਵਜੋਂ ਕੰਮ ਕਰ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਠੱਕਰ ਸੰਧੂ ਵਿਖੇ ਕਰ ਦਿੱਤਾ ਗਿਆ ।ਇਸ ਵਕਤ ਆਈ ਆਰ ਐਮ ਪੀ ਆਈ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਉੱਪਰ ਲਾਲ ਝੰਡਾ ਪਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਮੱਖਣ ਸਿੰਘ ਕੁਹਾੜ ਅਤੇ ਧਿਆਨ ਸਿੰਘ ਠਾਕੁਰ( ਸੂਬਾ ਕਮੇਟੀ ਮੈਂਬਰ ਆਰਐਮਪੀਆਈ )ਕਾਮਰੇਡ ਸੰਤੋਖ ਸਿੰਘ ਔਲਖ (ਜਿਲਾ ਕਮੇਟੀ ਮੈਂਬਰ) ਰਘਬੀਰ ਸਿੰਘ ਚਾਹਲ ,ਕੁਲਦੀਪ ਸਿੰਘ ਕੋਹਾੜ ਪ੍ਰਿਥੀਪਾਲ ਸਿੰਘ ਬੁੱਟਰ ਸੁਰਜੀਤ ਸਿੰਘ ਨਾਥਪੁਰ ਕਾਮਰੇਡ ਅਮਰੀਕ ਸਿੰਘ ਅਤੇ ਸਰਵਣ ਸਿੰਘ ਠਕਰ ਸੰਧੂ ਅਤੇ ਹੋਰ ਬਹੁਤ ਸਾਰੇ ਪਾਰਟੀ ਮੈਂਬਰ ਹਾਜ਼ਰ ਸਨ ।
ਉਹ ਆਪਣੇ ਪਿੱਛੇ ਆਪਣੀ ਪਤਨੀ ਕਰਤਾਰ ਕੌਰ ਜੋ ਸਾਬਕਾ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਆਗੂ ਰਹੀ ਇਕ ਬੇਟਾ ਡਾਕਟਰ ਨਰਿੰਦਰ ਪਾਲ ਸਿੰਘ ਸੰਧੂ ਜੋ ਖੇਤੀਬਾੜੀ ਵਿਭਾਗ ਵਿੱਚ ਗਜਟਡ ਅਫਸਰ ਹਨ ਅਤੇ ਦੋ ਬੇਟੀਆਂ ਛੱਡ ਗਏ ਹਨ। ਉਹਨਾਂ ਦੀ ਅਚਾਨਕ ਮੌਤ ਤੇ ਕਾਮਰੇਡ ਅਜੀਤ ਸਿੰਘ ਠੱਕਰ ਸੰਧੂ ਕਾਮਰੇਡ ਰਘਬੀਰ ਸਿੰਘ ਪਕੀਵਾਂ (ਕੇਂਦਰੀ ਕਮੇਟੀ ਮੈਂਬਰ) ਕਾਮਰੇਡ ਸ਼ਿਵ ਤੇ ਨੱਥਾ ਸਿੰਘ (ਜਿਲਾ ਪ੍ਰਧਾਨ ਅਤੇ ਸਕੱਤਰ ਆਰਐਮਪੀਆਈ) ਸ਼ਮਸ਼ੇਰ ਸਿੰਘ ਨਵਾਂ ਪਿੰਡ, ਸੁਰਜੀਤ ਸਿੰਘ ਘੁਮਾਣ, ਹਰਜੀਤ ਸਿੰਘ ਕਾਹਲੋਂ, ਪੈਨਸ਼ਨਰ ਐਸੋਸੀਏਸ਼ਨ ਦੇ ਜਿਲਾ ਸਕੱਤਰ ਸਵਿੰਦਰ ਸਿੰਘ ਔਲਖ ਤੇ ਪ੍ਰਧਾਨ ਜਵੰਦ ਸਿੰਘ, ਮੰਗਤ ਚੰਚਲ, ਪਿਆਰਾ ਸਿੰਘ ਡਡਵਾਂ, ਪਰੋਫੈਸਰ ਸਰਬਜੀਤ ਸਿੰਘ ਛੀਨਾ ਲੇਹਲ ,ਬਲਰਾਜ ਸਿੰਘ ਬੱਲਾ, ਰਾਜੁੂ ਲੇਹਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਨਿਮਿਤ ਭੋਗ 9 ਜਨਵਰੀ 2026 ਨੂੰ ਉਹਨਾਂ ਦੇ ਜੱਦੀ ਪਿੰਡ ਠੱਕਰ ਸੰਧੂ ਵਿਖੇ ਪਵੇਗਾ।