ਰੋਮੀ ਘੜਾਮਾਂ ਨੇ ਐੱਸ.ਬੀ.ਕੇ.ਐੱਫ਼. ਨੈਸ਼ਨਲ ਖੇਡਾਂ, ਦਿੱਲੀ ਵਿਖੇ ਜਿੱਤੇ ਮੈਡਲ
ਮਨਪ੍ਰੀਤ ਸਿੰਘ
ਰੂਪਨਗਰ 28 ਦਸੰਬਰ
ਨਵੀਂ ਦਿੱਲੀ ਦੇ ਸੰਸਾਰ ਪ੍ਰਸਿੱਧ 'ਜਵਾਹਰ ਲਾਲ ਨਹਿਰੂ, ਸਟੇਡੀਅਮ ਵਿੱਚ 26 ਦਸੰਬਰ ਤੋਂ ਐੱਸ.ਬੀ.ਕੇ.ਐੱਫ਼. (ਸੰਯੁਕਤ ਭਾਰਤ ਖੇਲ ਫਾਊਂਡੇਸ਼ਨ) ਵੱਲੋਂ ਚੱਲ ਰਹੀਆਂ 13ਵੀਆਂ ਨੈਸ਼ਨਲ ਖੇਡਾਂ ਵਿੱਚ ਵੱਖੋ-ਵੱਖ ਸੂਬਿਆਂ ਤੋਂ ਆਏ ਖਿਡਾਰੀ ਖੂਬ ਜੋਹਰ ਵਿਖਾ ਰਹੇ ਹਨ। ਇਸੇ ਦੌਰਾਨ ਪੰਜਾਬ ਵੱਲੋਂ 40+ ਉਮਰ ਵਰਗ ਲਈ ਖੇਡਦਿਆਂ ਗੁਰਬਿੰਦਰ ਸਿੰਘ (ਰੋਮੀ ਘੜਾਮਾਂ) ਨੇ 02 ਸਿਲਵਰ ਤੇ 01 ਬ੍ਰਾਜ਼ ਮੈਡਲ ਜਿੱਤੇ। ਉਨ੍ਹਾਂ ਨੇ ਪੋਲ-ਵਾਲਟ ਤੇ ਯੋਗਾਸਣ ਵਿੱਚ ਦੂਸਰੇ ਤੇ ਯੋਗਾ-ਫੈਲੋਸ਼ਿਪ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ। ਜਿਕਰਯੋਗ ਹੈ ਕਿ ਰੋਮੀ ਪਹਿਲਾਂ ਵੀ ਸਟੇਟ, ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਦਰਜਣਾਂ ਹੀ ਮੈਡਲ ਜਿੱਤ ਚੁੱਕਿਆ ਹੈ।