ਇੱਕ ਹੋਰ ਵਾਰਦਾਤ, ਤਿੰਨ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ : ਬਟਾਲਾ ਵਿਚ ਦੋ ਘੰਟਿਆਂ ਦੌਰਾਨ ਹੀ ਇਕ ਹੋਰ ਵਾਰਦਾਤ ਦੌਰਾਨ ਕਾਰ ਸਵਾਰ ਹਮਲਾਵਰਾਂ ਵਲੋਂ ਤਿਨ ਵਿਅਕਤੀਆਂ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਜਖਮੀ ਕਰ ਦਿੱਤਾ ਗਿਆ। ਜਦਕਿ ਹਮਲਾਵਰ ਜਾਂਦੇ ਸਮੇ ਮੋਟਰਸਾਈਕਲ ਵੀ ਨਾਲ ਲੈ ਗਏ। ਤਿੰਨਾਂ ਹੀ ਜਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਿਲ ਕਰਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਡੇਰਾ ਰੋਡ ਤੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਬਟਾਲਾ ਦੇ ਕੁਤਬੀ ਨੰਗਲ ਇਲਾਕੇ ਵਿਚ ਦੇਰ ਰਾਤ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਬਾਇਕ ਉਪਰ ਜਾ ਰਹੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਤਿੰਨੇ ਵਿਅਕਤੀ ਜਖਮੀ ਹੋ ਗਏ। ਇਸ ਦੌਰਾਨ ਹਮਲਾਵਰ ਜਾਂਦੀਆਂ ਹੋਈਆਂ ਜਖਮੀਆਂ ਦਾ ਮੋਟਰਸਾਈਕਲ ਵੀ ਨਾਲ ਲੈ ਗਏ। ਫਿਲਹਾਲ ਇਕ ਜਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।