ਸੁਨੱਖੀ ਪੰਜਾਬਣ ਮਟਿਆਰ ਮੁਕਾਬਲੇ ਦੀ ਪਲੇਠੀ ਮੀਟਿੰਗ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ 14 ਨਵੰਬਰ
ਸੱਭਿਆਚਾਰ ਦੀ ਸਮਾਜ ਵਿੱਚ ਚੰਗੀ ਭੂਮਿਕਾ ਨਿਭਾਉਣ ਵਾਲੀ ਸੰਸਥਾ ਲੋਕ ਸੱਭਿਆਚਾਰਕ (ਰਜਿ:) ਗੁਰਦਾਸਪੁਰ ਵੱਲੋਂ ਪੰਜਾਬਣ ਧੀਆਂ ਨੂੰ ਪੰਜਾਬ ਦੇ ਸੱਭਿਆਚਾਰ ਵਿਰਸੇ ਦੀਆਂ ਅਨਮੋਲ ਨਿਸ਼ਾਨੀਆਂ ਨਾਲ ਜੋੜਨ ਵਾਲਾ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ ਦੀ ਮੀਟਿੰਗ ਸ਼ਕਰਗੜ੍ਹ ਡੀ.ਏ.ਵੀ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਵਿੱਚ ਪਿੜ ਦੇ ਪ੍ਰਧਾਨ ਜੈਕਬ ਮਸੀਹ ਤੇਜਾ ਦੀ ਅਗਵਾਈ ਵਿੱਚ ਪਲੇਠੀ ਮੀਟਿੰਗ ਕੀਤੀ ਗਈ।
ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਧੀਆਂ ਦਾ ਵਿਰਾਸਤ ਦੀ ਲੋਕ-ਕਲਾਵਾਂ ਮੁਕਾਬਲਾ ਸੁਨੱਖੀ ਪੰਜਾਬਣ ਮੁਟਿਆਰ ਫਰਵਰੀ 2026 ਵਿੱਚ ਕਰਵਾਇਆ ਜਾਵੇਗਾ।
ਇਕੱਤਰਤਾ ਵਿੱਚ ਪਿੜ ਦੇ ਬਾਨੀ ਸ ਅਜੈਬ ਸਿੰਘ ਚਾਹਲ, ਸਰਪ੍ਰਸਤ ਬੀਬੀ ਅਮਰੀਕ ਕੌਰ,ਤੋ ਇਲਾਵਾ ਡਾ.ਐਸ.ਯੂਸਫ,
ਡਾ.ਅਮਰਜੀਤ ਕੌਰ ਕਾਲਕਟ, ਪ੍ਰੋ.ਕੁਲਵਿੰਦਰ ਕੌਰ,ਡਾ.ਗੁਰਬੀਰ ਸਿੰਘ, ਮਾਸਟਰ ਸਰਬਜੀਤ ਸਿੰਘ, ਐਡਵੋਕੇਟ ਸੁਖਪ੍ਰੀਤ ਸਿੰਘ,ਮਾਸਟਰ ਰਾਜ ਕੁਮਾਰ, ਹਰਪ੍ਰੀਤ ਸਿੰਘ ਸੋਹਲ,ਡਾ.ਹੈਪੀ ਵਿਨਸੈਂਟ,ਹਰਪ੍ਰੀਤ ਕੌਰ, ਰਜਿੰਦਰ ਸਿੰਘ ਛੀਨਾ,ਸਨੋਵਰ, ਕਾਨਵ ਅਨੰਦ,
ਸਿਮਰਨਜੀਤ ਸਿੰਘ,ਜਸਨੂਰ ਸਿੰਘ ਆਦਿ ਹਾਜਰ ਹੋਏ। ਮਕਸੂਜ ਕੀਤੀ ਮਕਸੂਰੀਅਤ
ਕੀਤੀ।
ਇਸ ਮੌਕੇ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਤੇ ਵਿਚਾਰ ਵਟਾਂਦਰੇ ਕੀਤੇ ਗਏ। ਪੰਜਾਬ ਦੀ ਵਿਰਾਸਤ ਨਾਲ ਨਵੀਂ ਪੀੜੀ ਨੂੰ ਜੋੜਨ ਲਈ ਕੁਝ ਖਾਸ ਪ੍ਰੋਗਰਾਮ ਬਣਾਏ ਗਏ।ਪਿਛਲੇ ਹੋਏ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਦੀਆਂ ਗਤੀਵਿਧੀਆਂ ਤੇ ਚਾਂਨਣਾ ਪਾਇਆ ਗਿਆ।ਇਸ ਸਾਲ ਵਿੱਚ ਹੋਣ ਵਾਲੇ ਮੁਕਾਬਲੇ ਦੇ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ ਅਤੇ ਰੂਪ- ਰੇਖਾ ਉਲੀਕੀ ਗਈ।
ਪਿੜ ਬਾਨੀ ਸ.ਅਜੈਬ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਕੀਤੀ ਜਾ ਰਹੀ ਜੱਦੋ ਜਹਿਦ ਨੂੰ ਹਮੇਸ਼ਾ ਹੀ ਨੌਜਵਾਨ ਪੀੜੀ ਪੰਜਾਬੀ ਸੱਭਿਆਚਾਰ ਰੀਤੀ ਰਿਵਾਜਾਂ,ਖਾਣ-ਪੀਣ, ਰਿਸ਼ਤਿਆਂ ਨਾਤਿਆਂ ਦੀ ਅਹਿਮ ਸੰਸਕਾਰਾਂ ਨਾਲ ਜੋੜ ਕੇ ਰੱਖਣਾ ਹੀ ਮੁੱਖ ਉਪਰਾਲਾ ਕਰ ਰਿਹਾ ਹੈ।ਲੋਕ ਸੱਭਿਆਚਾਰਕ ਪਿੜ ਰਜਿਸਟਰ ਗੁਰਦਾਸਪੁਰ ਦਾ ਕੁਨਬਾ ਹਰ ਸਾਲ ਧੀਆਂ-ਧਿਆਣੀਆਂ ਦਾ ਵਿਰਾਸਤੀ ਮੇਲਾ ਕਰਵਾ ਕੇ ਨਿਰੋਲ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਹਨ। ਮੀਟਿੰਗ ਦੇ ਅਖੀਰ ਵਿੱਚ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਮਸੀਹ ਤੇਜਾ ਨੇ ਆਏ ਹੋਏ ਸਾਰੇ ਪਿੜ ਦੇ ਅਹੁਦੇਦਾਰਾਂ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।