ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਜੇ.ਪੀ.ਐਮ.ਓ. ਦੀ ਜਲੰਧਰ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 28 ਦਸੰਬਰ 2025
ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸਮੂਹ ਕਿਰਤੀ-ਸਨਅਤੀ ਮਜ਼ਦੂਰਾਂ ਅਤੇ ਹੋਰ ਵੱਖ ਵੱਖ ਵਰਗਾਂ ਦੀਆਂ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ (ਜੇ.ਪੀ.ਐਮ.ਓ.) ਵਲੋਂ ਰੇਲਵੇ ਸਟੇਸ਼ਨ ਜਲੰਧਰ ਵਿਖੇ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਤਹਿਸੀਲ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ , ਸਰਕਾਰ ਵਿਰੁੱਧ ਰੋਸ ਦਾ ਪ੍ਰਗਟਾਵਾ ਕੀਤਾ। ਇਸ ਜਥੇ ਦੀ ਅਗਵਾਈ ਸਾਥੀ ਹਰਪਾਲ ਸਿੰਘ ਜਗਤਪੁਰ , ਹਰਨੇਕ ਸਿੰਘ ਬੀਕਾ, ਪਰਮਜੀਤ ਗਿੱਲ, ਸ੍ਰੀਮਤੀ ਰੇਖਾ ਰਾਣੀ ਅਤੇ ਮਨਪ੍ਰੀਤ ਕੌਰ ਅਤੇ ਰੇਸ਼ਮ ਸਿੰਘ ਨੇ ਕੀਤੀ। ਸਮੂਹ ਮੈਂਬਰ ਪੂਰੇ ਉਤਸ਼ਾਹ ਅਤੇ ਜੋਸ਼ ਨਾਲ, ਜ਼ੋਸ਼ੀਲੇ ਨਾਹਰੇ ਮਾਰਦੇ ਹੋਏ ਸਮਾਗਮ ਵਿੱਚ ਸ਼ਾਮਲ ਹੋਏ। ਇਹਨਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਕਿ ਮਨਰੇਗਾ ਸਕੀਮ ਦੀ ਜਗ੍ਹਾ ਜੀ ਰਾਮ ਜੀ ਸਕੀਮ ਨੂੰ ਵਾਪਸ ਲੈਣਾ, ਮਹਿਗਾਈ ਨੂੰ ਨੱਥ ਪਾਉਣਾ, ਸਰਕਾਰੀ ਸੰਸਥਾਵਾਂ ਨੂੰ ਨਿੱਜੀ ਕਾਰਪੋਰੇਟਾਂ ਨੂੰ ਸੌਂਪਣ ਦੀ ਨੀਤੀ ਨੂੰ ਵਾਪਸ ਲੈਣਾ, ਸੰਵਿਧਾਨ ਬਦਲਣਾ ਬੰਦ ਕਰਨਾ ਆਦਿ ਹਨ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਵਿਜੇ ਕੁਮਾਰ, ਬਲਕਾਰ ਸਿੰਘ ਲਾਖਾ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਦੀਪਾ, ਅਰਮਾਨ ਗਿੱਲ, ਅਸ਼ਵਨੀ ਕੁਮਾਰ, ਸੋਢੀ ਰਾਮ, ਬਲਿਹਾਰ ਰਾਮ, ਹਰਮੇਸ਼ ਲਾਲ, ਮਨਜੀਤ ਰਾਮ, ਮਲਕੀਤ ਰਾਮ, ਬਰਿੰਦਰ ਕੌਰ, ਜਸਵਿੰਦਰ ਕੌਰ, ਤਰਸੇਮ ਕੌਰ, ਹਰਪਾਲ ਕੌਰ, ਪਰਮਜੀਤ ਕੌਰ, ਸਿਮਰੋਂ, ਲਕਸ਼ਮੀ, ਜੋਗਾ ਰਾਮ, ਖਰੈਤੀ ਰਾਮ, ਆਦਿ ਹਾਜ਼ਰ ਸਨ।
ਸਮਾਗਮ ਵਿੱਚ ਸ਼ਮੂਲੀਅਤ ਸਮੇਂ ਸਭ ਮੈਂਬਰਾਂ ਨੇ ਹਥਾਂ ਵਿੱਚ ਮੰਗਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।