ਸ਼ਹੀਦ ਭਗਤ ਸਿੰਘ ਨਗਰ ਵਲੋਂ ਬਾਲ ਲੇਖਕਾਂ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 09 ਨਵੰਬਰ 2025
"ਨਵੀਆਂ ਕਲਮਾ ਨਵੀਂ ਉਡਾਨ "ਪ੍ਰੋਜੈਕਟ ਤਹਿਤ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਨਵੀਂਆ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ ਸਰੀ ਕਨੈਡਾ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਅਤੇ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਹਰ ਜ਼ਿਲ੍ਹੇ ਵਿੱਚ ਵਿੱਚ "ਨਵੀਆਂ ਕਲਮਾਂ ਨਵੀਂ ਉਡਾਨ" ਪ੍ਰੋਜੈਕਟ ਚਾਲੂ ਕੀਤਾ ਗਿਆ ਹੈ|ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਇਹ ਪ੍ਰੋਜੈਕਟ ਬੁਲੰਦੀਆਂ ਛੂਹ ਰਿਹਾ ਹੈ। ਹੁਣ ਤੱਕ ਵਿਦਿਆਰਥੀਆਂ ਦੁਆਰਾ ਲਿਖੀਆਂ ਰਚਨਾਵਾਂ ਦੀਆਂ ਦੋ ਕਿਤਾਬਾਂ ਇਸ ਪ੍ਰੋਜੈਕਟ ਦੀ ਝੋਲੀ ਪਾ ਚੁੱਕਾ ਹੈ।ਮਾਣਯੋਗ ਸੁੱਖੀ ਬਾਠ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੰਤਰ-ਰਾਸ਼ਟਰੀ ਪੱਧਰ 'ਤੇ ਬਾਲ ਲੇਖਕਾਂ ਦੀਆਂ ਇਹ ਕਿਤਾਬਾਂ ਲੋਕ ਅਰਪਣ ਕੀਤੀਆਂ ਜਾ ਰਹੀਆਂ। ਇਸ ਲੜੀ ਤਹਿਤ ਹੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਟੀਮ "ਨਵੀਆਂ ਕਲਮਾਂ ਨਵੀਂ ਉਡਾਨ" ਦੀਆਂ ਕਿਤਾਬਾਂ ਦੀ ਘੁੰਡ ਚੁਕਾਈ ਕਰਨ ਜਾ ਰਹੀ। ਇਹਨਾਂ ਕਿਤਾਬਾਂ ਦੇ ਸੰਪਾਦਕ ਡਾ. ਕੇਵਲ ਰਾਮ ਨਵਾਂ ਸ਼ਹਿਰ ਅਤੇ ਰਵਨਜੋਤ ਕੌਰ ਸਿੱਧੂ ਰਾਵੀ ਜੀ ਹਨ, ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਿਲ੍ਹਾ ਮੀਡੀਆ ਇੰਚਾਰਜ ਲੈਕਚਰਾਰ ਮੱਖਣ ਬਖਲੌਰ ਨੇ ਦੱਸਿਆ ਇਨਾ ਕਿਤਾਬਾਂ ਦੀ ਘੁੰਡ ਚੁਕਾਈ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਨੌਰਾ ਵਿਖੇ 10 ਨਵੰਬਰ 2025 ਨੂੰ ਕੀਤੀ ਜਾ ਰਹੀ ਹੈ। ਜਿਸ ਦੇ ਮੁੱਖ ਮਹਿਮਾਨ ਮਾਨਯੋਗ ਸੁੱਖੀ ਬਾਠ ਜੀ ਅਤੇ ਵਿਸ਼ੇਸ਼ ਮਹਿਮਾਨ ਮਾਨਯੋਗ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਅਨੀਤਾ ਸ਼ਰਮਾ ਜੀ ਅਤੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਲਖਵੀਰ ਸਿੰਘ ਜੀ ਹੋਣਗੇl ਮਾਨਯੋਗ ਪ੍ਰਿੰਸੀਪਲ ਵਰਿੰਦਰ ਕੁਮਾਰ ਜੀ ਡਾਇਟ ਨੌਰਾ ਇਸ ਸ਼ੁਭ ਕਾਰਜ ਲਈ ਬਤੌਰ ਓਵਰਆਲ ਅਗਵਾਈ ਕਰਨਗੇ l ਇਸ ਪ੍ਰੋਜੈਕਟ ਦੇ ਇੰਚਾਰਜ ਓਂਕਾਰ ਤੇਜਾ ਜੀ, ਸਹਿ- ਸੰਪਾਦਕ ਗੁਰਵਿੰਦਰ ਸਿੰਘ ਕਾਂਗੜ ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ ਸਿੱਧੂ, ਭੀਮ ਸਿੰਘ, ਬਲਜੀਤ ਸ਼ਰਮਾ ਵੀ ਆਪਣੇ ਵਿਚਾਰ ਪੇਸ਼ ਕਰਨਗੇl ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮੁੱਚੀ ਟੀਮ ਪ੍ਰਧਾਨ ਜਸਵੀਰ ਚੰਦ, ਅਜੈ ਖਟਕੜ ਕੋਰ ਕਮੇਟੀ ਮੈਂਬਰ, ਡਾਕਟਰ ਕੇਵਲ ਰਾਮ, ਰਵਨਜੋਤ ਸਿੱਧੂ ਰਾਵੀ, ਦੇਸਰਾਜ ਜੀ, ਹਰਦੀਪ ਰਾਏ ਵਲੋਂ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਇਹਨਾਂ ਦੋ ਕਿਤਾਬਾਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਸਮੇਂ ਇਹ ਬੱਚੇ ਆਪਣੀਆਂ ਲਿਖੀਆਂ ਕਵਿਤਾਵਾਂ ਪੇਸ਼ ਕਰਨਗੇ ਇਸ ਦੇ ਨਾਲ਼ ਹੀ ਬਾਲ ਲੇਖਕਾਂ ਨੂੰ ਪ੍ਰਸੰਸਾ ਪੱਤਰ ਅਤੇ ਮੈਡਲ ਤੋਂ ਇਲਾਵਾ ਪ੍ਰਤੀਕਾਪੀ ਭੇਟ ਕੀਤੀ ਜਾਵੇਗੀ। ਗਾਈਡ ਅਧਿਆਪਕਾਂ ਦਾ ਸਨਮਾਨ ਪੰਜਾਬ ਭਵਨ ਸਰੀ ਕਨੇਡਾ ਦੇ ਵੱਲੋਂ ਜਾਰੀ ਸਰਟੀਫਿਕੇਟ ਨਾਲ਼ ਕੀਤਾ ਜਾਵੇਗਾ। ਇਸ ਸਮੇਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ ਨੂੰ ਰਿਕਾਰਡ ਕੀਤਾ ਜਾਵੇਗਾ। ਸਮੂਹ ਭਵਿੱਖੀ ਲੇਖਕਾਂ ਅਤੇ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਬੁੱਧੀ ਜੀਵਿਕਾਂ ਨੂੰ ਇਸ ਸਮਾਗਮ ਦੀ ਸ਼ਾਨ ਵਧਾਉਣ ਲਈ ਖੁੱਲ੍ਹਾ ਸੱਦਾ ਹੈ।