ਹਰਚੰਦ ਸਿੰਘ ਬਰਸਟ ਵੱਲੋਂ ਕੌਸਾਂਬ ਦੀ ਡਾਇਰੀ – 2026 ਰਿਲੀਜ਼
-ਦੇਸ਼ ਭਰ ਦੇ ਵੱਖ-ਵੱਖ ਮਾਰਕੀਟਿੰਗ ਬੋਰਡਾਂ ਦੇ ਅਧਿਕਾਰੀਆਂ ਲਈ ਤਾਲਮੇਲ ਅਤੇ ਸੰਪਰਕ ਦਾ ਬਣੇਗੀ ਅਹਿਮ ਸਾਧਨ
ਐਸ.ਏ.ਐਸ. ਨਗਰ (ਮੋਹਾਲੀ), 23 ਦਸੰਬਰ, 2025 – ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ (ਕੌਸਾਂਬ) ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੌਸਾਂਬ ਵੱਲੋਂ “ਤਾਜ਼ੀ ਪੈਦਾਵਾਰ ਦੀ ਪੁਨਰ ਪ੍ਰਾਪਤੀ ਦੀ ਸੰਭਾਵਨਾ ਨੂੰ ਉਜਾਗਰ ਕਰਨਾ” ਵਿਸ਼ੇ ’ਤੇ ਦਿੱਲੀ ਵਿਖੇ ਆਯੋਜਿਤ ਰਾਸ਼ਟਰੀ ਸੰਵਾਦ ਦੌਰਾਨ ਕੌਸਾਂਬ ਦੀ ਡਾਇਰੀ - 2026 ਰਿਲੀਜ਼ ਕੀਤੀ। ਇਸ ਮੌਕੇ ਰਾਜ ਕੁਮਾਰ ਭਾਟੀਆ ਵਿਧਾਇਕ ਆਦਰਸ਼ ਨਗਰ, ਡਾ. ਮੀਤਾ ਪੰਜਾਬੀ ਸੀਨੀਅਰ ਫੂਡ ਸਿਸਟਮ ਅਫਸਰ ਐਫ.ਏ.ਓ./ਯੂ.ਐਨ. ਬੈਂਕਾਕ, ਅਨਿਲ ਡੱਬੂ ਚੇਅਰਮੈਨ ਉੱਤਰਾਖੰਡ ਸਟੇਟ ਐਗਰੀਕਲਚਰਲ ਮਾਰਕਿਟਿੰਗ ਬੋਰਡ, ਡਾ. ਜੇ.ਐਸ. ਯਾਦਵ ਮੈਨੇਜਿੰਗ ਡਾਇਰੈਕਟਰ ਕੌਸਾਂਬ, ਸੁਧਾਕਰ ਪੀ.ਸੀ.ਐਸ. ਸਕੱਤਰ ਏ.ਪੀ.ਐਮ.ਸੀ. ਆਜ਼ਾਦਪੁਰ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਸਮਾਰੋਹ ਵਿੱਚ ਸੰਬੋਧਨ ਕਰਦਿਆਂ ਸ. ਹਰਚੰਦ ਸਿੰਘ ਬਰਸਟ ਨੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਕੌਸਾਂਬ ਦੀ ਡਾਇਰੀ - 2026 ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਐਗਰੀਕਲਚਰਲ ਮਾਰਕਿਟਿੰਗ ਬੋਰਡਾਂ, ਏਪੀਐਮਸੀ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਡਾਇਰੀ ਵਿੱਚ ਮਾਰਕਿਟਿੰਗ ਬੋਰਡਾਂ ਦੇ ਅਹਿਮ ਸੰਪਰਕ ਵੇਰਵੇ, ਨੀਤੀਆਂ, ਵੱਖ-ਵੱਖ ਰਾਜਾਂ ਵਿੱਚ ਲਾਗੂ ਕੀਤੀ ਜਾ ਰਹੀ ਮਾਰਕਿਟਿੰਗ ਫੀਸ, ਮਾਰਕੀਟ ਚਾਰਜ ਅਤੇ ਮਾਰਕਿਟਿੰਗ ਨਾਲ ਸਬੰਧਤ ਹੋਰ ਲਾਭਕਾਰੀ ਜਾਣਕਾਰੀਆਂ ਸ਼ਾਮਲ ਕੀਤੀਆਂ ਹਨ, ਜੋ ਆਪਸੀ ਤਾਲਮੇਲ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ।
ਉਨ੍ਹਾਂ ਕਿਹਾ ਕਿ ਕਿਸਾਨ ਬਹੁਤ ਹੀ ਮਿਹਨਤ ਨਾਲ ਫਸਲ ਦੀ ਪੈਦਾਵਾਰ ਕਰਦਾ ਹੈ। ਇਸ ਦੌਰਾਨ ਜਿਨ੍ਹਾਂ ਧਿਆਨ ਫਸਲ ਦਾ ਰੱਖਿਆ ਜਾਂਦਾ ਹੈ, ਉਸ ਤੋਂ ਵੱਧ ਧਿਆਨ ਜਿਨਸ ਦੀ ਸੰਭਾਲ ਅਤੇ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚਾਉਣ ਤੇ ਰੱਖਣ ਦੀ ਲੋੜ ਹੈ, ਕਿਉਂਕਿ ਸਹੀ ਢੰਗ ਨਾਲ ਸੰਭਾਲ ਨਾ ਹੋਣ ਕਰਕੇ ਲਗਭਗ 30 ਫੀਸਦੀ ਤੱਕ ਉਹ ਮਿਹਨਤ ਵਿਅਰਥ ਹੋ ਜਾਂਦੀ ਹੈ। ਇਸ ਲਈ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਅਤੇ ਇਸ ਲਈ ਸਾਰਿਆਂ ਨੂੰ ਵਿਸਥਾਰ ਨਾਲ ਚਰਚਾ ਕਰਕੇ ਢੁਕਵੇਂ ਹੱਲ ਲੱਭਣ ਦੀ ਲੋੜ ਹੈ।
ਡਾ. ਜੇ.ਐਸ. ਯਾਦਵ ਨੇ ਕਿਹਾ ਕਿ ਕੌਸਾਂਬ ਵੱਲੋਂ ਤਿਆਰ ਕੀਤੀ ਇਹ ਡਾਇਰੀ ਸਿਰਫ਼ ਇੱਕ ਰੁਟੀਨ ਪ੍ਰਕਾਸ਼ਨ ਨਹੀਂ, ਸਗੋਂ ਇਹ ਖੇਤੀਬਾੜੀ ਮਾਰਕਿਟਿੰਗ ਦੇ ਖੇਤਰ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਲਈ ਰੈਫਰੈਂਸ ਡੌਕੂਮੈਂਟ ਵਜੋਂ ਕੰਮ ਕਰੇਗੀ। ਇਸ ਡਾਇਰੀ ਰਾਹੀਂ ਵੱਖ-ਵੱਖ ਰਾਜਾਂ ਵਿਚਕਾਰ ਜਾਣਕਾਰੀ ਦੇ ਅਦਾਨ-ਪ੍ਰਦਾਨ ਅਤੇ ਨੀਤੀਆਂ ਦੀ ਸਮਝ ਨੂੰ ਹੋਰ ਸੌਖਾ ਬਣਾਇਆ ਜਾਵੇਗਾ।
ਇਸ ਮੌਕੇ ਵੰਦਨਾ ਸਿੰਘ ਡਾਇਰੈਕਟਰ ਇੰਡੀਆ ਫੂਡ ਬੈਂਕਿੰਗ ਨੈਟਵਰਕ, ਵਿਜੇ ਕੁਮਾਰ ਜੀ.ਐਮ. (ਟੈਕਨੀਕਲ) ਉੱਤਰਾਖੰਡ ਮਾਰਕਿਟਿੰਗ ਬੋਰਡ, ਜੀ.ਕੇ. ਵੇਂਕਟੇਸ਼ ਜਨਰਲ ਮੈਨੇਜਰ ਕਰਨਾਟਕ ਮਾਰਕਿਟਿੰਗ ਬੋਰਡ, ਅਰਵਿੰਦ ਪੰਜਗੋਤਰਾ ਡਿਪਟੀ ਡਾਇਰੈਕਟਰ ਜੰਮੂ ਅਤੇ ਕਸ਼ਮੀਰ ਹਾਰਟੀਕਲਚਰ ਪਲਾਨਿੰਗ ਅਤੇ ਮਾਰਕਿਟਿੰਗ, ਰਜਨੀਸ਼ ਗੋਇਲ ਡੀ.ਜੀ.ਐਮ. ਪੰਜਾਬ ਮੰਡੀ ਬੋਰਡ, ਜੈ ਵਿਜੇ ਡੀਡੀਐਮਓ ਪੰਜਾਬ ਮੰਡੀ ਬੋਰਡ, ਐਲ. ਸ੍ਰੀਨਿਵਾਸ ਸਕੱਤਰ ਏ.ਪੀ.ਐਮ.ਸੀ. ਬੋਵੇਨਪੈਲੀ, ਅਕਸ਼ਿਤ ਸਕੱਤਰ ਏ.ਪੀ.ਐਮ.ਸੀ. ਸਿਰਮੌਰ, ਰਾਹੁਲ ਸਕੱਤਰ ਏ.ਪੀ.ਐਮ.ਸੀ. ਬਿਲਾਸਪੁਰ, ਅੰਜੂ ਬਾਲਾ ਸਕੱਤਰ ਏ.ਪੀ.ਐਮ.ਸੀ. ਉਨਾ, ਐਨ. ਕਿਰਣ ਸਕੱਤਰ ਏ.ਪੀ.ਐਮ.ਸੀ. ਕੋਲਾਰ, ਮੋਹਨ ਜੋਸ਼ੀ ਸਕੱਤਰ ਏ.ਪੀ.ਐਮ.ਸੀ. ਕਿਚਾ, ਸੁਰਮੁੱਖ ਸਿੰਘ ਨਿੱਜੀ ਸਕੱਤਰ ਟੂ ਚੇਅਰਮੈਨ ਪੰਜਾਬ ਮੰਡੀ ਬੋਰਡ, ਪ੍ਰੇਰਨਾ ਮਾਰਕਿਟਿੰਗ ਅਫ਼ਸਰ ਜੰਮੂ ਅਤੇ ਕਸ਼ਮੀਰ ਹਾਰਟੀਕਲਚਰ ਪਲਾਨਿੰਗ ਐਂਡ ਮਾਰਕਿਟਿੰਗ, ਚੰਦਨ ਭੱਲਾ ਸਹਾਇਕ ਡਾਇਰੈਕਟਰ (ਪ੍ਰਸ਼ਾਸਨ) ਕੌਸਾਂਬ, ਹਨੁਮੰਤ ਯਾਦਵ ਮੈਨੇਜਰ ਕੌਸਾਂਬ, ਕਮਲੇਸ਼ ਸਿੰਘ ਸੀਨੀਅਰ ਪ੍ਰੋਗਰਾਮ ਮੈਨੇਜਰ ਇੰਡੀਆ ਫੂਡ ਬੈਂਕਿੰਗ ਨੈਟਵਰਕ, ਹਿਮਾਂਸ਼ੂ ਠਾਕੁਰ ਮੁੱਖ ਤਕਨਾਲੋਜੀ ਅਧਿਕਾਰੀ, ਸ਼ਰਧਾ ਸੁਮਨ ਪ੍ਰੋਗਰਾਮ ਮੈਨੇਜਰ, ਰਾਜੀਵ ਕੁਮਾਰ ਫਾਇਨੈਂਸ ਅਫਸਰ, ਸੁਚਿਤ ਤਿਵਾਰੀ ਪ੍ਰੋਜੈਕਟ ਕੋਆਰਡੀਨੇਟਰ ਇੰਡੀਆ ਫੂਡ ਬੈਂਕਿੰਗ ਨੈਟਵਰਕ, ਨਿਵੇਦਿਤਾ ਵਾਰਸ਼ਨੇਯਾ ਰੀਜਨਲ ਐਡਵੋਕੇਸੀ ਐਡਵਾਈਜ਼ਰ ਡਬਲਯੂ.ਐਚ.ਐਚ. ਇੰਡੀਆ, ਡਾ. ਅਨੀਤਾ ਨੋਲੇਜ ਮੈਨੇਜਮੈਂਟ ਐਕਸਪਰਟ ਕੋਫਟੀ-ਵਾਸਾਨ, ਪ੍ਰਿਯਮਵਦਾ ਕੌਸ਼ਿਕ ਕਮਿਊਨੀਕੇਸ਼ਨ ਐਕਸਪਰਟ ਕੋਫਟੀ-ਵਾਸਾਨ, ਵਨੀ ਅਡਲੀਨਾ ਟੰਡਨ ਸਾਬਕਾ ਕੋਫਟੀ ਫੈਲੋ ਵਾਸਾਨ, ਪਰਲ ਸੰਧੂ ਕੰਸਲਟੈਂਟ ਮੈਜਿਕ ਸਪੈਂਗਲਜ਼, ਦ੍ਰਿਸ਼ਟੀ ਵਿਸ਼ਵਨਾਥ ਪ੍ਰੋਗਰਾਮ ਐਸੋਸੀਏਟ ਫੂਡ ਲਾਸ ਐਂਡ ਵੇਸਟ ਡਬਲਯੂ.ਆਰ.ਆਈ. ਇੰਡੀਆ, ਸ਼ਾਲੂ ਪ੍ਰੋਜੈਕਟ ਹੈਡ ਸਮਰਪਣ ਫਾਊਂਡੇਸ਼ਨ, ਨਿਧੀ ਗੁਪਤਾ ਸੰਸਥਾਪਕ ਸਵਾਭਿਮਾਨ ਐਨ.ਜੀ.ਓ. ਮੌਜੂਦ ਰਹੇ, ਜਿਨ੍ਹਾਂ ਨੇ ਕੌਸਾਂਬ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰਕਾਸ਼ਨ ਖੇਤੀਬਾੜੀ ਮਾਰਕਿਟਿੰਗ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਸਾਰਿਆਂ ਨੇ ਕੌਸਾਂਬ ਦੀ ਟੀਮ ਨੂੰ ਇਸ ਉਪਲਬਧੀ ਲਈ ਵਧਾਈਆਂ ਦਿੱਤੀਆਂ।