ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ ਦਾ ਵਫ਼ਦ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਮਿਲਿਆ
ਸੁਖਮਿੰਦਰ ਭੰਗੂ
ਲੁਧਿਆਣਾ 23 ਦਸੰਬਰ 2025- ਅੱਜ ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫਦ ਪ੍ਰਧਾਨ ਦਲਜੀਤ ਸਿੰਘ ਟੱਕਰ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੂੰ ਮਿਲੇ। ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਧੁੰਦ ਅਤੇ ਹਨੇਰੇ ਨੂੰ ਦੂਰ ਕਰਨ ਲਈ ਮਾਡਲ ਟਾਊਨ ਮਾਰਕੀਟ ਵਿੱਚ ਇੱਕ ਹਾਈ ਮਾਸਕ ਲਾਈਟ (ਸਟੇਡੀਅਮ ਲਾਈਟ) ਲਗਾ ਕੇ ਦਿੱਤੀ ਜਾਵੇ।
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਮਾਡਲ ਟਾਊਨ ਵੈਲਫੇਅਰ ਐਸੋਸੀਏਸ਼ਨ ਦੀ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਮਨਜ਼ੂਰੀ ਲਈ ਹਾਮੀ ਭਰੀ ਅਤੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਬਹੁਤ ਜਲਦੀ ਇਹ ਹਾਈ ਮਾਸਕ ਲਾਈਟ ਮਾਰਕੀਟ ਵਿੱਚ ਲਗਾ ਦਿੱਤੀ ਜਾਵੇਗੀ। ਵਫ਼ਦ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਦਾ ਧੰਨਵਾਦ ਕੀਤਾ। ਵਫ਼ਦ ਵਿੱਚ ਉੱਘੇ ਸਮਾਜ ਸੇਵੀ ਤੇ ਐਸੋਸੀਏਸ਼ਨ ਦੇ ਅਡਵਾਈਜ਼ਰ ਅਰਵਿੰਦ ਸ਼ਰਮਾ, ਕੈਸ਼ੀਅਰ ਪ੍ਰਿੰਸ ਜੈਨ, ਵਾਈਸ ਚੇਅਰਮੈਨ ਅਜੀਤਪਾਲ ਸਿੰਘ ਸ਼ਾਮਿਲ ਸਨ।