ਨੌਵੇਂ ਪਾਤਸ਼ਾਹ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸਾਈਕਲ ਰਾਈਡ
*ਸਰਬੱਤ ਦਾ ਭਲਾ ਸਾਈਕਲ ਰਾਈਡ” 2 ਨਵੰਬਰ ਨੂੰ: ਹਰਮੀਤ ਸਿੰਘ ਕਾਲਕਾ* 
ਨਵੀਂ ਦਿੱਲੀ 31 ਅਕਤੂਬਰ 2025 
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਅਨਿਨ ਗੁਰਸਿੱਖਾਂ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਲੱਖਣ ਧਾਰਮਿਕ ਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਉਪਰਾਲੇ ਤਹਿਤ, “ਸਰਬੱਤ ਦਾ ਭਲਾ ਸਾਈਕਲ ਰਾਈਡ” ਦਾ ਆਯੋਜਨ 2 ਨਵੰਬਰ, 2025 ਨੂੰ ਸਵੇਰੇ 5:30 ਵਜੇ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਇਹ ਸਾਈਕਲ ਰਾਈਡ  ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਸ਼ੁਰੂ ਹੋਵੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਸਾਈਕਲ ਰਾਈਡ ਇੰਡੀਆ ਗੇਟ ਆਉਂਟਰ ਸਰਕਲ, ਅਸ਼ੋਕਾ ਰੋਡ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨੀ ਮਾਰਗ ਰਾਹੀਂ ਗੁਜ਼ਰਦੀ ਹੋਈ ਗੁਰਦੁਆਰਾ ਰਕਾਬਗੰਜ ਸਾਹਿਬ ‘ਤੇ ਸਮਾਪਤ ਹੋਵੇਗੀ।
ਉਹਨਾਂ ਨੇ ਕਿਹਾ ਕਿ ਇਹ ਪ੍ਰੇਰਣਾਦਾਇਕ ਸਾਈਕਲ ਰਾਈਡ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਬੱਤ ਲਈ ਦਿੱਤੇ 
ਸ਼ਹਾਦਤ ਦਾ ਸੁਨੇਹਾ ਪੂਰੇ ਸੰਸਾਰ ਭਰ ਵਿੱਚ ਪਹੁੰਚਾਉਣ ਦਾ ਇੱਕ ਚੰਗਾ ਉਪਰਾਲਾ ਹੈ।
ਸਰਦਾਰ ਕਾਲਕਾ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸ ਪਵਿੱਤਰ ਯਤਨ ਦਾ ਹਿੱਸਾ ਬਣਨ ਅਤੇ “ਸਰਬੱਤ ਦਾ ਭਲਾ” ਦੇ ਗੁਰਮੰਤ੍ਰ ਨੂੰ ਜੀਵਨ ਵਿੱਚ ਅਮਲ ਕਰਨ ਦਾ ਸੰਕਲਪ ਲੈਣ।
ਇਸ ਸਾਈਕਲ ਰਾਈਡ ਵਿੱਚ ਭਾਗ ਲੈਣ ਲਈ ਦਿੱਤੇ ਗਏ ਰਜਿਸਟ੍ਰੇਸ਼ਨ ਬਾਰ ਕੋਡ ਨੂੰ ਸਕੈਨ ਕਰਕੇ ਨਾਮ ਦਰਜ ਕਰਵਾਇਆ ਜਾ ਸਕਦਾ ਹੈ।