ਪੈ ਗਈ ਸੰਘਣੀ ਧੁੰਦ, ਲੋਕਾਂ ਦੀ ਵਧੀ ਪਰੇਸ਼ਾਨੀ
ਲੋਕਾਂ ਦੀ ਦਿਨਚਰਿਆ ਤੇ ਦੁਕਾਨਦਾਰੀ ਤੇ ਵੀ ਦਿਖਣਾ ਸ਼ੁਰੂ ਹੋ ਗਿਆ ਅਸਰ
ਰੋਹਿਤ ਗੁਪਤਾ
ਗੁਰਦਾਸਪੁਰ , 19 ਦਸੰਬਰ 2025 :
ਪੰਜਾਬ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪਰ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਅੱਜ ਦੂਜੇ ਦਿਨ ਲਗਾਤਾਰ ਧੁੰਦ ਪਈ ਹੈ। ਹਾਲਾਂਕਿ ਕੱਲ ਸਵੇਰੇ ਧੁੰਦ ਇਨੀਂ ਸੰਘਣੀ ਨਹੀਂ ਸੀ ਪਰ ਸ਼ਾਮ ਹੁੰਦਿਆਂ ਹੀ ਧੁੰਦ ਫੈਲਣੀ ਸ਼ੁਰੂ ਹੋ ਗਈ ਅਤੇ ਸਵੇਰ ਤੱਕ ਇਹ ਇੰਨੀ ਸੰਘਣੀ ਹੋ ਗਈ ਕਿ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ । ਸ਼ਹਿਰ ਦੇ ਵਿਅਸਤ ਅੰਦਰੂਨੀ ਇਲਾਕਿਆਂ ਵਿੱਚ ਵਿਜੀਬਿਲਿਟੀ ਇਕ ਮੀਟਰ ਦੇ ਕਰੀਬ ਸੀ ਜਦਕਿ ਬਾਹਰੀ ਇਲਾਕਿਆਂ ਵਿੱਚ ਵਿਜੀਬਿਲਿਟੀ ਜ਼ੀਰੋ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਜਿੱਥੇ ਦਿਨਚਰਿਆ ਤੇ ਅਸਰ ਪਿਆ ਹੈ ਉੱਥੇ ਹੀ ਦੁਕਾਨਦਾਰੀ ਤੇ ਵੀ ਵੱਡਾ ਅਸਰ ਪਿਆ ਹੈ ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲਗਾਤਾਰ ਗ੍ਰਾਹਕ ਘੱਟ ਰਹੇ ਹਨ ।
ਦੂਜੇ ਪਾਸੇ ਇਸ ਕੋਹਰੇ ਨੂੰ ਅੰਗਰੇਜ਼ੀ ਵਿੱਚ ਫੌਗ ਨਹੀਂ ਸਮੋਗ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਹੈ। ਏਅਰ ਕੁਆਲਿਟੀ ਇੰਡੈਕਸ ਯਾਨੀ ਵਾਤਾਵਰਨ ਵਿੱਚ ਹਵਾ ਦੀ ਗੁਣਵੱਤਾ ਦੀ ਗੱਲ ਕਰੀਏ ਤਾਂ ਹਵਾ ਦੀ ਗੁਣਵੱਤਾ (ਏ ਕਿਊ ਆਈ) 50 ਤੱਕ ਹੀ ਸਹੀ ਮੰਨੀ ਜਾਂਦੀ ਹੈ ਜਦਕਿ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਏ ਕਿਊ ਆਈ 200 ਤੱਕ ਮਾਪਿਆ ਗਿਆ ਹੈ ਜਾਹਰ ਤੌਰ ਤੇ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਵੀ ਇਸ ਸਮੋਗ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੁਰਾਣੇ ਰੋਗੀਆਂ ਦਿਲ ਦੇ ਰੋਗੀਆਂ ਸਾਹ ਦੇ ਰੋਗੀਆਂ, ਸ਼ੂਗਰ ਅਤੇ ਬੀਪੀ ਦੇ ਰੋਗੀਆਂ ਨੂੰ ਸਵੇਰੇ ਸ਼ਾਮ ਬਾਹਰ ਨਾ ਨਿਕਲਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ ਅਤੇ ਜੇਕਰ ਨਿਕਲਣਾ ਹੀ ਪਵੇ ਤੇ ਮਾਸਕ ਲਾ ਕੇ ਅਤੇ ਪੂਰੀ ਤਰ੍ਹਾਂ ਨਾਲ ਗਰਮ ਕੱਪੜੇ ਪਾ ਕੇ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਉੱਥੇ ਹੀ ਫਸਲਾਂ ਦੀ ਗੱਲ ਕਰੀਏ ਤਾਂ ਨਮੀ ਕਾਰਨ ਮਿੱਟੀ ਵਿੱਚ ਵੀ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਜੋ ਫਸਲਾਂ ਲਈ ਵੀ ਮਾੜੀ ਸਾਬਤ ਹੋ ਸਕਦੀ ਹੈ। ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਵਾਹ ਨਿਕਲਦੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਆਇਆ ਹੀ ਨਹੀਂ ਉਥੇ ਇੰਜ ਹੀ ਰਹੇਗੀ , ਇਸ ਲਈ ਸੁੱਕੀ ਠੰਡ ਹਰ ਪੱਖੋਂ ਹਾਨੀਕਾਰਕ ਸਾਬਤ ਹੋ ਰਹੀ ਹੈ।