ਟਰੱਕ ਅਤੇ ਐਕਟਵਾ ਟੱਕਰ ਚ ਲੜਕੀ ਦੀ ਮੌਤ
ਬਾਬਾ ਬਕਾਲਾ ਸਾਹਿਬ,7 ਦਸੰਬਰ (ਬਲਰਾਜ ਸਿੰਘ ਰਾਜਾ)
ਅੱਜ ਸਵੇਰੇ ਕਰੀਬ 9 ਵਜੇ ਦਾਣਾ ਮੰਡੀ ਨੇੜੇ ਇੱਕ ਟਰੱਕ ਅਤੇ ਐਕਟਵਾ ਟੱਕਰ ਵਿੱਚ ਲੜਕੀ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਚੌਂਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਟਰੱਕ ਨੰਬਰ ਪੀਬੀ 05 ਏਪੀ 8495 ਜੋ ਕਿ ਜਲੰਧਰ ਸਾਈਡ ਤੋਂ ਆ ਕੇ ਪੁਲ ਥੱਲੇ ਖੜਾ ਸੀ ਪਿੱਛੇ ਤੋਂ ਆ ਰਹੀ ਐਕਟਵਾ ਸਵਾਰ ਲੜਕੀ ਦੇ ਅਚਾਨਕ ਖੜੇ ਟਰੱਕ ਵਿੱਚ ਵੱਜਣ ਕਾਰਨ ਐਕਟਵਾ ਚਕਨਚੂਰ ਹੋ ਗਈ ਅਤੇ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਜਿਸ ਦੀ ਸ਼ਨਾਖਤ ਨਵਪ੍ਰੀਤ ਕੌਰ ਵਾਸੀ ਨਿੱਕਾ ਰਈਆ ਵਜੋਂ ਹੋਈ ਹੈ।ਉਕਤ ਲੜਕੀ ਅਕਾਲ ਹਸਪਤਾਲ ਰਈਆ ਵਿੱਚ ਮੁਲਾਜ਼ਮ ਸੀ ਅਤੇ ਰਾਤ ਦੀ ਡਿਊਟੀ ਕਰਕੇ ਵਾਪਸ ਆ ਰਹੀ ਸੀ। ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਕਰ ਦਿੱਤੀ ਹੈ