ਰੋਜਾਨਾ ਦੋ ਤੋਂ ਚਾਰ ਘੰਟੇ ਦੌੜ ਲਗਾਉਂਦੇ ਹਨ 75 ਸਾਲ ਦੇ ਸਰਬਜੀਤ ਸਿੰਘ
75 ਸਾਲ ਦੀ ਉਮਰ ਵਿੱਚ ਏਸਿ਼ਅਨ ਗੇਮਸ ਵਿੱਚ ਹਾਸਲ ਕੀਤੇ ਦੋ ਮੈਡਲ
ਰੋਹਿਤ ਗੁਪਤਾ
ਗੁਰਦਾਸਪੁਰ , 13 ਨਵੰਬਰ 2025 :
ਬਟਾਲਾ ਦੇ ਰਹਿਣ ਵਾਲੇ ਰਹਿਣ ਵਾਲੇ ਸਰਬਜੀਤ ਸਿੰਘ ਜਿਨਾਂ ਦੀ ਉਮਰ 75 ਸਾਲ ਤੋਂ ਜਿਆਦਾ ਹੈ , ਚੇਨਈ ਵਿੱਚ ਹੋਈਆਂ 23 ਵੀਂ ਏਸ਼ੀਅਨ ਗੇਮ ਵਿੱਚੋਂ 400 ਮੀਟਰ ਦੌੜ ਵਿੱਚੋਂ ਦੋ ਗੋਲਡ ਮੈਡਲ ਲੈ ਕੇ ਆਪਣੇ ਘਰ ਪਰਤੇ ਹਨ। 24 ਦੇਸ਼ਾਂ ਦੇ 3500 ਖਿਡਾਰੀਆਂ ਨੇ ਇਸ ਏਸ਼ੀਅਨ ਗੇਮ ਵਿੱਚ ਹਿੱਸਾ ਲਿਆ ਸੀ।
ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਰਿਟਾਇਰਡ ਪੀਟੀਆਈ ਅਧਿਆਪਕ ਨੇ ਗੌਰਮੈਂਟ ਏਡਿਡ ਸਕੂਲ ਦੇ ਵਿੱਚ ਉਹਨਾਂ ਆਪਣੀ ਸਾਰੀ ਨੌਕਰੀ ਕੀਤੀ ਹੈ। ਸ਼ੁਰੂ ਤੋਂ ਹੀ ਉਹ ਹਾਕੀ ਦੇ ਪਲੇਅਰ ਰਹੇ , ਰਿਟਾਇਰਮੈਂਟ ਤੋਂ ਬਾਅਦ ਦੌੜਨ ਦਾ ਸ਼ੌਕ ਪੈਦਾ ਹੋਇਆ ਤਾਂ ਅੱਜ ਤੱਕ ਸੈਂਕੜੇ ਗੋਲਡ ਜਿੱਤ ਚੁੱਕੇ ਹਨ।ਚਾਹੇ ਉਹ ਪੰਜਾਬ ਪੱਧਰ ਦੀਆਂ ਦੌੜਾ ਹੋਣ ਦੇਸ਼ ਪੱਧਰ ਦੀਆਂ ਦੌੜਾਂ ਹੋਣ ਉਹਨਾਂ ਨੇ ਹਮੇਸ਼ਾ ਗੋਲਡ ਹੀ ਹਾਸਿਲ ਕੀਤਾ ਹੈ। ਸੈਂਕੜੇ ਗੋਲਡ ਹਾਸਲ ਕਰਨ ਮਗਰੋਂ ਇਸ ਵਾਰ ਏਸ਼ੀਅਨ ਗੇਮ ਵਿੱਚ ਜਾਣ ਦਾ ਮੌਕਾ ਮਿਲਿਆ। ਰੋਜਾਨਾ ਦੋ ਘੰਟੇ ਗਰਾਉਂਡ ਵਿੱਚ ਪ੍ਰੈਕਟਿਸ ਕਰਦੇ ਹਨ ਤੇ ਜਦੋਂ ਕੋਈ ਖੇਡਾਂ ਆ ਜਾਂਦੀਆਂ ਨੇ ਤਾਂ ਫਿਰ ਰੋਜਾਨਾ ਚਾਰ ਤੋਂ ਪੰਜ ਘੰਟੇ ਦੌੜ ਲਾਉਂਦੇ ਹਨ ।ਉਹ ਪੂਰੀ ਤਰ੍ਹਾਂ ਨਾਲ ਫਿਟ ਹਨ ਉਹਨਾਂ ਕਿਹਾ ਕਿ ਇਸ ਉਮਰ ਵਿੱਚ ਸਾਨੂੰ ਆਪਣੇ ਸਰੀਰ ਦਾ ਖਿਆਲ ਰੱਖਣ ਲਈ ਵਰਜਿਸ਼ ਜਰੂਰ ਕਰਨੀ ਚਾਹੀਦੀ ਹੈ।